ਕੈਨੇਡਾ : ਨਸ਼ੇ 'ਚ ਟੱਲੀ ਪੰਜਾਬੀ ਨੇ ਨਾਕੇ 'ਚ ਖੜੀ ਕਾਰ ਨੂੰ ਮਾਰੀ ਟੱਕਰ

Friday, Jul 19, 2019 - 05:24 PM (IST)

ਕੈਨੇਡਾ : ਨਸ਼ੇ 'ਚ ਟੱਲੀ ਪੰਜਾਬੀ ਨੇ ਨਾਕੇ 'ਚ ਖੜੀ ਕਾਰ ਨੂੰ ਮਾਰੀ ਟੱਕਰ

ਓਂਟਾਰੀਓ (ਏਜੰਸੀ)- ਕੈਨੇਡਾ ਦੇ ਸ਼ਹਿਰ ਓਂਟਾਰੀਓ ਵਿਖੇ ਇਕ ਪੰਜਾਬੀ ਡਰਾਈਵਰ ਵਲੋਂ ਨਸ਼ੇ ਵਿਚ ਟੱਲੀ ਹੋ ਕੇ ਨਾਕੇ 'ਤੇ ਖੜ੍ਹੀ ਕਾਰ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਖਿਲਾਫ ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਵੈਲਿੰਗਟਨ ਕਾਊਂਟੀ ਦੀ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੇ ਦੱਸਿਆ ਕਿ ਗੁਐਲਫ਼ ਦੇ ਕਾਲਜ ਐਵੇਨਿਊ ਨੇੜੇ ਹੈਨਲੌਨ ਐਕਸਪ੍ਰੈਸਵੇਅ 'ਤੇ ਪੁਲਸ ਵਲੋਂ ਨਾਕਾ ਲਗਾਇਆ ਗਿਆ ਸੀ। ਜਿਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਚੈਕਿੰਗ ਲਈ ਲਾਈਨ ਵਿਚ ਲੱਗੀ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਇਹ ਕਾਰ ਅੱਗੇ ਖੜੀ ਕਾਰ ਨਾਲ ਟਕਰਾਅ ਗਈ। ਪੁਲਸ ਨੇ ਡਰਾਈਵਰ ਖਿਲਾਫ ਹੱਦ ਤੋਂ ਜ਼ਿਆਦਾ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਕਾਰ ਚਾਲਕ ਦੀ ਪਛਾਣ ਅੰਮ੍ਰਿਤਪਾਲ ਸਿੰਘ (23) ਵਜੋਂ ਹੋਈ ਹੈ, ਜਿਸ ਦਾ ਡਰਾਈਵਿੰਗ ਲਾਇਸੰਸ 3 ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਇਸ ਤੋਂ ਇਲਾਵਾ ਕਾਰ ਚਾਲਕ ਦੀ ਕਾਰ ਵੀ 7 ਦਿਨਾਂ ਲਈ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਪੁਲਸ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਖਿਲਾਫ ਲੱਗੇ ਦੋਸ਼ਾਂ ਬਾਰੇ ਜਵਾਬ ਦੇਣ ਲਈ 9 ਅਗਸਤ ਨੂੰ ਗੁਐਲਫ਼ ਦੀ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।


author

Sunny Mehra

Content Editor

Related News