ਕੈਨੇਡਾ ਸੁਪਰੀਮ ਕੋਰਟ ਦੀ ਪਹਿਲੀ ਮੁੱਖ ਜੱਜ ਆਪਣੀ ਆਖਰੀ ਸੁਣਵਾਈ ''ਤੇ ਹੋਈ ਭਾਵੁਕ

12/09/2017 12:17:47 AM

ਬਰੈਂਪਟਨ — ਕੈਨੇਡਾ ਸੁਪਰੀਮ ਕੋਰਟ ਦੀ ਮੁੱਖ ਜੱਜ ਬੈਵਰਲੇ ਮੈਕਲਚਲਿਨ ਨੇ ਦੇਸ਼ ਦੀ ਸਰਰਵ ਉੱਚ ਅਦਾਲਤ 'ਚ ਲਗਭਗ 3 ਦਹਾਕੇ ਸੇਵਾਵਾਂ ਨਿਭਾਉਣ ਮਗਰੋਂ ਸ਼ੁੱਕਰਵਾਰ ਨੂੰ ਆਪਣੇ ਅਹੁੱਦੇ ਨੂੰ ਅਲਵਿਦਾ ਆਖ ਦਿੱਤਾ। 28 ਸਾਲਾਂ ਬਾਅਦ ਮੁੱਖ ਜੱਜ ਦੇ ਅਹੁੱਦੇ 'ਤੇ ਸੇਵਾਮੁਕਤ ਹੋਈ ਬੈਵਰਲੇ ਮੈਕਲਚਲਿਨ ਇਸ ਉੱਚ ਅਹੁੱਦੇ 'ਤੇ ਸੇਵਾਵਾਂ ਨਿਭਾਉਣ ਵਾਲੀ ਕੈਨੇਡਾ ਦੀ ਪਹਿਲੀ ਔਰਤ ਹੈ। ਸੁਪਰੀਮ ਕੋਰਟ ਦੀ ਮੁੱਖ ਜੱਜ ਵੱਜੋਂ ਆਪਣੇ ਆਖਰੀ ਕੇਸ ਦੀ ਸੁਣਵਾਈ ਮੌਕੇ ਬੈਵਰਲੇ ਭਾਵੁਕ ਹੋ ਗਈ। ਉਸ ਨੇ ਕਿਹਾ ਕਿ ਸੁਪਰੀਮ ਕੋਰਟ 'ਚ ਬਿਤਾਇਆ ਸਮਾਂ ਮੈਨੂੰ ਸਾਰੀ ਉਮਰ ਯਾਦ ਰਹੇਗਾ। 73 ਸਾਲਾਂ ਮੈਕਲਚਲਿਨ ਨੇ ਜੂਨ ਮਹੀਨੇ 'ਚ ਆਪਣੇ ਸੇਵਾ ਮੁਕਤ ਹੋਣ ਸਬੰਧੀ ਐਲਾਨ ਕਰ ਦਿੱਤਾ ਸੀ, ਪਰ ਨਿਊ ਬਰਨਸਵਿਕ ਦੇ ਇਕ ਵਿਅਕਤੀ ਦੇ ਸਰਹੱਦ ਪਾਰ ਬੀਅਰ ਮਾਮਲੇ 'ਚ ਅੱਜ ਸੁਪਰੀਮ ਕੋਰਟ ਦੇ ਬੈਂਚ 'ਤੇ ਉਨ੍ਹਾਂ ਦਾ ਆਖਰੀ ਦਿਨ ਸੀ। 
ਇਸ ਦੌਰਾਨ ਉਥੇ ਮੌਜੂਦਾ ਲੋਕਾਂ ਨੇ ਉਨ੍ਹਾਂ ਦਾ ਅਦਾਲਤ 'ਚ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਮੈਕਲਚਵਿਨ ਨੇ ਕਿਹਾ ਕਿ ਇਹ ਸਮੇਂ ਮੇਰੇ ਲਈ ਬੌਧਿਕ ਤੌਰ 'ਤੇ ਉਤਸ਼ਾਹਿਤ ਕਰਨ ਵਾਲਾ ਹੈ। ਮੈਕਲਚਲਿਨ ਸਰਕਾਰੀ ਤੌਰ 'ਤੇ 15 ਦਸੰਬਰ ਨੂੰ ਸੇਵਾਮੁਕਤ ਹੋਵੇਗੀ, ਪਰ ਅਗਲੀਆਂ ਗਰਮੀਆਂ ਤੱਕ ਉਹ ਕੇਸਾਂ ਦੀ ਸੁਣਵਾਈ ਜਾਰੀ ਰੱਖੇਗੀ, ਕਿਉਂਕਿ ਇਸ ਅਹੁੱਦੇ ਲਈ ਕਿਸੇ ਹੋਰ ਜੱਜ ਦੀ ਨਿਯੁਕਤੀ ਅਜੇ ਨਹੀਂ ਹੋਈ ਹੈ। ਸਰਹੱਦ-ਪਾਰ ਬੀਅਰ ਮਾਮਲੇ 'ਚ ਜਸਟਿਸ ਰੋਸੀਲੇ ਅਬੇਲਾ ਨੇ ਆਪਣੇ ਸਹਿਯੋਗੀ ਜੱਜਾਂ, ਵਕੀਲਾਂ ਅਤੇ ਅਬਜ਼ਰਵਰਜ਼ ਨੂੰ ਕਿਹਾ ਕਿ ਉਹ ਕੇਸ ਤੋਂ ਆਪਣਾ ਹਟਾ ਕਿ ਮੈਕਲਚਲਿਨ ਦੀ ਬਹੁਮੁੱਲੀ ਸੇਵਾਮੁਕਤੀ ਵੱਲ ਧਿਆਨ ਦੇਣ।


Related News