ਕੋਵਿਡ 19 : ਕੈਨੇਡਾ 'ਚ ਪਹਿਲੀ ਮੌਤ, ਦੁਨੀਆ ਭਰ 'ਚ ਮ੍ਰਿਤਕਾਂ ਦੀ ਗਿਣਤੀ 4,000 ਦੇ ਪਾਰ
Tuesday, Mar 10, 2020 - 09:40 AM (IST)
ਟੋਰਾਂਟੋ (ਭਾਸ਼ਾ): ਜਾਨਲੇਵਾ ਕੋਰੋਨਾਵਾਇਰਸ ਦੇ ਕਹਿਰ ਨਾਲ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਵਾਇਰਸ ਨਾਲ ਮੰਗਲਵਾਰ ਨੂੰ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 4,000 ਦੇ ਪਾਰ ਪਹੁੰਚ ਚੁੱਕੀ ਹੈ। ਉੱਥੇ ਸੋਮਵਾਰ ਨੂੰ ਕੈਨੇਡਾ ਵਿਚ ਵੀ ਇਸ ਖਤਰਨਾਕ ਵਾਇਰਸ ਦੀ ਚਪੇਟ ਵਿਚ ਆਉਣ ਨਾਲ ਪਹਿਲੀ ਮੌਤ ਦੀ ਖਬਰ ਹੈ।
ਮ੍ਰਿਤਕ ਦੀ ਪਛਾਣ ਬ੍ਰਿਟਿਸ਼ ਕੋਲੰਬੀਆ ਵਿਚ ਲਿਨ ਵੈਲੀ ਕੇਯਰ ਸੈਂਟਰ ਦੇ ਵਸਨੀਕ ਦੇ ਰੂਪ ਵਿਚ ਹੋਈ ਹੈ। ਅਧਿਕਾਰੀਆਂ ਦੇ ਮੁਤਾਬਕ ਕੈਨੇਡਾ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 71 ਹੋ ਗਈ ਹੈ। ਕੈਨੇਡਾ ਦੇ ਅਧਿਕਾਰੀਆਂ ਨੇ ਸ਼ਨੀਵਾਰ ਤੋਂ ਹੁਣ ਤੱਕ ਕੁੱਲ 14 ਨਵੇਂ ਇਨਫੈਕਟਿਡ ਮਾਮਲਿਆਂ ਦੀ ਪੁਸ਼ਟੀ ਕੀਤੀ।
ਏ.ਐੱਫ.ਪੀ. ਦੇ ਅੰਕੜਿਆਂ ਦੇ ਮੁਤਾਬਕ ਚੀਨ ਵਿਚ ਇਸ ਵਾਇਰਸ ਨਾਲ 17 ਹੋਰ ਲੋਕਾਂ ਦੀ ਮੌਤ ਹੋ ਗਈ। 100 ਤੋਂ ਵੱਧ ਦੇਸ਼ਾਂ ਵਿਚ ਫੈਲੇ ਇਸ ਵਾਇਰਸ ਨਾਲ ਮ੍ਰਿਤਕਾਂ ਦੀ ਗਿਣਤੀ 4,011 ਪਹੁੰਚ ਗਈ ਹੈ ਜਦਕਿ ਇਸ ਨਾਲ 110,000 ਤੋਂ ਵੱਧ ਲੋਕ ਇਨਫੈਕਟਿਡ ਹਨ।
ਪੜ੍ਹੋ ਇਹ ਅਹਿਮ ਖਬਰ- US 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ 'ਚ ਪੰਜਾਬ ਦੇ 15 ਨੌਜਵਾਨ ਲਾਪਤਾ
ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ 400 ਦੇ ਪਾਰ
ਇਟਲੀ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 463 ਹੋ ਗਈ ਹੈ। ਰਾਸ਼ਟਰੀ ਨਾਗਰਿਕ ਸੁਰੱਖਿਆ ਏਜੰਸੀ ਦੇ ਪ੍ਰਮੁੱਖ ਏਂਜੇਲੋ ਬੋਰੇਲੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਟਲੀ ਵਿਚ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 7,375 ਹੋ ਗਈ ਹੈ। ਬੋਰੇਲੀ ਨੇ ਕਿਹਾ ਕਿ ਪਿਛਲੇ 24 ਘੰਟੇ ਦੌਰਾਨ 97 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ 80 ਤੋਂ 90 ਸਾਲ ਦੀ ਉਮਰ ਵਰਗ ਦੇ ਲੋਕ ਹਨ। ਇਟਲੀ ਦਾ ਉੱਤਰੀ ਲੋਮਬਾਰਡੀ ਸੂਬਾ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੋਂਤੇ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉੱਤਰੀ ਅਤੇ ਕੇਂਦਰੀ ਖੇਤਰਾਂ ਵਿਚ ਯਾਤਰਾ ਸੰਬੰਧੀ ਪਾਬੰਦੀ ਲਾਗੂ ਕਰ ਦਿੱਤੀ ਹੈ। ਕੋਰੋਨਾਵਾਇਰਸ ਨਾਲ ਮੋਡੇਨਾ, ਪਰਮਾ, ਪਿਯਾਸੇਂਜਾ, ਰੇਡੀਓ ਐਮੀਲੀਯਾ, ਰਾਮ ਨੇ, ਪੇਸਾਰੋ ਅਤੇ ਉਰਬਿਨੋ, ਏਲੇਸੇਂਡਰਾ, ਏਸਟੀ, ਨੋਵਾਰਾ, ਵਰਬਾਨੋ ਕਿਊਸਿਯੋ, ਓਸੋਲਾ, ਵਰਸੇਲੀ, ਪਾਦੁਆ, ਟ੍ਰੇਵਿਸੋ ਅਤੇ ਵੇਨਿਸ ਆਦਿ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹਨ।
ਦੱਖਣੀ ਕੋਰੀਆ ਵਿਚ ਮ੍ਰਿਤਕਾਂ ਦੀ ਗਿਣਤੀ ਹੋਈ 54
ਦੱਖਣੀ ਕੋਰੀਆ ਵਿਚ ਮੰਗਲਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ 131 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 7,513 ਹੋ ਗਈ। ਜਦਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ 3 ਹੋਰ ਵਿਅਕਤੀਆਂ ਦੀ ਮੌਤ ਹੋਣ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 54 ਹੋ ਗਈ। ਕੋਰੀਆ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਸਥਾਨਕ ਸਮੇਂ ਮੁਤਾਬਕ ਦਿਨ ਵਿਚ ਦੋ ਵਾਰ ਸਵੇਰੇ 10 ਵਜੇ ਅਤੇ ਸ਼ਾਮ 5 ਵਜੇ ਤੱਕ ਅਪਡੇਟ ਅੰਕੜੇ ਉਪਲਬਧ ਕਰਾਉਂਦਾ ਹੈ।
ਦੱਖਣੀ ਕੋਰੀਆ ਵਿਚ ਪਿਛਲੇ 20 ਦਿਨਾਂ ਵਿਚ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। 19 ਫਰਵਰੀ ਤੋਂ 9 ਮਾਰਚ ਤੱਕ 7,482 ਮਾਮਲੇ ਸਾਹਮਣੇ ਆਏ ਹਨ। ਦੱਖਣੀ ਕੋਰੀਆ ਨੇ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਰੈੱਡ ਐਲਰਟ ਜਾਰੀ ਕੀਤਾ ਹੋਇਆ ਹੈ। ਦੱਖਣੀ ਕੋਰੀਆ ਵਿਚ 3 ਜਨਵਰੀ ਤੋਂ 210,00 ਤੋਂ ਵੱਧ ਲੋਕਾਂ ਦੀ ਕੋਰੋਨਾਵਾਇਰਸ ਦੀ ਜਾਂਚ ਹੋ ਚੁੱਕੀ ਹੈ ਜਿਹਨਾਂ ਵਿਚੋਂ 184,179 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਇਲਾਵਾ 18,452 ਲੋਕਾਂ ਦਾ ਇਲਾਜ ਜਾਰੀ ਹੈ।
ਜਰਮਨੀ ਵਿਚ ਇਨਫੈਕਟਿਡਾਂ ਦੀ ਗਿਣਤੀ ਵਧੀ
ਜਾਪਾਨ ਦੇ ਸਿਹਤ ਮੰਤਰਾਲੇ ਅਤੇ ਸਥਾਨਕ ਸਰਕਾਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਦੇ 2 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 510 ਹੋ ਗਈ। ਜਾਪਾਨ ਵਿਚ ਜਿਹੜੇ 510 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਉਹਨਾਂ ਵਿਚ ਵਾਇਰਸ ਨਾਲ ਪ੍ਰਭਾਵਿਤ ਡਾਇਮੰਡ ਪ੍ਰਿੰਸੈੱਸ ਕਰੂਜ਼ ਸ਼ਿਪ ਨਾਲ ਸਬੰਧਤ ਮਾਮਲੇ ਸ਼ਾਮਲ ਨਹੀਂ ਹਨ। ਇਹਨਾਂ ਵਿਚ ਜ਼ਿਆਦਾਤਰ ਮਾਮਲੇ ਸ਼ਹਿਰ ਦੇ ਉੱਤਰੀ ਸੂਬੇ ਹੋਕਾਈਡੋ ਵਿਚ ਹਨ ਜਿੱਥੇ 108 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਐਮਰਜੈਂਸੀ ਐਲਾਨੀ ਗਈ ਹੈ।
ਇਸ ਵਿਚ ਸਿਹਤ ਮੰਤਰਾਲੇ ਅਤੇ ਸਥਾਨਕ ਅਧਿਕਾਰੀਆਂ ਦੇ ਨਵੇਂ ਅੰਕੜਿਆਂ ਦੇ ਮੁਤਾਬਕ ਆਈ.ਚੀ. ਪ੍ਰੀਫੈਕਚਰ ਨੇ 86, ਟੋਕੀਓ ਨੇ 64, ਓਸਾਕਾ ਨੇ 55, ਕਨਾਗਾਵਾ ਨੇ 41 ਅਤੇ ਚਿਬਾ ਪ੍ਰੀਫੈਕਚਰ ਨੇ 22 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ 33 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ ਸਾਹ ਸਬੰਧੀ ਮੁਸ਼ਕਲਾਂ ਕਾਰਨ ਵੈਂਟੀਲੇਟਰ 'ਤੇ ਹਨ। ਜਾਪਾਨ ਵਿਚ ਮਰਨ ਵਾਲਿਆਂ ਦਾ ਅੰਕੜਾ ਫਿਲਹਾਲ 16 ਹੈ ਜਿਹਨਾਂ ਵਿਚ ਡਾਇਮੰਡ ਪ੍ਰਿੰਸੈੱਸ ਜਹਾਜ਼ 'ਤੇ ਇਨਫੈਕਟਿਡ ਲੋਕ ਵੀ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਠੀਕ ਹੋਣ ਵਾਲੇ ਕੁੱਲ 346 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ 'ਤੇ ਮਜ਼ਾਕ ਕਾਰਨ ਮੁਸੀਬਤ 'ਚ ਫਸੇ ਭਾਰਤੀ ਮੂਲ ਦੇ 2 ਅਫਰੀਕੀ
ਮੰਗੋਲੀਆ ਵਿਚ ਕੋਰੋਨਾ ਦਾ ਪਹਿਲਾ ਮਾਮਲਾ
ਮੰਗੋਲੀਆ ਵਿਚ ਫਰਾਂਸ ਦਾ ਇਕ ਨਾਗਰਿਕ ਕੋਵਿਡ-19 ਦੀ ਜਾਂਚ ਵਿਚ ਪੌਜੀਟਿਵ ਪਾਇਆ ਗਿਆ ਹੈ। ਰਾਸ਼ਟਰ ਐਮਰਜੈਂਸੀ ਕਮਿਸ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮਿਸ਼ਨ ਦੇ ਪ੍ਰਮੁੱਖ ਉਲਜੀਸਾਈਖਾਨ ਏਂਖਤੁਸ਼ਿਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਸ਼ੁਰੂਆਤੀ ਜਾਂਚ ਵਿਚ ਉਹ ਨੈਗੇਟਿਵ ਪਾਇਆ ਗਿਆ ਸੀ ਪਰ ਸ਼ਨੀਵਾਰ ਨੂੰ ਉਸ ਨੂੰ ਹਲਕਾ ਬੁਖਾਰ ਹੋਣ ਲੱਗਾ।
ਇਸ ਮਗਰੋਂ ਉਸ ਦੀ ਮੁੜ ਜਾਂਚ ਹੋਈ ਅਤੇ ਸ਼ੁਰੂਆਤੀ ਜਾਂਚ ਵਿਚ ਉਹ ਪੌਜੀਟਿਵ ਪਾਇਆ ਗਿਆ।'' ਮਰੀਜ਼ ਇਸ ਸਮੇਂ ਦੇਸ਼ ਦੇ ਦੱਖਣਪੂਰਬੀ ਇਲਾਕੇ ਡੋਨੇਗੋਵਿ ਸੂਬੇ ਵਿਚ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਸਾਫ-ਸਫਾਈ ਨਾਲ ਰਹਿਣ ਦੀ ਸਲਾਹ ਦਿੱਤੀ ਹੈ।