ਖ਼ੁਸ਼ਖਬਰੀ:ਕੈਨੇਡਾ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲੱਗੀ ਪਾਬੰਦੀ ਹਟਾਈ, ਭਲਕੇ ਤੋਂ ਮੁੜ ਉਡਾਣਾਂ ਹੋਣਗੀਆਂ ਸ਼ੁਰੂ
Sunday, Sep 26, 2021 - 10:19 AM (IST)
ਓਟਾਵਾ/ਕੈਨੇਡਾ (ਭਾਸ਼ਾ): ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਨੇ ਐਤਵਾਰ ਨੂੰ ਭਾਰਤ ਤੋਂ ਯਾਤਰੀ ਉਡਾਣਾਂ 'ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਕੋਵਿਡ-19 ਦੇ ਇਹ ਮੱਦੇਨਜ਼ਰ ਇਹ ਪਾਬੰਦੀ ਲਗਾਈ ਗਈ ਸੀ।ਸਰਕਾਰ ਨੇ ਐਤਵਾਰ ਨੂੰ ਕਿਹਾ 27 ਸਤੰਬਰ, 2021 ਤੋਂ ਭਾਰਤ ਤੋਂ ਕੈਨੇਡਾ ਲਈ ਸਿੱਧੀ ਉਡਾਣਾਂ ਮੁੜ ਸ਼ੁਰੂ ਹੋਣਗੀਆਂ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੈਨੇਡਾ ਨੇ ਭਾਰਤ ਤੋਂ ਸਾਰੀਆਂ ਸਿੱਧੀਆਂ ਵਪਾਰਕ ਅਤੇ ਪ੍ਰਾਈਵੇਟ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਧਾ ਦਿੱਤੀ ਸੀ।
ਇਹ ਵੀ ਪੜ੍ਹੋ: ਗਾਵਾਂ ਨਾਲ ਮਾੜੇ ਵਰਤਾਓ ਲਈ ਨਿਊਜ਼ੀਲੈਂਡ ਦੇ ਕਿਸਾਨ ਨੂੰ ਲੱਗਾ ਲੱਖਾ ਦਾ ਜੁਰਮਾਨਾ
ਹਾਲਾਂਕਿ ਹੁਣ ਪਾਬੰਦੀ ਖ਼ਤਮ ਹੋਣ ਦੇ ਨਾਲ ਭਾਰਤ ਤੋਂ ਯਾਤਰੀ ਹੁਣ ਕੁਝ ਸਾਵਧਾਨੀ ਉਪਾਵਾਂ ਦੇ ਨਾਲ ਕੈਨੇਡਾ ਦੀ ਯਾਤਰਾ ਕਰ ਸਕਦੇ ਹਨ, ਜਿਸ ਵਿਚ ਇਕ ਪ੍ਰਵਾਨਤ ਪ੍ਰਯੋਗਸ਼ਾਲਾ ਤੋਂ ਕੋਵਿਡ-19 ਦੀ ਨਕਾਰਾਤਮਕ ਜਾਂਚ ਰਿਪੋਰਟ ਸ਼ਾਮਲ ਹੈ।ਬਿਆਨ ਵਿਚ ਕਿਹਾ ਗਿਆ ਹੈ, 'ਭਾਰਤੀ ਯਾਤਰੀਆਂ ਕੋਲ ਦਿੱਲੀ ਹਵਾਈ ਅੱਡੇ 'ਤੇ ਮਨਜ਼ੂਰਸ਼ੁਦਾ ਪ੍ਰਯੋਗਸ਼ਾਲਾ ਤੋਂ ਇਕ ਨਕਾਰਾਤਮਕ ਕੋਵਿਡ-19 ਟੈਸਟ ਦਾ ਸਬੂਤ ਹੋਣਾ ਚਾਹੀਦਾ ਹੈ। ਟੈਸਟ ਰਿਪੋਰਟ 18 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ।' ਏਅਰ ਕੈਨੇਡਾ ਵੱਲੋਂ 27 ਸਤੰਬਰ ਨੂੰ ਭਾਰਤ ਤੋਂ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੀ ਉਮੀਦ ਹੈ, ਜਦੋਂ ਕਿ ਏਅਰ ਇੰਡੀਆ 30 ਸਤੰਬਰ ਤੋਂ ਕੈਨੇਡਾ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ: PM ਮੋਦੀ ਨਾਲ ਮੁਲਾਕਾਤ ਮਗਰੋਂ ਜੋਅ ਬਾਈਡੇਨ ਨੇ ਟਵੀਟ ਕਰ ਆਖੀ ਇਹ ਗੱਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।