ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰਤ ਨੇ ਟਰੂਡੋ ਸਰਕਾਰ 'ਤੇ ਕੱਸਿਆ ਤੰਜ, ਵੀਡੀਓ ਜਾਰੀ ਕਰਕੇ ਦਿੱਤੀ ਇਹ ਸਲਾਹ
Tuesday, Aug 22, 2023 - 11:48 AM (IST)
ਨਵੀਂ ਦਿੱਲੀ - ਵਾਲ ਸਟ੍ਰੀਟ ਵਲੋਂ ਟਵਿੱਟਰ 'ਤੇ ਜਾਰੀ ਕੀਤੀ ਇਕ ਵੀਡੀਓ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ 'ਤੇ ਤੰਜ ਕੱਸਿਆ ਹੈ। ਵੀਡੀਓ ਵਿਚ ਕੈਨੇਡਾ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਵੀਡੀਓ ਵਿਚ ਕਿਹਾ ਗਿਆ ਹੈ ਕਿ ਟਰੂਡੋ ਸਰਕਾਰ ਨੇ ਕੈਨੇਡੀਅਨ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਕੈਨੇਡਾ ਹੁਣ ਰਹਿਣ ਲਈ ਧਰਤੀ ਉੱਤੇ ਸਭ ਤੋਂ ਮਹਿੰਗੇ ਸਥਾਨਾਂ ਵਿੱਚੋਂ ਇੱਕ ਬਣ ਗਿਆ ਹੈ। ਲੋਕਾਂ ਉੱਤੇ ਭਾਰੀ ਟੈਕਸ ਲਗਾਏ ਜਾ ਰਹੇ ਹਨ। ਜਿਸ ਕਾਰਨ ਇਥੋਂ ਦੇ ਲੋਕ ਮਹਿੰਗਾਈ ਕਾਰਨ ਜੀਵਨ ਜੀਊਣ ਲਈ ਸੰਘਰਸ਼ ਕਰ ਰਹੇ ਹਨ। ਰੋਜ਼ਾਨਾ ਦੀਆਂ ਵਸਤੂਆਂ ਖ਼ਰੀਦਣ ਲਈ ਵੀ ਜ਼ਿਆਦਾ ਪੈਸਾ ਖ਼ਰਚਣਾ ਪੈ ਰਿਹਾ ਹੈ।
Justin Trudeau has destroyed the Canadian economy, and people can barely make a living and survive.
— Wall Street Silver (@WallStreetSilv) August 20, 2023
🔊
Canada is now one of the most expensive places on earth to live, in both food and housing expenses. Canada also has some of the highest taxes on the planet.🚨🚨🚨
People are… pic.twitter.com/4tb0KCBqXD
ਇਹ ਵੀ ਪੜ੍ਹੋ : ਸੜਕ ਸੁਰੱਖਿਆ ਨੂੰ ਲੈ ਕੇ ਵੱਡਾ ਕਦਮ, ਨਿਤਿਨ ਗਡਕਰੀ ਭਲਕੇ ਲਾਂਚ ਕਰਨਗੇ Bharat NCAP
ਇਥੇ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ। ਭੋਜਨ ਅਤੇ ਰਿਹਾਇਸ਼ ਦੇ ਖਰਚਿਆਂ ਵਿੱਚ ਭਾਰੀ ਵਾਧਾ ਹੋ ਗਿਆ ਹੈ। ਕੈਨੇਡਾ ਵਿੱਚ ਧਰਤੀ ਉੱਤੇ ਸਭ ਤੋਂ ਵੱਧ ਟੈਕਸ ਲਏ ਜਾ ਰਹੇ ਹਨ। ਇਕ ਪਰਿਵਾਰ ਨੂੰ ਸਿਹਤ ਸੰਭਾਲ(Health care) ਲਈ 9,00 ਡਾਲਰ ਤੱਕ ਦਾ ਮਹੀਨਾਵਾਰ ਟੈਕਸ ਦੇਣਾ ਪੈ ਰਿਹਾ ਹੈ। ਇਥੇ ਘਰ ਖਰੀਦਣਾ ਵੀ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਹੈ। ਇਥੇ ਘਰ ਖ਼ੀਰਦਣ ਲਈ ਅੱਧਾ ਮਿਲਿਅਨ ਡਾਲਰ ਤੋਂ ਵਧ ਖ਼ਰਚਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਘਰ ਕਿਰਾਏ 'ਤੇ ਲੈਣ ਲਈ 2 ਹਜ਼ਾਰ ਡਾਲਰ ਅਤੇ 15-16 ਹਜ਼ਾਰ ਡਾਲਰ ਅਪਾਰਟਮੈਂਟ ਕਿਰਾਏ 'ਤੇ ਲੈਣ ਲਈ ਖ਼ਰਚ ਕਰਨਾ ਪੈ ਰਿਹਾ ਹੈ। ਇਸ ਲਈ ਲੋਕਾਂ ਨੂੰ ਇਥੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Jio Financial ਦੇ ਸ਼ੇਅਰ ਨੇ 36 ਲੱਖ ਨਿਵੇਸ਼ਕਾਂ ਨੂੰ ਕੀਤਾ ਨਿਰਾਸ਼, ਜਾਣੋ ਕਿੰਨੇ 'ਤੇ ਹੋਈ ਲਿਸਟਿੰਗ
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8