ਕੈਨੇਡਾ ਨੇ ਲੁਹਾਨਸਕ, ਡੋਨੇਟਸਕ ਦੇ 203 ਵਿਅਕਤੀਆਂ 'ਤੇ ਲਗਾਈਆਂ ਪਾਬੰਦੀਆਂ
Thursday, Apr 28, 2022 - 03:18 PM (IST)
ਓਟਾਵਾ (ਏਜੰਸੀ)- ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਨੇ ਯੂਕ੍ਰੇਨ ਦੇ ਵੱਖਵਾਦੀ ਡੋਨਬਾਸ ਖੇਤਰ ਨੂੰ ਬਣਾਉਣ ਵਾਲੇ ਲੁਹਾਨਸਕ ਅਤੇ ਡੋਨੇਟਸਕ ਦੀਆਂ ਪੀਪਲਜ਼ ਕੌਂਸਲਾਂ ਦੇ 11 ਸੀਨੀਅਰ ਅਧਿਕਾਰੀਆਂ ਅਤੇ 192 ਹੋਰ ਮੈਂਬਰਾਂ 'ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਯੂਕ੍ਰੇਨ ਦੀ ਧਰਤੀ ਤੋਂ ਰੂਸੀ ਫ਼ੌਜਾਂ ਦੀ ਤੁਰੰਤ ਵਾਪਸੀ ਦੀ ਮੰਗ ਕਰਦਾ ਰਿਹਾ ਹੈ ਅਤੇ ਇਹ ਉਪਾਅ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਹੋਰ ਦਬਾਅ ਬਣਾਉਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- 'ਯੂਕ੍ਰੇਨ ਯੁੱਧ ਦੇ ਪਹਿਲੇ ਦੋ ਮਹੀਨਿਆਂ 'ਚ ਰੂਸੀ ਊਰਜਾ ਦਾ ਸਭ ਤੋਂ ਵੱਡਾ ਖਰੀਦਦਾਰ ਰਿਹਾ ਜਰਮਨੀ'
2014 ਤੋਂ ਕੈਨੇਡਾ ਨੇ 1,400 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ।ਇਹਨਾਂ ਵਿੱਚੋਂ ਬਹੁਤ ਸਾਰੀਆਂ ਪਾਬੰਦੀਆਂ ਕੈਨੇਡਾ ਦੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਤਾਲਮੇਲ ਕਰਕੇ ਲਗਾਈਆਂ ਗਈਆਂ ਹਨ।ਕੈਨੇਡਾ ਦੀਆਂ ਨਵੀਨਤਮ ਪਾਬੰਦੀਆਂ ਸੂਚੀਬੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਸੰਪੱਤੀ ਫ੍ਰੀਜ਼ ਅਤੇ ਹੋਰ ਪਾਬੰਦੀਆਂ ਲਾਉਂਦੀਆਂ ਹਨ। 24 ਫਰਵਰੀ ਤੋਂ ਜਦੋਂ ਰੂਸ ਨੇ ਯੂਕ੍ਰੇਨ 'ਤੇ ਆਪਣਾ ਹਮਲਾ ਸ਼ੁਰੂ ਕੀਤਾ, ਕੈਨੇਡਾ ਨੇ ਲਗਭਗ 1,000 ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।