ਕੋਰੋਨਾ ਟੀਕਾ ਬਣਾਉਣ ਲਈ ਚੀਨ ਨਾਲ ਕੀਤੇ ਸਮਝੌਤੇ ਨੂੰ ਕੈਨੇਡਾ ਨੇ ਕੀਤਾ ਰੱਦ

08/30/2020 12:09:46 PM

ਬੀਜਿੰਗ/ਓਟਾਵਾ- ਕੈਨੇਡਾ ਨੇ ਦਵਾਈਆਂ ਦੇ ਸ਼ਿਪਿੰਗ ਵਿਚ ਦੇਰੀ ਕਾਰਨ ਚੀਨੀ ਦਵਾਈ ਕੰਪਨੀ ਕੈਨਸਿਨੋ ਨਾਲ ਕੋਰੋਨਾ ਵਾਇਰਸ ਟੀਕਾ ਵਿਕਾਸ ਸਮਝੌਤੇ ਨੂੰ ਰੱਦ  ਕਰਨ ਦਾ ਫੈਸਲਾ ਕੀਤਾ ਹੈ। 

ਦੱਖਣੀ ਚੀਨ ਮਾਰਨਿੰਗ ਪੋਸਟ ਮੁਤਾਬਕ ਇਹ ਸਪੱਸ਼ਟ ਨਹੀਂ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਰਾਜਨੀਤਕ ਤਣਾਅ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ ਜਾਂ ਨਹੀਂ।

ਚੀਨ ਦੇ ਰਾਸ਼ਟਰੀ ਪ੍ਰੀਸ਼ਦ ਨੇ ਕਿਹਾ ਕਿ ਚੀਨੀ ਸਰਕਾਰ ਵਿਚ ਕੈਨਸਿਨੋ ਦੇ ਸਹਿਯੋਗੀਆਂ ਬੀਜਿੰਗ ਇੰਸਟੀਚਿਊਟ ਆਫ ਤਕਨਾਲੋਜੀ ਅਤੇ ਵਿਗਿਆਨ ਤੇ ਉਦਯੋਗ ਮੰਤਰਾਲੇ ਵਲੋਂ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਐੱਨ. ਆਰ. ਸੀ. ਅਤੇ ਕੈਨਸਿਨੋ ਵਿਚਕਾਰ ਸਮਝੌਤੇ ਦੀ ਸਮੀਖਿਆ ਕੀਤੀ ਸੀ, ਜਿਨ੍ਹਾਂ ਨੇ ਕੈਨਸਿਨੋ ਨੂੰ ਵਿੱਤ ਪੋਸ਼ਣ ਪ੍ਰਦਾਨ ਕੀਤਾ ਸੀ। ਕੈਨੇਡਾ ਵਿਚ ਕੈਨਸਿਨੋ ਕੋਰੋਨਾ ਵਾਇਰਸ ਟੀਕਾ ਉਮੀਦਵਾਰ ਦੇ ਸ਼ਿਪਮੈਂਟ ਵਿਚ ਦੇਰੀ ਕਾਰਨ ਅਤੇ ਕੈਨਸਿਨੋ ਦੇ ਪਹਿਲੇ ਤੇ ਦੂਜਾ ਟ੍ਰਾਇਲ ਕਿਤੇ ਹੋਰ ਪੂਰਾ ਕਰਨ ਕਰਕੇ ਇਹ ਖਾਸ ਮੌਕਾ ਖਤਮ ਹੋ ਗਿਆ ਹੈ ਤੇ ਐੱਨ. ਆਰ. ਸੀ. ਆਪਣੀ ਟੀਮ ਅਤੇ ਸੁਵਿਧਾਵਾਂ ਨੂੰ ਕਿਤੇ ਹੋਰ ਕੇਂਦਰਿਤ ਕਰੇਗਾ। 

ਪ੍ਰੀਸ਼ਦ ਨੇ ਕਿਹਾ ਕਿ ਇਹ ਸਹਿਯੋਗ ਲਈ ਆਪਣੇ ਉੱਤਰੀ ਅਮਰੀਕੀ ਸਹਿਯੋਗੀਆਂ ਵੱਲ ਮੁੜ ਗਿਆ ਹੈ ਅਤੇ ਆਪਣੇ ਕੋਵਿਡ-19 ਟੀਕੇ ਦੇ ਵਿਕਾਸ ਪ੍ਰੋਗਰਾਮ ਵਿਚ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਹੋਰ ਸਾਥੀ ਨਾਲ ਕੋਰੋਨਾ ਦਾ ਕੋਈ ਹੋਰ ਟੀਕਾ ਤਿਆਰ ਕਰਨ ਲਈ ਚਰਚਾ ਕਰ ਰਹੇ ਹਾਂ। ਦੋਹਾਂ ਦੇਸ਼ਾਂ ਨੇ 1 ਮਈ ਨੂੰ ਸਮਝੌਤੇ 'ਤੇ ਦਸਤਖਤ ਕੀਤੇ ਸਨ। 


Lalita Mam

Content Editor

Related News