ਕੈਨੇਡਾ ''ਚ ਫਿਰ ਫੈਲੀ ਇਹ ਭਿਆਨਕ ਬੀਮਾਰੀ, ਇਕ-ਇਕ ਕਰਕੇ ਬੀਮਾਰ ਪੈ ਰਹੇ ਨੇ ਲੋਕ

Sunday, Jun 11, 2017 - 03:38 PM (IST)

ਵੈਨਕੂਵਰ— ਕੈਨੇਡਾ ਵਿਚ ਇਕ ਵਾਰ ਫਿਰ ਈ. ਕੋਲੀ ਵਾਇਰਸ ਫੈਲ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਵਾਰ ਇਹ ਵਾਇਰਸ ਬ੍ਰਿਟਿਸ਼ ਕੋਲੰਬੀਆ ਵਿਚ ਫੈਲਿਆ ਹੈ। ਆਟੇ ਵਿਚ ਖਤਰਨਾਕ ਵਾਇਰਸ ਈ. ਕੋਲੀ ਦੇ ਬੈਕਟੀਰੀਆ ਮਿਲਣ ਤੋਂ ਬਾਅਦ ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਹੀ ਕੈਨੇਡਾ ਦੀ ਭੋਜਨ ਜਾਂਚ ਏਜੰਸੀ ਨੇ ਈ. ਕੋਲੀ ਬੈਕਟੀਰੀਆ ਵਾਲੇ ਭੋਜਨ ਪਦਾਰਥਾਂ ਨੂੰ ਮਾਰਕੀਟ 'ਚੋਂ ਵਾਪਸ ਮੰਗਵਾ ਲਿਆ ਸੀ। ਇਸ ਵਾਇਰਸ ਕਾਰਨ ਲੋਕ ਬੀਮਾਰ ਹੋ ਕੇ ਹਸਪਤਾਲਾਂ ਵਿਚ ਪਹੁੰਚ ਰਹੇ ਹਨ। ਇਸ ਵਾਇਰਸ ਦੇ ਬੈਕਟੀਰੀਆ ਜ਼ਿਆਦਾਤਰ ਰੌਬਿਨ ਹੁੱਡ ਅਤੇ ਬੈਚ ਆਫ ਰੋਜ਼ਰਸ ਕੰਪਨੀ ਦ ਆਟੇ ਵਿਚ ਮਿਲੇ ਹਨ। ਇਨ੍ਹਾਂ ਆਟਿਆਂ ਤੋਂ ਬਣੇ ਭੋਜਨ ਪਦਾਰਥਾਂ ਨੂੰ ਖਾਣ ਤੋਂ ਬਾਅਦ ਇਕ-ਇਕ ਕਰਕੇ ਲੋਕ ਹਸਪਤਾਲ ਪਹੁੰਚ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਇਰਸ ਤੋਂ ਬਚਣ ਲਈ ਇਨ੍ਹਾਂ ਕੰਪਨੀਆਂ ਦੇ ਆਟੇ ਅਤੇ ਉਨ੍ਹਾਂ ਤੋਂ ਬਣੇ ਪਦਾਰਥ ਨਾ ਖਰੀਦੇ ਜਾਣ। 


Kulvinder Mahi

News Editor

Related News