ਕੈਨੇਡਾ ਦੇ ਇਸ ਸੂਬੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਿਰਫ਼ 12,900 ਨੂੰ ਹੀ ਜਾਰੀ ਕਰੇਗਾ ਸਟੱਡੀ ਪਰਮਿਟ

Saturday, Apr 06, 2024 - 09:41 AM (IST)

ਜਲੰਧਰ (ਇੰਟ) - ਕੈਨੇਡਾ ਦਾ ਪੱਛਮੀ ਸੂਬਾ ਨੋਵਾ ਸਕੋਟੀਆ ਵਿੱਦਿਅਕ ਸਾਲ 2024-25 ਲਈ ਸਿਰਫ਼ 12,900 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਕੈਨੇਡਾ ਲਈ ਵਿਦਿਆਰਥੀ ਵੀਜ਼ੇ ਦੇ ਸੁਪਨਿਆਂ ਨੂੰ ਝਟਕਾ ਲੱਗਾ ਹੈ ਕਿਉਂਕਿ ਇਸ ਸਾਲ ਸਟੱਡੀ ਪਰਮਿਟਾਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ ਵਿਚ ਲਗਭਗ 36 ਫ਼ੀਸਦੀ ਘੱਟ ਹੈ। ਜਦਕਿ 2023 ਵਿਚ ਸਟੱਡੀ ਪਰਮਿਟ ਜਾਰੀ ਕਰਨ ਦੀ ਇਹ ਗਿਣਤੀ 19,900 ਸੀ।

ਇਹ ਵੀ ਪੜ੍ਹੋ: ਔਰਤ 'ਤੇ ਡਿੱਗਿਆ ਕੱਚ ਦਾ ਦਰਵਾਜ਼ਾ, ਅਦਾਲਤ ਨੇ ਕਰੋੜਾਂ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਜਾਰੀ

3 ਲੱਖ 60 ਹਜ਼ਾਰ ਵਿਦਿਆਰਥੀ ਹੀ ਆ ਸਕਣਗੇ ਕੈਨੇਡਾ

ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਾ ਅਰਜ਼ੀ ਪ੍ਰਕਿਰਿਆ ਅਤੇ ਨੀਤੀ ਵਿਚ ਬਦਲਾਅ ਕੀਤੇ ਹਨ, ਜਿਸ ਤਹਿਤ ਦੇਸ਼ ਸਿਰਫ਼ 3,60,000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਪੜ੍ਹਾਈ ਕਰਨ ਲਈ ਕੈਨੇਡਾ ਆਉਣ ਦੀ ਇਜਾਜ਼ਤ ਦੇਵੇਗਾ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੋਵਾ ਸਕੋਟੀਆ ਵਿਚ 12,900 ਸਟੱਡੀ ਪਰਮਿਟਾਂ ਨੂੰ ਜਨਤਕ, ਨਿੱਜੀ ਅਤੇ ਕਮਿਊਨਿਟੀ ਕਾਲਜਾਂ ਵਿਚ ਵੰਡਿਆ ਜਾਵੇਗਾ। ਉੱਨਤ ਸਿੱਖਿਆ ਮੰਤਰੀ ਬ੍ਰਾਇਨ ਵੋਂਗ ਨੇ ਪ੍ਰੋਵਿੰਸ ਹਾਊਸ ਵਿਚ ਆਪਣੇ ਵਿਭਾਗ ਦੇ ਬਜਟ ’ਤੇ ਬਹਿਸ ਦੇ ਦੌਰਾਨ ਨੋਵਾ ਸਕੋਟੀਆ ਦੇ ਅਧਿਐਨ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਵੋਂਗ ਨੇ ਕਿਹਾ ਕਿ ਇਸ ਸਾਲ ਤੋਂ ਪਹਿਲਾਂ ਸਕੂਲ ਅਸਲ ਵਿਚ ਸੰਘੀ ਸਰਕਾਰ ਦੇ ਕੋਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਸੀਮਿਤ ਗਿਣਤੀ ’ਚ ਅਰਜ਼ੀਆਂ ਜਮ੍ਹਾਂ ਕਰ ਸਕਦੇ ਸਨ, ਪਰ ਹੁਣ ਨਿਰਧਾਰਤ ਕੀਤੀ ਗਈ ਗਿਣਤੀ 3,60,000 ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਦੀ ਨੀਤੀ ਦਾ ਹਿੱਸਾ ਹੈ।

ਇਹ ਵੀ ਪੜ੍ਹੋ : ਅਰਜਨਟੀਨਾ ਦੇ ਰਾਸ਼ਟਰਪਤੀ ਨੂੰ ਮਾਰਨ ਦੇ ਦੋਸ਼ 'ਚ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ

ਰਿਹਾਇਸ਼ੀ ਸੰਕਟ ਦੇ ਕਾਰਣ ਘਟਾਈ ਗਿਣਤੀ

ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਕਦਮ ਕੈਨੇਡਾ ’ਚ ਵੱਡੀ ਗਿਣਤੀ ’ਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਆਉਣ ਕਾਰਨ ਪੈਦਾ ਹੋਏ ਰਿਹਾਇਸ਼ੀ ਸੰਕਟ ਨੂੰ ਘੱਟ ਕਰਨ ਲਈ ਚੁੱਕਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੋਵਾ ਸਕੋਟੀਆ ਦੀਆਂ 10 ਪ੍ਰਮੁੱਖ ਯੂਨੀਵਰਸਿਟੀਆਂ ਵਿਚੋਂ ਕੇਪ ਬ੍ਰੇਟਨ ਯੂਨੀਵਰਸਿਟੀ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਕਿਉਂਕਿ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਕਮੀ ਦੇਖਣ ਨੂੰ ਮਿਲੇਗੀ। ਯੂਨੀਵਰਸਿਟੀ ਨੂੰ 5,086 ਅਰਜ਼ੀਆਂ ਅਲਾਟ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਨਾਲੋਂ 52 ਫੀਸਦੀ ਘੱਟ ਹਨ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬਿਆਨ ਦੇਣ ਵਾਲੇ ਅਮਰੀਕਾ ਨੇ ਪਾਕਿਸਤਾਨ ਦੇ ਮਾਮਲੇ ’ਤੇ ਕਿਉਂ ਧਾਰੀ ਚੁੱਪ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News