ਕੈਨੇਡਾ : ਪੰਜਾਬੀ ਡਰਾਈਵਰ ਨੇ ਕੋਰਟ 'ਚ ਆਪਣਾ ਦੋਸ਼ ਕਬੂਲਿਆ
Tuesday, Jun 15, 2021 - 10:09 AM (IST)
ਨਿਊਯਾਰਕ/ਕੈਲਗਰੀ (ਰਾਜ ਗੋਗਨਾ): ਅਮਰੀਕਾ ਤੋਂ ਕੈਨੇਡਾ ਵਿਚ ਦਾਖਲ ਹੁੰਦਿਆ ਇਸ ਸਾਲ 30 ਜਨਵਰੀ ਵਾਲੇ ਦਿਨ ਯੂ.ਐਸ. ਬਾਰਡਰ ਪ੍ਰੋਟੇਕਸ਼ਨ ਏਜੰਟਾਂ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਫੜਿਆ ਗਿਆ ਸੀ। ਇਸ ਪੰਜਾਬੀ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਕੇਲਿਆਂ ਦੇ ਲੋਡ ਵਿੱਚ 211 ਪੌਂਡ ਤਕਰੀਬਨ 96 ਕਿਲੋ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਗ੍ਰਿਫ਼ਤਾਰ ਕੀਤਾ ਗਿਆ ਸੀ, ਵੱਲੋਂ ਸਥਾਨਕ ਅਦਾਲਤ ਵਿਚ ਆਪਣੇ ਦੋਸ਼ ਕਬੂਲ ਕਰ ਲਏ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਵਿਦਿਆਰਥੀਆਂ ਲਈ ਵੱਡੀ ਖ਼ਬਰ, ਅਮਰੀਕਾ ਨੇ ਖ਼ਤਮ ਕੀਤੀ 'ਟੀਕਾ ਸਰਟੀਫਿਕੇਟ' ਦੀ ਸ਼ਰਤ
39 ਸਾਲ ਦਾ ਡਰਾਈਵਰ ਗੁਰਪਾਲ ਸਿੰਘ ਗਿੱਲ ਕੈਲਗਰੀ (ਕੈਨੇਡਾ) ਦਾ ਵਾਸੀ ਹੈ। ਟਰੱਕ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਬਾਰਡਰ 'ਤੇ ਅਧਿਕਾਰੀਆਂ ਨੇ ਫੜਿਆ ਸੀ। ਅਮਰੀਕਾ ਦੇ ਸੂਬੇ ਮੋਨਟਾਨਾ ਦੀ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਦਾਖਲ ਹੁੰਦਿਆ ਇਸ ਟਰੱਕ ਦੀ ਜਾਂਚ ਪੜਤਾਲ ਕਰਨ ਦੌਰਾਨ ਉਸ ਦੇ ਟਰੱਕ ਵਿਚੋਂ ਸ਼ੱਕੀ 7 ਡੱਬੇ ਬਰਾਮਦ ਕੀਤੇ ਗਏ ਸਨ, ਜਿਸ ਵਿੱਚ 211 ਪੌਂਡ ਕੋਕੀਨ ਸੀ। ਇਹ ਕੇਲਿਆਂ ਦਾ ਲੌਡ ਉਹ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਤੋਂ ਕੈਲਗਰੀ (ਕੈਨੇਡਾ) ਨੂੰ ਲਿਆ ਰਿਹਾ ਸੀ। ਹੁਣ ਗੁਰਪਾਲ ਸਿੰਘ ਗਿੱਲ ਨੂੰ ਅਦਾਲਤ ਵੱਲੋਂ 5 ਤੋਂ ਲੈ ਕੇ 40 ਸਾਲ ਤੱਕ ਦੀ ਕੈਦ ਅਤੇ 5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਨੋਟ- ਕੈਨੇਡਾ : ਪੰਜਾਬੀ ਡਰਾਈਵਰ ਨੇ ਕੋਰਟ 'ਚ ਆਪਣਾ ਦੋਸ਼ ਕਬੂਲਿਆ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।