ਕੈਨੇਡਾ : ਵਿਧਾਨ ਸਭਾ 'ਚ ਰਚਨਾ ਸਿੰਘ ਨੇ 'ਪੰਜਾਬੀ' 'ਚ ਦਿੱਤਾ ਭਾਸ਼ਣ

Thursday, Nov 03, 2022 - 12:27 PM (IST)

ਕੈਨੇਡਾ : ਵਿਧਾਨ ਸਭਾ 'ਚ ਰਚਨਾ ਸਿੰਘ ਨੇ 'ਪੰਜਾਬੀ' 'ਚ ਦਿੱਤਾ ਭਾਸ਼ਣ

ਐਬਟਸਫੋਰਡ/ਸਰੀ (ਬਿਊਰੋ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਪੰਜਾਬ ਮੂਲ ਦੀ ਸੰਸਦੀ ਸਕੱਤਰ ਰਚਨਾ ਸਿੰਘ ਨੇ ਮੰਗਲਵਾਰ ਨੂੰ ਆਪਣੀ ਮਾਤ ਭਾਸ਼ਾ ਵਿੱਚ ਸਦਨ ਵਿੱਚ ਇੱਕ ਸੰਖੇਪ ਭਾਸ਼ਣ ਦਿੱਤਾ।ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੰਜਾਬੀ ਵਿਚ ਭਾਸ਼ਣ ਦੇ ਕੇ ਉਸ ਨੇ ਆਪਣਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਦਰਜ ਕਰਾਇਆ। ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਕਿ ਕਿਸੇ ਵਿਧਾਇਕ ਵਲੋਂ ਪੰਜਾਬੀ ਵਿਚ ਗੱਲ ਕੀਤੀ ਗਈ ਹੋਵੇ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਨੇ ਖ਼ਾਲਿਸਤਾਨ ਰੈਫਰੈਂਡਮ ਤੋਂ ਪੈਰ ਪਿਛਾਂਹ ਖਿੱਚੇ, DM ਡੇਵਿਡ ਦੇ ਦਿੱਤਾ ਅਹਿਮ ਬਿਆਨ

ਵਿਧਾਇਕਾ ਰਚਨਾ ਸਿੰਘ ਨੇ ਕਿਹਾ ਕਿ ਸਪੀਕਰ ਸਾਹਿਬ ਅੱਜ 'ਪੰਜਾਬ ਦਿਵਸ' ਹੈ ਤੇ ਪਹਿਲੀ ਨਵੰਬਰ, 1966 ਨੂੰ ਪੰਜਾਬ ਸੂਬਾ ਬਣਿਆ ਸੀ। ਇਸ ਲਈ ਕੁਝ ਸ਼ਬਦ ਮੈਂ ਪੰਜਾਬੀ ਵਿਚ ਕਹਿਣਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬੀ ਹੋਣ 'ਤੇ ਮਾਣ ਹੈ ਤੇ ਕੈਨੇਡਾ 'ਤੇ ਵੀ ਪੂਰਾ ਮਾਣ ਹੈ, ਜਿਸ ਨੇ ਮੇਰੀ ਮਾਂ ਬੋਲੀ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਦਿੱਤਾ। ਰਚਨਾ ਸਿੰਘ ਨੇ ਕਿਹਾ ਕਿ ਉਹ ਕੈਨੇਡਾ ਦੇ ਮੂਲ ਵਾਸੀਆਂ ਨਾਲ ਡਟ ਕੇ ਖੜ੍ਹੀ ਹੈ, ਜਿਹੜੇ ਆਪਣੀ ਮਾਤ ਭਾਸ਼ਾ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਉਨ੍ਹਾਂ ਨੇ ਆਪਣਾ ਭਾਸ਼ਣ ਖ਼ਤਮ ਕੀਤਾ ਤਾਂ ਵਿਧਾਇਕਾਂ ਨੇ ਤਾੜੀਆਂ ਵਜਾ ਕੇ ਰਚਨਾ ਸਿੰਘ ਦਾ ਸਵਾਗਤ ਕੀਤਾ। ਜਗਰਾਉਂ ਨੇੜਲੇ ਪਿੰਡ ਭੰਮੀਪੁਰਾ ਦੇ ਡਾ. ਰਘਵੀਰ ਸਿੰਘ ਸਿਰਜਣਾ ਦੀ ਧੀ ਰਚਨਾ ਸਿੰਘ 9 ਮਈ, 2017 ਨੂੰ ਪਹਿਲੀ ਵਾਰ ਵਿਧਾਇਕਾ ਚੁਣੇ ਗਏ ਸਨ ਤੇ 26 ਨਵੰਬਰ, 2020 ਨੂੰ ਉਨ੍ਹਾਂ ਨੂੰ ਨਸਲਵਾਦ ਵਿਰੋਧੀ ਮਾਮਲਿਆਂ ਦੀ ਸੰਸਦੀ ਸਕੱਤਰ ਬਣਾਇਆ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News