ਯੂਕ੍ਰੇਨ ਦੀ ਮਦਦ ਲਈ ਅੱਗੇ ਆਏ ਟਰੂਡੋ, ਦਰਾਮਦ 'ਤੇ ਸਾਰੀਆਂ ਡਿਊਟੀਆਂ ਹਟਾਈਆਂ

Monday, May 09, 2022 - 10:33 AM (IST)

ਯੂਕ੍ਰੇਨ ਦੀ ਮਦਦ ਲਈ ਅੱਗੇ ਆਏ ਟਰੂਡੋ, ਦਰਾਮਦ 'ਤੇ ਸਾਰੀਆਂ ਡਿਊਟੀਆਂ ਹਟਾਈਆਂ

ਕੀਵ (ਏਐਨਆਈ): ਰੂਸ-ਯੂਕ੍ਰੇਨ ਜੰਗ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਐਤਵਾਰ ਨੂੰ ਇੱਕ ਸਾਲ ਲਈ ਯੂਕ੍ਰੇਨ ਤੋਂ ਦਰਾਮਦ 'ਤੇ ਸਾਰੀਆਂ ਡਿਊਟੀਆਂ ਹਟਾ ਦਿੱਤੀਆਂ। 8 ਮਈ ਨੂੰ ਕੀਵ ਵਿੱਚ ਰਾਸ਼ਟਰਪਤੀ ਵੋਲੋਡੀਮਰ ਜ਼ੇਲੇਂਸਕੀ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਦੌਰਾਨ ਪੀ.ਐਮ. ਟਰੂਡੋ ਨੇ ਇਸ ਵੱਡੀ ਆਰਥਿਕ ਰਾਹਤ ਦੀ ਵੀ ਗੱਲ ਕੀਤੀ।ਇਸ ਸਬੰਧੀ ਕੀਵ ਇੰਡੀਪੈਂਡੈਂਟ ਨੇ ਟਵੀਟ ਕਰ ਕੇ ਦੱਸਿਆ ਕਿ ਕੈਨੇਡਾ ਇੱਕ ਸਾਲ ਲਈ ਯੂਕ੍ਰੇਨ ਤੋਂ ਆਯਾਤ 'ਤੇ ਸਾਰੀਆਂ ਵਪਾਰਕ ਡਿਊਟੀਆਂ ਹਟਾ ਰਿਹਾ ਹੈ। ਆਰਥਿਕ ਰਾਹਤ ਦਾ ਐਲਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 8 ਮਈ ਨੂੰ ਕੀਵ ਵਿੱਚ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਦੌਰਾਨ ਕੀਤਾ।

ਯੂਕ੍ਰੇਨ ਨੂੰ ਮਿਲਿਆ ਕੈਨੇਡਾ ਦਾ ਸਾਥ
ਯੂਕ੍ਰੇਨ 'ਤੇ ਰੂਸੀ ਸੈਨਿਕਾਂ ਦੁਆਰਾ ਲਗਾਤਾਰ ਹਮਲਿਆਂ ਦੌਰਾਨ ਕੈਨੇਡਾ ਯੂਕ੍ਰੇਨ ਦਾ ਸਮਰਥਨ ਕਰਨ ਲਈ ਅੱਗੇ ਆਇਆ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਯੂਕ੍ਰੇਨ ਨੂੰ ਵਪਾਰਕ ਟੈਰਿਫ ਹਟਾਉਣ ਦੇ ਨਾਲ-ਨਾਲ ਦੇਸ਼ ਨੂੰ 50 ਮਿਲੀਅਨ ਅਮਰੀਕੀ ਡਾਲਰ ਦੀ ਵਾਧੂ ਫ਼ੌਜੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਪੀ.ਐਮ. ਟਰੂਡੋ ਨੇ ਰੂਸ ਦੀ ਫ਼ੌਜ ਨੂੰ ਅਸਿੱਧੇ ਜਾਂ ਸਿੱਧੇ ਤੌਰ 'ਤੇ ਸਹਾਇਤਾ ਪ੍ਰਦਾਨ ਕਰਨ ਲਈ ਰੂਸੀ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਵਾਧੂ ਪਾਬੰਦੀਆਂ ਲਗਾਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੇ ਸਕੂਲ 'ਤੇ ਰੂਸ ਵੱਲੋਂ ਮਿਜ਼ਾਈਲ ਹਮਲਾ, 60 ਲੋਕਾਂ ਦੀ ਮੌਤ ਦਾ ਖਦਸ਼ਾ

ਟਰੂਡੋ ਨੇ ਕਹੀ ਇਹ ਗੱਲ
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਮੈਂ ਹੋਰ ਫ਼ੌਜੀ ਸਹਾਇਤਾ, ਡਰੋਨ ਕੈਮਰੇ, ਸੈਟੇਲਾਈਟ ਚਿੱਤਰ, ਛੋਟੇ ਹਥਿਆਰ, ਗੋਲਾ ਬਾਰੂਦ ਅਤੇ ਹੋਰ ਸਹਾਇਤਾ ਦਾ ਐਲਾਨ ਕਰ ਰਿਹਾ ਹਾਂ, ਜਿਸ ਵਿੱਚ ਡਿਮਾਇਨਿੰਗ ਆਪਰੇਸ਼ਨ ਲਈ ਫੰਡਿੰਗ ਸ਼ਾਮਲ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਕੀਵ ਦੇ ਬਾਹਰ ਇਰਪਿਨ ਸ਼ਹਿਰ ਦਾ ਦੌਰਾ ਕੀਤਾ, ਜੋ ਕਿ ਮਾਰਚ ਦੇ ਅਖੀਰ ਵਿੱਚ ਰੂਸੀਆਂ ਦੇ ਪਿੱਛੇ ਹਟਣ ਤੋਂ ਪਹਿਲਾਂ ਯੂਕ੍ਰੇਨੀ ਅਤੇ ਰੂਸੀ ਫ਼ੌਜਾਂ ਵਿਚਕਾਰ ਭਿਆਨਕ ਲੜਾਈ ਦਾ ਕੇਂਦਰ ਸੀ। ਇਸ ਦੌਰਾਨ ਪੀਐਮ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਆਪਣਾ ਦੂਤਘਰ ਮੁੜ ਖੋਲ੍ਹੇਗਾ ਅਤੇ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਨੂੰ 2.5 ਕਰੋੜ ਡਾਲਰ ਮੁਹੱਈਆ ਕਰਵਾਏਗਾ।

ਕੈਨੇਡਾ ਨੇ 40 ਹੋਰ ਰੂਸੀ ਲੋਕਾਂ 'ਤੇ ਲਗਾਈਆਂ ਪਾਬੰਦੀਆਂ
ਕੈਨੇਡਾ ਨੇ ਯੂਕ੍ਰੇਨ ਨੂੰ ਫ਼ੌਜੀ ਅਤੇ ਮਨੁੱਖੀ ਸਹਾਇਤਾ ਦੇ ਨਾਲ-ਨਾਲ ਰੂਸੀ ਰੱਖਿਆ ਖੇਤਰ ਦੇ 19 ਲੋਕਾਂ ਸਮੇਤ 40 ਰੂਸੀ ਵਿਅਕਤੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਕਿ ਨਵੀਆਂ ਪਾਬੰਦੀਆਂ 27 ਅਪ੍ਰੈਲ ਨੂੰ ਲਗਾਏ ਗਏ ਉਪਾਵਾਂ 'ਤੇ ਅਧਾਰਤ ਹੋਣਗੀਆਂ। ਉਸ ਨੇ ਅੱਗੇ ਕਿਹਾ ਕਿ ਕੈਨੇਡਾ ਵਪਾਰਕ ਕੁਲੀਨ ਵਰਗ 'ਤੇ ਪਾਬੰਦੀਆਂ ਲਵੇਗਾ, ਜਿਸ ਵਿੱਚ 21 ਵਾਧੂ ਰੂਸੀ ਵਿਅਕਤੀ, ਰੂਸੀ ਸ਼ਾਸਨ ਦੇ ਨਜ਼ਦੀਕੀ ਸਹਿਯੋਗੀ ਅਤੇ ਰੂਸੀ ਰੱਖਿਆ ਖੇਤਰ ਵਿੱਚ 19 ਵਿਅਕਤੀਆਂ ਅਤੇ ਰੂਸੀ ਫੌਜ ਨੂੰ ਅਸਿੱਧੇ ਜਾਂ ਸਿੱਧੇ ਤੌਰ 'ਤੇ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਪੰਜ ਸੰਸਥਾਵਾਂ ਸ਼ਾਮਲ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News