Canada ''ਚ ਪੱਕੇ ਹੋਣ ਦਾ ਫਾਰਮੂਲਾ! ਵਿਦਿਆਰਥੀ ਇਨ੍ਹਾਂ 5 ਤਰੀਕਿਆਂ ਨਾਲ ਲੈ ਸਕਦੇ ਹਨ PR
Wednesday, Jan 07, 2026 - 02:47 PM (IST)
ਓਟਵਾ : ਕੈਨੇਡਾ 'ਚ ਉੱਚ ਸਿੱਖਿਆ ਹਾਸਲ ਕਰਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਸੁਪਨਾ ਉੱਥੇ ਸਥਾਈ ਨਿਵਾਸ (PR) ਹਾਸਲ ਕਰਨਾ ਹੁੰਦਾ ਹੈ। ਲੱਖਾਂ ਰੁਪਏ ਖਰਚ ਕੇ ਡਿਗਰੀ ਲੈਣ ਜਾਣ ਵਾਲੇ ਇਨ੍ਹਾਂ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਨੇ ਕਈ ਅਜਿਹੇ ਰਾਹ ਰੱਖੇ ਹਨ, ਜਿਨ੍ਹਾਂ ਰਾਹੀਂ ਉਹ ਪੜ੍ਹਾਈ ਤੋਂ ਬਾਅਦ ਉੱਥੇ ਪੱਕੇ ਤੌਰ 'ਤੇ ਵਸ ਸਕਦੇ ਹਨ। ਵਿਦਿਆਰਥੀ ਕੁਝ ਖਾਸ ਸ਼ਰਤਾਂ ਪੂਰੀਆਂ ਕਰਕੇ ਆਸਾਨੀ ਨਾਲ PR ਪ੍ਰਾਪਤ ਕਰ ਸਕਦੇ ਹਨ।
1. ਡਿਮਾਂਡ ਵਾਲੇ ਖੇਤਰਾਂ (In-demand Jobs) 'ਚ ਪੜ੍ਹਾਈ
ਵਿਦਿਆਰਥੀਆਂ ਨੂੰ ਉਨ੍ਹਾਂ ਕੋਰਸਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਮਾਰਕੀਟ 'ਚ ਬਹੁਤ ਮੰਗ ਹੈ। ਹੈਲਥਕੇਅਰ, ਸੋਸ਼ਲ ਸਰਵਿਸ, ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ, ਮੈਥ (STEM), ਐਗਰੀਕਲਚਰ ਅਤੇ ਐਜੂਕੇਸ਼ਨ ਅਜਿਹੇ ਖੇਤਰ ਹਨ ਜਿੱਥੇ ਵਰਕਰਾਂ ਦੀ ਭਾਰੀ ਲੋੜ ਹੈ। ਇਨ੍ਹਾਂ ਖੇਤਰਾਂ ਵਿੱਚ ਡਿਗਰੀ ਅਤੇ ਨੌਕਰੀ ਹੋਣ ਨਾਲ ਐਕਸਪ੍ਰੈਸ ਐਂਟਰੀ ਦੀ 'ਸਪੈਸ਼ਲ ਆਕੂਪੇਸ਼ਨ ਕੈਟੇਗਰੀ' ਦੇ ਤਹਿਤ PR ਮਿਲਣ ਦੇ ਰਾਹ ਪੱਧਰੇ ਹੋ ਜਾਂਦੇ ਹਨ।
2. ਫਰੈਂਚ ਭਾਸ਼ਾ ਦੀ ਮੁਹਾਰਤ
ਜਿਹੜੇ ਵਿਦਿਆਰਥੀ ਫਰੈਂਚ ਭਾਸ਼ਾ ਸਿੱਖਣ 'ਚ ਰੁਚੀ ਰੱਖਦੇ ਹਨ, ਉਨ੍ਹਾਂ ਲਈ PR ਹਾਸਲ ਕਰਨਾ ਹੋਰ ਵੀ ਸੌਖਾ ਹੋ ਸਕਦਾ ਹੈ। ਇੰਟਰਮੀਡੀਏਟ ਪੱਧਰ ਦੀ ਫਰੈਂਚ ਭਾਸ਼ਾ ਜਾਣਨ ਵਾਲੇ ਵਿਦਿਆਰਥੀਆਂ ਨੂੰ 50 ਵਾਧੂ CRS ਪੁਆਇੰਟ ਮਿਲ ਸਕਦੇ ਹਨ। ਖਾਸ ਕਰਕੇ ਕਿਊਬੈਕ (Quebec) ਸੂਬੇ ਵਿੱਚ ਫਰੈਂਚ ਜਾਣਨ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ।
3. ਵਿਦੇਸ਼ੀ ਵਰਕ ਐਕਸਪੀਰੀਐਂਸ ਦਾ ਲਾਭ
ਜੇਕਰ ਕਿਸੇ ਵਿਦਿਆਰਥੀ ਕੋਲ ਵਿਦੇਸ਼ੀ ਵਰਕ ਐਕਸਪੀਰੀਐਂਸ ਹੈ ਤਾਂ ਉਸ ਨੂੰ 50 ਵਾਧੂ CRS ਪੁਆਇੰਟ ਮਿਲ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਹ ਤਜ਼ਰਬਾ ਫੁੱਲ-ਟਾਈਮ ਪੜ੍ਹਾਈ ਦੌਰਾਨ ਵੀ ਹਾਸਲ ਕੀਤਾ ਜਾ ਸਕਦਾ ਹੈ। ਵਿਦਿਆਰਥੀ ਆਪਣੀਆਂ ਛੁੱਟੀਆਂ ਦੌਰਾਨ ਆਪਣੇ ਦੇਸ਼ ਜਾ ਕੇ ਜਾਂ ਰਿਮੋਟ ਵਰਕ ਰਾਹੀਂ ਵੀ ਇਹ ਤਜ਼ਰਬਾ ਹਾਸਲ ਕਰ ਸਕਦੇ ਹਨ, ਜੋ PR ਦੀ ਪ੍ਰਕਿਰਿਆ 'ਚ ਕਾਫੀ ਅਹਿਮ ਸਾਬਤ ਹੁੰਦਾ ਹੈ।
4. ਕੋ-ਓਪ ਪ੍ਰੋਗਰਾਮਾਂ ਰਾਹੀਂ ਜੌਬ ਮਾਰਕੀਟ 'ਚ ਐਂਟਰੀ
ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਦੀ ਜੌਬ ਮਾਰਕੀਟ 'ਚ ਪੈਰ ਜਮਾਉਣੇ ਚੁਣੌਤੀਪੂਰਨ ਹੋ ਸਕਦੇ ਹਨ, ਪਰ ਕੋ-ਓਪ (Co-op) ਪ੍ਰੋਗਰਾਮ ਇਸ ਨੂੰ ਆਸਾਨ ਬਣਾਉਂਦੇ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ। ਜੇਕਰ ਕੋਈ ਵਿਦਿਆਰਥੀ ਕੰਮ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਉਂਦਾ ਹੈ ਤਾਂ ਸਬੰਧਤ ਕੰਪਨੀ ਉਸ ਨੂੰ ਪੱਕੀ ਨੌਕਰੀ ਵੀ ਦੇ ਸਕਦੀ ਹੈ। ਕੈਨੇਡੀਅਨ ਵਰਕ ਐਕਸਪੀਰੀਐਂਸ ਹੋਣ ਨਾਲ 'ਕੈਨੇਡੀਅਨ ਐਕਸਪੀਰੀਐਂਸ ਕਲਾਸ' (CEC) ਦੇ ਤਹਿਤ CRS ਪੁਆਇੰਟ ਵਧ ਜਾਂਦੇ ਹਨ, ਜਿਸ ਨਾਲ PR ਮਿਲਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ।
5. Alumni ਨਾਲ ਨੈੱਟਵਰਕਿੰਗ
ਕੈਨੇਡਾ 'ਚ ਕਰੀਅਰ ਦੀ ਸ਼ੁਰੂਆਤ ਲਈ ਨੈੱਟਵਰਕਿੰਗ ਇੱਕ ਸ਼ਕਤੀਸ਼ਾਲੀ ਹਥਿਆਰ ਹੈ। ਆਪਣੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ (ਅਲੂਮਨੀ) ਨਾਲ ਸੰਪਰਕ ਬਣਾਉਣ ਨਾਲ ਨਾ ਸਿਰਫ਼ ਬਿਹਤਰ ਸਲਾਹ ਮਿਲਦੀ ਹੈ, ਸਗੋਂ ਉਹ ਕੰਪਨੀਆਂ 'ਚ ਰੈਫਰਲ ਵੀ ਦਿਵਾ ਸਕਦੇ ਹਨ। ਇਸ ਰਾਹੀਂ ਅਜਿਹੀਆਂ ਨੌਕਰੀਆਂ ਬਾਰੇ ਵੀ ਪਤਾ ਲੱਗ ਸਕਦਾ ਹੈ ਜੋ ਆਮ ਤੌਰ 'ਤੇ ਜਨਤਕ ਨਹੀਂ ਹੁੰਦੀਆਂ।
ਇਹ ਪੰਜ ਨੁਕਤੇ ਕੈਨੇਡਾ 'ਚ ਪੜ੍ਹ ਰਹੇ ਜਾਂ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
