ਕੈਨੇਡਾ ''ਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ''ਤੇ ਨਸਲੀ ਹਮਲਾ ! ਮਾਰੇ ਘਸੁੰਨ, ਲਾਹੀ ਪੱਗ

Saturday, Aug 15, 2026 - 05:35 PM (IST)

ਕੈਨੇਡਾ ''ਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ''ਤੇ ਨਸਲੀ ਹਮਲਾ ! ਮਾਰੇ ਘਸੁੰਨ, ਲਾਹੀ ਪੱਗ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਸਿੱਖ ਅਤੇ ਭਾਰਤੀ ਭਾਈਚਾਰੇ ਖ਼ਿਲਾਫ਼ ਕਥਿਤ ਨਸਲੀ ਅਤੇ ਧਾਰਮਿਕ ਹਮਲੇ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਐਡਮਿੰਟਨ ਦੇ ਟੈਮਰੈਕ-ਵੇਅ ਸਥਿਤ ਵਾਲਮਾਰਟ ਸੁਪਰਸੈਂਟਰ ’ਚ ਸਿੱਖ ਟਰੱਕ ਡਰਾਈਵਰ ’ਤੇ ਨਸਲੀ ਅਤੇ ਧਾਰਮਿਕ ਟਿੱਪਣੀਆਂ ਕਰਦਿਆਂ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਪੀੜਤ ਦੀ ਦਾੜ੍ਹੀ ਖਿੱਚੀ, ਚਿਹਰੇ ’ਤੇ ਘਸੁੰਨ ਮਾਰੇ ਅਤੇ ਉਸ ਦੀ ਪੱਗ ਲਾਹ ਦਿੱਤੀ।

ਗੰਭੀਰ ਰੂਪ ਵਿਚ ਜ਼ਖ਼ਮੀ ਪੀੜਤ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਦੇ ਟਰੱਕ ਡਰਾਈਵਰ ਤਲਵਿੰਦਰ ਸਿੰਘ ਅਟਵਾਲ ਵਜੋਂ ਹੋਈ ਹੈ। ਉਹ ਕੰਮ ਦੇ ਸਿਲਸਿਲੇ ਵਿਚ ਐਡਮਿੰਟਨ ਆਏ ਹੋਏ ਸਨ। ਘਟਨਾ 6 ਅਗਸਤ, ਵੀਰਵਾਰ ਦੀ ਹੈ। ਹਮਲੇ ਦੀ ਵੀਡੀਓ 9 ਅਗਸਤ ਨੂੰ ਸਾਹਮਣੇ ਆਈ। 12 ਅਗਸਤ ਨੂੰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਦਖ਼ਲ ਤੋਂ ਬਾਅਦ ਵੀਡੀਓ ਅਤੇ ਘਟਨਾ ਦੀ ਜਾਣਕਾਰੀ ਦੀ ਪੁਸ਼ਟੀ ਹੋਈ।

ਪੀੜਤ ਟਰੱਕ ਡਰਾਈਵਰ ਨੇ ਹੁਣ ਸਾਹਮਣੇ ਆ ਕੇ ਪੂਰਾ ਘਟਨਾਚੱਕਰ ਦੱਸਿਆ। ਉਸ ਨੇ ਦੋਸ਼ ਲਾਇਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ, ਨਸਲੀ ਅਤੇ ਧਾਰਮਿਕ ਟਿੱਪਣੀਆਂ ਕੀਤੀਆਂ ਗਈਆਂ। ਉਸ ਦੀ ਦਾੜ੍ਹੀ ਨੂੰ ਲੈ ਕੇ ਵੀ ਅਪਸ਼ਬਦ ਕਹੇ ਗਏ। ਮਾਮਲਾ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਐਡਮੰਟਨ ਪੁਲਸ ਸਰਵਿਸ ਦੀ ਕ੍ਰਾਈਮ ਯੂਨਿਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Harpreet SIngh

Content Editor

Related News