ਕੈਨੇਡਾ ਨੇ ਭਾਰਤ ਨਾਲ ਰੋਕੀ ਵਪਾਰਕ ਗੱਲਬਾਤ, ਭਾਰਤ ਦੇ ਹਾਈ ਕਮਿਸ਼ਨਰ ਨੇ ਦਿੱਤੀ ਜਾਣਕਾਰੀ

Saturday, Sep 02, 2023 - 10:01 AM (IST)

ਓਟਾਵਾ : ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਨਾਲ ਪ੍ਰਸਤਾਵਿਤ ਵਪਾਰਕ ਸੰਧੀ 'ਤੇ ਗੱਲਬਾਤ ਰੋਕ ਦਿੱਤੀ ਹੈ। ਸਿਰਫ 3 ਮਹੀਨੇ ਪਹਿਲਾਂ ਦੋਹਾਂ ਦੇਸ਼ਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਇਸ ਸਾਲ ਇਕ ਸ਼ੁਰੂਆਤੀ ਸਮਝੌਤਾ ਕਰਨਾ ਹੈ। ਕੈਨੇਡਾ ਅਤੇ ਭਾਰਤ ਇਕ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ ਬਾਰੇ 2020 ਤੋਂ ਗੱਲਬਾਤ ਕਰ ਰਹੇ ਹਨ। ਇਕ ਅਧਿਕਾਰੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਗਲੇ ਹਫ਼ਤੇ ਭਾਰਤ ਦੌਰੇ ਤੋਂ ਪਹਿਲਾਂ ਕਿਹਾ ਕਿ ਵਪਾਰਕ ਗੱਲਬਾਤ ਲੰਬੀ ਅਤੇ ਜਟਿਲ ਪ੍ਰਕਿਰਿਆ ਹੈ।

ਇਹ ਵੀ ਪੜ੍ਹੋ : ਪੰਜਾਬ ’ਚ 'ਅਕਾਲੀ-ਭਾਜਪਾ' ਗਠਜੋੜ ਹੁਣ ਸੌਖਾ ਨਹੀਂ! 5 ਮੰਗਾਂ ਦਾ ਹੋਵੇਗਾ ਅੜਿੱਕਾ

ਅਸੀਂ ਇਹ ਦੇਖਣ ਲਈ ਇਸ ਨੂੰ ਰੋਕਿਆ ਹੈ ਕਿ ਅਸੀਂ ਕਿੱਥੇ ਹਾਂ। ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਓਟਾਵਾ ਨੇ ਪਿਛਲੇ ਮਹੀਨੇ ਹੀ ਗੱਲਬਾਤ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਪਰ ਇਹ ਨਹੀਂ ਦੱਸਿਆ ਸੀ ਕਿ ਕਿਉਂ। ਭਾਰਤ ਅਤੇ ਕੈਨੇਡਾ ਨੇ ਮਈ 'ਚ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਵਿਵਾਦਾਂ ਨਾਲ ਨਜਿੱਠਣ ਲਈ ਇਕ ਤੰਤਰ ਸਥਾਪਿਤ ਕਰਦੇ ਹੋਏ ਵਪਾਰ ਵਧਾਉਣ ਅਤੇ ਨਿਵੇਸ਼ ਦਾ ਵਿਸਥਾਰ ਕਰਨ ਲਈ ਇਸ ਸਾਲ ਇਕ ਸ਼ੁਰੂਆਤੀ ਸਮਝੌਤੇ 'ਤੇ ਮੋਹਰ ਲਾਉਣਾ ਹੈ।

ਇਹ ਵੀ ਪੜ੍ਹੋ : ਕਾਊਂਟਡਾਊਨ ਸ਼ੁਰੂ, ਅੱਜ ਸਵੇਰੇ 11.50 ’ਤੇ ਲਾਂਚ ਹੋਵੇਗਾ ਪਹਿਲਾ ਸੂਰਜ ਮਿਸ਼ਨ

ਪਿਛਲੇ ਮਹੀਨੇ ਇਕ ਸੀਨੀਅਰ ਭਾਰਤੀ ਅਧਿਕਾਰੀ ਨੇ ਵੀ ਕਿਹਾ ਸੀ ਕਿ ਭਾਰਤ ਜੀ-20 ਸਿਖਰ ਸੰਮੇਲਨ ਤੋਂ ਇਲਾਵਾ ਕੈਨੇਡਾ ਅਤੇ ਹੋਰ ਦੇਸ਼ਾਂ ਨਾਲ ਦੁਵੱਲੀ ਮੁਕਤ ਵਪਾਰਕ ਗੱਲਬਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News