'ਵਰਕ ਪਰਮਿਟ' ਨੂੰ ਲੈ ਕੇ ਕੈਨੇਡਾ ਦਾ ਵੱਡਾ ਐਲਾਨ, ਪੰਜਾਬੀਆਂ ਨੂੰ ਹੋਵੇਗਾ ਫ਼ਾਇਦਾ

Thursday, Mar 02, 2023 - 11:08 AM (IST)

'ਵਰਕ ਪਰਮਿਟ' ਨੂੰ ਲੈ ਕੇ ਕੈਨੇਡਾ ਦਾ ਵੱਡਾ ਐਲਾਨ, ਪੰਜਾਬੀਆਂ ਨੂੰ ਹੋਵੇਗਾ ਫ਼ਾਇਦਾ

ਟੋਰਾਂਟੋ (ਬਿਊਰੋ)- ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਰਕ ਪਰਮਿਟ ਸਬੰਧੀ ਵੱਡਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਮੁਤਾਬਕ ਅਸਥਾਈ ਨੀਤੀ ਨੂੰ 2 ਸਾਲਾਂ ਤੱਕ ਵਧਾਉਣ ਨਾਲ ਸੈਲਾਨੀ ਦੇਸ਼ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਲਈ ਅਰਜ਼ੀ ਦੇਣਾ ਜਾਰੀ ਰੱਖ ਸਕਦੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਇਕ ਮਹੱਤਵਪੂਰਨ ਐਲਾਨ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਤੋਂ ਕੈਨੇਡਾ 'ਚ ਘੁੰਮਣ ਫਿਰਨ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀਜ਼ਾ ਲੈ ਕੇ ਪੁੱਜੇ ਲੋਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਤਾਰੀਖ਼ 'ਚ ਦੋ ਸਾਲਾਂ ਦਾ ਵਾਧਾ ਕਰ ਦਿੱਤਾ ਗਿਆ ਹੈ।

ਆਰਜੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਜਨਤਕ ਨੀਤੀ ਬੀਤੇ ਦਿਨ ਖ਼ਤਮ ਹੋਣੀ ਸੀ, ਪਰ ਇਸੇ ਦੌਰਾਨ ਮੰਤਰਾਲੇ ਵਲੋਂ ਇਸ ਨੂੰ 28 ਫਰਵਰੀ, 2025 ਤੱਕ ਹੋਰ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਵਰਕ ਪਰਮਿਟ ਅਪਲਾਈ ਕਰਨ ਲਈ ਕੈਨੇਡਾ ਸਰਕਾਰ ਤੋਂ ਮਨਜ਼ੂਰਸ਼ੁਦਾ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (ਐਲ. ਐਮ. ਆਈ. ਏ), ਜਿਸ ਨੂੰ ਜੌਬ ਆਫਰ ਵਜੋਂ ਵੀ ਜਾਣਿਆ ਜਾਂਦਾ ਹੈ ਦਾ ਹੋਣਾ ਜ਼ਰੂਰੀ ਹੈ ਅਤੇ ਕੈਨੇਡਾ 'ਚ ਦਾਖਲ ਹੋਣ ਸਮੇਂ ਉੱਥੇ ਠਹਿਰਣ ਦਾ ਮਿਲਿਆ ਸਮਾਂ (ਸਟੇਅ) ਖ਼ਤਮ ਨਹੀਂ ਹੋਣਾ ਚਾਹੀਦਾ। ਉਹ ਲੋਕ ਜੋ ਪਹਿਲਾਂ ਵਰਕ ਪਰਮਿਟ ਧਾਰਕ ਸਨ ਤੇ ਹੁਣ ਦੁਬਾਰਾ ਆਰਜੀ ਵੀਜ਼ੇ (ਵੈਲਿਡ ਸਟੇਅ) ਨਾਲ ਕੈਨੇਡਾ 'ਚ ਰਹਿ ਰਹੇ ਹਨ ਤਾਂ ਉਹ ਵੀ ਕੈਨੇਡਾ 'ਚ ਰਹਿੰਦੇ ਹੋਏ ਆਪਣੇ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ। ਵਰਕ ਪਰਮਿਟ ਲੈਣ ਲਈ ਹੁਣ ਕੈਨੇਡਾ ਤੋਂ ਬਾਹਰ ਜਾਣ ਦੀ ਸ਼ਰਤ ਹਟਾ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਹੋਂਦ' ਲਈ ਖ਼ਤਰਾ ਬਣਿਆ ਹੋਇਆ ਹੈ : ਅਮਰੀਕੀ ਸੰਸਦ ਮੈਂਬਰ

ਕੈਨੇਡਾ ਸਰਕਾਰ ਦੀ ਇਸ ਨੀਤੀ ਦਾ ਪੰਜਾਬੀਆਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਵੱਡੀ ਗਿਣਤੀ ਵਿਚ ਪੰਜਾਬੀ ਉੱਥੇ ਵੱਸਦੇ ਹਨ। ਪੰਜਾਬ ਦਾ ਜ਼ਿਆਦਾਤਰ ਨੌਜਵਾਨ ਸਮੂਹ ਆਪਣੇ ਸੁਨਹਿਰੇ ਭਵਿੱਖ ਦਾ ਸੁਫ਼ਨਾ ਪੂਰਾ ਕਰਨ ਲਈ ਕੈਨੇਡਾ ਜਾਂਦਾ ਹੈ।ਪੜ੍ਹਾਈ ਕਰਨ ਗਏ ਵਿਦਿਆਰਥੀ ਅਤੇ ਘੁੰਮਣ-ਫਿਰਨ ਗਏ ਪੰਜਾਬੀ ਕੈਨੇਡਾ ਵਿਚ ਕੰਮ ਵੀ ਕਰਦੇ ਹਨ। ਇਸ ਤਰ੍ਹਾਂ ਸਰਕਾਰ ਦੇ ਇਸ ਨਵੇਂ ਫ਼ੈਸਲੇ ਨਾਲ ਉਹ ਲੰਮੇ ਸਮੇਂ ਤੱਕ ਉੱਥੇ ਰਹਿਣ ਦੇ ਯੋਗ ਹੋਣਗੇ ਅਤੇ ਕੁਝ ਸਮੇਂ ਬਾਅਦ ਪਰਮਾਨੈਂਟ ਰੈਜੀਡੈਂਸੀ ਲਈ ਵੀ ਅਪਲਾਈ ਕਰ ਸਕਣਗੇ। ਉੱਧਰ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਕਿਹਾ ਕਿ ਇਸ ਅਸਥਾਈ ਨੀਤੀ ਵਿਚ ਵਾਧਾ ਕੈਨੇਡਾ ਵਿੱਚ ਰੁਜ਼ਗਾਰਦਾਤਾਵਾਂ ਲਈ ਇੱਕ ਵਿਕਲਪ ਬਣਾਉਂਦਾ ਹੈ, ਕਿਉਂਕਿ ਬਹੁਤ ਸਾਰੇ ਆਰਥਿਕ ਪਸਾਰ ਦੇ ਇਸ ਸਮੇਂ ਦੌਰਾਨ ਮਜ਼ਦੂਰਾਂ ਦੀ ਮਹੱਤਵਪੂਰਨ ਘਾਟ ਦਾ ਸਾਹਮਣਾ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News