ਕੈਨੇਡਾ 'ਚ ਹਿੰਦੂ ਮੰਦਰ 'ਚ ਭੰਨਤੋੜ, ਕੰਧ 'ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ (ਵੀਡੀਓ)
Thursday, Apr 06, 2023 - 10:14 AM (IST)
ਟੋਰਾਂਟੋ (ਏਜੰਸੀ): ਕੈਨੇਡਾ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਰ ਵਿੱਚ ਭੰਨਤੋੜ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਓਂਟਾਰੀਓ ਸੂਬੇ ਦੇ ਵਿੰਡਸਰ ਸ਼ਹਿਰ ਵਿੱਚ ਹਿੰਦੂ ਮੰਦਰ ਦੀ ਭੰਨਤੋੜ ਕੀਤੀ ਗਈ ਹੈ ਅਤੇ ਨਫ਼ਰਤ ਵਾਲੇ ਨਾਅਰੇ ਲਿਖੇ ਗਏ ਹਨ। ਸਥਾਨਕ ਪੁਲਸ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਵਿੰਡਸਰ ਪੁਲਸ ਅਧਿਕਾਰੀਆਂ ਮੁਤਾਬਕ BAPS ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਬਾਹਰ ਦੀਵਾਰ 'ਤੇ ਕਾਲੇ ਪੇਂਟ 'ਚ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਹਨ।
WINDSOR POLICE NEWS RELEASE
— Windsor Police (@WindsorPolice) April 5, 2023
Two suspects wanted for hate-motivated graffitihttps://t.co/yOvlYU4ykn@CStoppers with information pic.twitter.com/5bT4ukynSq
ਵੀਡੀਓ 'ਚ ਭੰਨਤੋੜ ਕਰਦੇ ਨਜ਼ਰ ਆ ਰਹੇ ਲੋਕ
ਵਿੰਡਸਰ ਪੁਲਸ ਨੇ ਅੱਗੇ ਕਿਹਾ ਕਿ ਹਿੰਦੂ ਮੰਦਰ ਦੀ ਭੰਨਤੋੜ ਨੂੰ ਨਫ਼ਰਤੀ ਘਟਨਾ ਵਜੋਂ ਜਾਂਚਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ 'ਚ ਅਧਿਕਾਰੀਆਂ ਨੂੰ ਇਕ ਵੀਡੀਓ ਮਿਲੀ ਹੈ, ਜਿਸ 'ਚ ਅੱਧੀ ਰਾਤ 12 ਵਜੇ ਤੋਂ ਬਾਅਦ ਦੋ ਸ਼ੱਕੀ ਵਿਅਕਤੀ ਇਲਾਕੇ 'ਚ ਦੇਖੇ ਗਏ ਸਨ। ਵੀਡੀਓ 'ਚ ਇਕ ਸ਼ੱਕੀ ਵਿਅਕਤੀ ਇਮਾਰਤ ਦੀ ਕੰਧ 'ਤੇ ਭੰਨਤੋੜ ਕਰਦਾ ਨਜ਼ਰ ਆ ਰਿਹਾ ਹੈ ਜਦਕਿ ਦੂਜਾ ਉਸ ਦੇ ਕੋਲ ਖੜ੍ਹਾ ਹੈ।
ਮੁਲਜ਼ਮਾਂ ਦੀ ਪਛਾਣ ਕੀਤੀ ਗਈ ਜਾਰੀ
ਪੁਲਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਇੱਕ ਸ਼ੱਕੀ ਨੇ ਕਾਲੇ ਰੰਗ ਦਾ ਸਵੈਟਰ, ਖੱਬੀ ਲੱਤ 'ਤੇ ਇੱਕ ਛੋਟੇ ਚਿੱਟੇ ਲੋਗੋ ਵਾਲੀ ਕਾਲੀ ਪੈਂਟ ਅਤੇ ਕਾਲੇ ਅਤੇ ਚਿੱਟੇ ਹਾਈ ਟਾਪ ਰਨਿੰਗ ਜੁੱਤੇ ਪਾਏ ਹੋਏ ਸਨ। ਦੂਜੇ ਸ਼ੱਕੀ ਨੇ ਕਾਲੀ ਪੈਂਟ, ਸਵੈਟ ਸ਼ਰਟ, ਕਾਲੇ ਜੁੱਤੇ ਅਤੇ ਚਿੱਟੀਆਂ ਜੁਰਾਬਾਂ ਪਾਈਆਂ ਹੋਈਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ-ਕੈਨੇਡਾ ਸਰਹੱਦ 'ਤੇ ਭਾਰਤੀ ਪਰਿਵਾਰ ਦੀ ਮੌਤ ਦੇ ਬਾਅਦ PM ਟਰੂਡੋ ਦਾ ਅਹਿਮ ਬਿਆਨ
ਮੰਦਰਾਂ ਨੂੰ ਪੰਜਵੀਂ ਵਾਰ ਬਣਾਇਆ ਗਿਆ ਨਿਸ਼ਾਨਾ
ਕੈਨੇਡਾ ਦੇ ਹਿੰਦੂ ਮੰਦਰਾਂ ਵਿੱਚ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਹੁਣ ਤੱਕ ਉਥੋਂ ਦੀ ਸਰਕਾਰ ਵੱਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਵਿੰਡਸਰ ਵਿੱਚ ਇਹ ਪੰਜਵੀਂ ਘਟਨਾ ਹੈ ਜਿੱਥੇ ਮੰਦਰ ਵਿੱਚ ਭੰਨਤੋੜ ਕੀਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਫਰਵਰੀ ਨੂੰ ਮਿਸੀਸਾਗਾ ਦੇ ਰਾਮ ਮੰਦਰ 'ਚ ਭੰਨਤੋੜ ਦੇ ਨਾਲ-ਨਾਲ ਹਿੰਦੂ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਗਏ ਸਨ। ਇਸ ਦੇ ਨਾਲ ਹੀ ਕੈਨੇਡਾ ਦੇ ਬਰੈਂਪਟਨ ਦੇ ਗੌਰੀ ਸ਼ੰਕਰ ਮੰਦਰ ਅਤੇ ਰਿਚਮੰਡ ਦੇ ਵਿਸ਼ਨੂੰ ਮੰਦਰ ਵਿੱਚ ਵੀ ਕਈ ਮੂਰਤੀਆਂ ਤੋੜ ਦਿੱਤੀਆਂ ਗਈਆਂ। ਖਾਲਿਸਤਾਨੀ ਸਮਰਥਕਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਕਈ ਵਾਰ ਨਿਸ਼ਾਨਾ ਬਣਾਇਆ ਹੈ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।