ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ, ਕੈਨੇਡਾ ਨੂੰ ਮਿਲਿਆ ਇਹ ਸਥਾਨ

05/23/2018 3:01:58 PM

ਟੋਰਾਂਟੋ— ਬਹੁਤ ਸਾਰੇ ਭਾਰਤੀ ਕੈਨੇਡਾ ਜਾਣ ਦੇ ਸ਼ੌਕੀਨ ਹਨ, ਖਾਸ ਕਰਕੇ ਪੰਜਾਬੀਆਂ ਦੇ ਸਿਰ ਤਾਂ ਕੈਨੇਡਾ ਜਾਣ ਦਾ ਚਾਅ ਸਿਰ ਚੜ੍ਹ ਬੋਲਦਾ ਹੈ। 'ਹੈਨਲੀ ਪਾਸਪੋਰਟ ਇੰਡੈਕਸ' ਦੀ ਰਿਪੋਰਟ ਮੁਤਾਬਕ ਕੈਨੇਡਾ ਦਾ ਪਾਸਪੋਰਟ ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟਾਂ 'ਚੋਂ 5ਵੇਂ ਸਥਾਨ 'ਤੇ ਹੈ। ਜਾਪਾਨ ਨੇ ਪਹਿਲੇ ਨੰਬਰ 'ਤੇ ਥਾਂ ਪ੍ਰਾਪਤ ਕੀਤਾ ਹੈ ਅਤੇ ਇਸ ਦੇ ਪਾਸਪੋਰਟ 'ਤੇ ਕੋਈ ਵੀ ਵਿਅਕਤੀ ਬਿਨਾਂ ਵੀਜ਼ਾ ਦੇ 187 ਦੇਸ਼ਾਂ ਦੀ ਸੈਰ ਕਰ ਸਕਦਾ ਹੈ। ਹਾਲਾਂਕਿ ਇਸ ਲਈ ਕੁੱਝ ਨਿਯਮ ਹਨ, ਜੋ ਪਾਸਪੋਰਟ ਧਾਰਕ ਨੂੰ ਮੰਨਣੇ ਪੈਂਦੇ ਹਨ। ਕੈਨੇਡਾ ਨਾਲ ਪੰਜਵੇਂ ਸਥਾਨ 'ਤੇ ਡੈਨਮਾਰਕ, ਬੈਲਜੀਅਮ, ਸਵਿਟਜ਼ਰਲੈਂਡ ਅਤੇ ਆਇਰਲੈਂਡ ਦੇ ਪਾਸਪੋਰਟ ਵੀ ਹਨ। ਕੈਨੇਡਾ ਦੇ ਪਾਸਪੋਰਟ ਨਾਲ 185 ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਘੁੰਮਿਆ ਜਾ ਸਕਦਾ ਹੈ। ਅਫਗਾਨਿਸਤਾਨ ਅਤੇ ਇਰਾਕ ਦੇ ਪਾਰਸਪੋਰਟ ਨੂੰ ਹੇਠਲਾ ਸਥਾਨ ਮਿਲਿਆ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਹੋਲਡਰਜ਼ ਇਸ ਪਾਸਪੋਰਟ ਨਾਲ ਬਿਨਾਂ ਵੀਜ਼ੇ ਦੇ ਸਿਰਫ 30 ਦੇਸ਼ਾਂ ਦਾ ਹੀ ਸਫਰ ਕਰ ਸਕਦੇ ਹਨ। 
ਬਾਕੀ ਦੇਸ਼ਾਂ ਦੀ ਲਿਸਟ ਅਤੇ ਇਨ੍ਹਾਂ ਦੇ ਪਾਸਪੋਰਟ 'ਤੇ ਕਿੰਨੇ ਦੇਸ਼ਾਂ ਦਾ ਸਫਰ ਬਿਨਾਂ ਵੀਜ਼ੇ ਦੇ ਕੀਤਾ ਜਾ ਸਕਦਾ ਹੈ, ਇਸ ਪ੍ਰਕਾਰ ਹੈ—
1. ਜਾਪਾਨ (189 ਦੇਸ਼)

2. ਜਰਮਨੀ, ਸਿੰਗਾਪੁਰ (188 ਦੇਸ਼)

3. ਫਿਨਲੈਂਡ, ਫਰਾਂਸ, ਇਟਲੀ, ਦੱਖਣੀ ਕੋਰੀਆ, ਸਪੇਨ, ਸਵੀਡਨ (187 ਦੇਸ਼)

4. ਆਸਟਰੀਆ, ਲਕਸਮਬਰਗ, ਨੀਦਰਲੈਂਡ, ਨਾਰਵੇ, ਪੁਰਤਗਾਲ, ਯੂ. ਕੇ. ਯੂ. ਐੱਸ. ਏ. (186 ਦੇਸ਼)

5. ਬੈਲਜੀਅਮ, ਕੈਨੇਡਾ, ਡੈਨਮਾਰਕ, ਆਇਰਲੈਂਡ, ਸਵਿਟਜ਼ਰਲੈਂਡ (185 ਦੇਸ਼)

6. ਗ੍ਰੀਸ, ਆਸਟ੍ਰੇਲੀਆ (183 ਦੇਸ਼)

7. ਚੈੱਕ ਗਣਰਾਜ, ਮਾਲਟਾ, ਨਿਊਜ਼ੀਲੈਂਡ (182 ਦੇਸ਼)

8. ਆਈਸਲੈਂਡ (181 ਦੇਸ਼)

9. ਹੰਗਰੀ, ਸਲੋਵੇਨੀਆ, ਮਲੇਸ਼ੀਆ (180 ਦੇਸ਼)

10. ਲਾਤਵੀਆ, ਲਿਥੁਆਨੀਆ, ਸਲੋਵਾਕੀਆ (179 ਦੇਸ਼)


Related News