ਕੈਨੇਡਾ ਨੂੰ ਅਮਰੀਕਾ ਦੇ ਇਨ੍ਹਾਂ ਕੰਮਾਂ ''ਤੇ ਹੈ ਇਤਰਾਜ਼, ਕੀਤਾ ਮੁੱਕਦਮਾ

Wednesday, Jan 10, 2018 - 10:24 PM (IST)

ਕੈਨੇਡਾ ਨੂੰ ਅਮਰੀਕਾ ਦੇ ਇਨ੍ਹਾਂ ਕੰਮਾਂ ''ਤੇ ਹੈ ਇਤਰਾਜ਼, ਕੀਤਾ ਮੁੱਕਦਮਾ

ਵਾਸ਼ਿੰਗਟਨ— ਕੈਨੇਡਾ ਨੇ ਆਪਣੇ ਵਪਾਰਕ ਅਭਿਆਸਾਂ 'ਤੇ ਅਮਰੀਕਾ ਵਿਰੁੱਧ ਇਕ ਵੱਡੀ ਕਾਰਵਾਈ ਕਰ ਸ਼ਿਕਾਇਤ ਦਰਜ ਕੀਤੀ ਹੈ। ਉਸ ਨੇ ਵਰਲਡ ਟਰੇਡ ਆਰਗੇਨਾਈਜੇਸ਼ਨ ਨੂੰ ਕਿਹਾ ਕਿ ਉਹ ਅਮਰੀਕਾ ਦੇ ਗੈਰ-ਕਾਨੂੰਨੀ ਸਜ਼ਾਵਾਂ ਦੀ ਵਰਤੋਂ ਕਰਨ ਦੀ ਜਾਂਚ ਕਰਨ, ਜਿਸ 'ਚ ਯੂ.ਐੱਸ ਨੇ ਪੰਜ ਕਾਰਨਾਂ ਕਰਕੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸ਼ਿਕਾਇਤ ਪਿਛਲੇ ਮਹੀਨੇ ਦਰਜ ਕੀਤੀ ਗਈ ਸੀ ਪਰ ਇਸ ਨੂੰ ਅੱਜ ਜਾਰੀ ਕੀਤਾ ਗਿਆ ਹੈ।
ਅਮਰੀਕਾ ਨੇ ਕੈਨੇਡੀਅਨ ਪੇਪਰ 'ਤੇ ਸਿਰਫ 9 ਫੀਸਦੀ ਡਿਊਟੀ ਦਾ ਐਲਾਨ ਕੀਤਾ ਹੈ। ਇਹ ਇਸੇ ਤਰ੍ਹਾਂ ਦੀ ਸਜ਼ਾ ਦੀ ਲੜੀ ਹੈ ਕਿਉਂਕਿ ਅਮਰੀਕਾ ਨੇ ਸਾਫਟਵੁੱਡ ਲ਼ਕੜੀ ਤੇ ਬੰਬਾਰਡੀਅਰ ਸਬਸੀਡੀ 'ਚ ਕੈਨੇਡਾ ਤੋਂ ਨਜਾਇਜ਼ ਵਪਾਰ ਦਾ ਦੋਸ਼ ਲਗਾਇਆ ਹੈ।
ਕੈਨੇਡੀਅਨ ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਅਮਰੀਕਾ ਐਂਟੀ ਡੰਪਿੰਗ ਤੇ ਕਾਊਂਟਰਵਲਿੰਗ ਡਿਊਟੀ ਦੀ ਵਰਤੋਂ 'ਚ ਗਲੋਬਲ ਵਪਾਰਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਇਹ ਕਹਿੰਦਾ ਹੈ ਕਿ ਅਮਰੀਕਾ ਵਿਸ਼ਵ ਵਪਾਰ ਸੰਗਠਨ ਵੱਲੋਂ ਮਨਜ਼ੂਰ ਕੀਤੇ ਗਏ ਜ਼ੁਰਮਾਨੇ ਤੋਂ ਵਧ ਜੁਰਮਾਨਾ ਲਗਾਉਂਦਾ ਹੈ, ਗਲਤ ਤਰੀਕੇ ਨਾਲ ਕੀਮਤਾਂ ਵਸੂਲਦਾ ਹੈ ਤੇ ਨਜਾਇਜ਼ ਜੁਰਮਾਨੇ ਵਸੂਲਦਾ ਹੈ। ਇਸ ਦੇ ਨਾਲ ਹੀ ਬਾਹਰੀ ਪਾਰਟੀਆਂ ਦੇ ਸਬੂਤ ਵੀ ਸੀਮਿਤ ਕੀਤੇ ਜਾ ਰਹੇ ਹਨ ਤੇ ਵਾਪਰਕ ਪੈਨਲ 'ਚ ਵੋਟਿੰਗ ਸਿਸਟਮ ਹੁੰਦਾ ਹੈ ਜੋ ਵਿਦੇਸ਼ੀ ਲੋਕਾਂ ਖਿਲਾਫ ਪੱਖਪਾਤ ਹੁੰਦਾ ਹੈ।


Related News