Canada Embassy ਦਾ ਅਲਰਟ ! ਆਪਣੇ ਨਾਗਰਿਕਾਂ ਨੂੰ ਅਟਾਰੀ ਬਾਰਡਰ ਜਾਣ ਤੋਂ ਰੋਕਿਆ

Saturday, Nov 22, 2025 - 10:04 AM (IST)

Canada Embassy ਦਾ ਅਲਰਟ ! ਆਪਣੇ ਨਾਗਰਿਕਾਂ ਨੂੰ ਅਟਾਰੀ ਬਾਰਡਰ ਜਾਣ ਤੋਂ ਰੋਕਿਆ

ਅੰਮ੍ਰਿਤਸਰ (ਨੀਰਜ)- ਆਪ੍ਰੇਸ਼ਨ ਸਿੰਧੂਰ ਅਤੇ ਦਿੱਲੀ ਬੰਬ ਧਮਾਕਿਆਂ ਦੀ ਘਟਨਾ ਤੋਂ ਬਾਅਦ ਕੈਨੇਡਾ ਦੀ ਅੰਬੈਸੀ ਆਪਣੇ ਨਾਗਰਿਕਾਂ ਨੂੰ ਜੇ. ਸੀ. ਪੀ. ਅਟਾਰੀ ਬਾਰਡਰ ਪਰੇਡ ਸਥਾਨ ’ਤੇ ਨਾ ਜਾਣ ਦੇ ਨਿਰਦੇਸ਼ ਦੇ ਰਹੀ ਹੈ। ਜਾਣਕਾਰੀ ਅਨੁਸਾਰ ਕੈਨੇਡਾ ਤੋਂ ਭਾਰਤ ਵਿਚ ਆ ਕੇ ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਦੀ ਰੀਟ੍ਰੀਟ ਸੈਰਾਮਨੀ ਪਰੇਡ ਦੇਖਣ ਲਈ ਆਏ ਸੈਲਾਨੀਆਂ ਨੂੰ ਅੰਬੈਸੀ ਵੱਲੋਂ ਈਮੇਲ ਅਤੇ ਹੋਰਨਾਂ ਰਾਹੀਂ ਮੈਸੇਜ ਭੇਜੇ ਜਾ ਰਹੇ ਹਨ, ਜਿਸ ਨਾਲ ਕਈ ਵਿਦੇਸ਼ੀ ਸੈਲਾਨੀ ਅੰਮ੍ਰਿਤਸਰ ਆ ਕੇ ਪਰੇਡ ਸਥਾਨ ਵੱਲ ਨਹੀਂ ਜਾਂਦੇ ਹਨ, ਜਦਕਿ ਰੀਟ੍ਰੀਟ ਸੈਰਾਮਨੀ ਪਰੇਡ ਸਥਾਨ ’ਤੇ ਕੋਈ ਤਣਾਅਪੂਰਨ ਹਾਲਾਤ ਨਹੀਂ ਹਨ।

ਇਹ ਵੀ ਪੜ੍ਹੋ: ਥੀਏਟਰ ਮਾਲਕ 'ਤੇ ਤਲਵਾਰਾਂ ਨਾਲ ਹਮਲਾ ! CCTV 'ਚ ਕੈਦ ਹੋਈ ਪੂਰੀ ਘਟਨਾ

ਕੁਝ ਸੈਲਾਨੀ ਤਾਂ ਅਜਿਹੇ ਹੁੰਦੇ ਹਨ ਜੋ ਭਾਰਤੀ ਮੂਲ ਦੇ ਹੁੰਦੇ ਹਨ ਪਰ ਇੰਨੀ ਦੂਰ ਅੰਮ੍ਰਿਤਸਰ ਆਉਣ ’ਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਹੈ। ਰੀਟ੍ਰੀਟ ਸੈਰਾਮਨੀ ਪਰੇਡ ਦੀ ਗੱਲ ਕਰੀਏ ਤਾਂ ਆਪ੍ਰੇਸ਼ਨ ਸਿੰਧੂਰ ਦੌਰਾਨ ਟੂਰਿਸਟ ਗੈਲਰੀ ਨੂੰ ਦਰਸ਼ਕਾਂ ਲਈ ਬੰਦ ਕਰ ਦਿੱਤਾ ਗਿਆ ਸੀ, ਕੋਵਿਡ ਦੇ ਸਮੇਂ ਵੀ ਟੂਰਿਸਟ ਗੈਲਰੀ ਬੰਦ ਕੀਤੀ ਗਈ ਸੀ। ਹਾਲਾਂਕਿ, ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਅਜੇ ਵੀ ਬੀ. ਐੱਸ. ਐੱਫ. ਵਲੋਂ ਜ਼ੀਰੋ ਲਾਈਨ ਵਾਲੇ ਗੇਟ ਨਹੀਂ ਖੋਲ੍ਹੇ ਜਾਂਦੇ ਹਨ ਅਤੇ ਪਾਕਿਸਤਾਨ ਰੇਂਜਰਾਂ ਨਾਲ ਹੱਥ ਨਹੀਂ ਮਿਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਕੰਬ ਜਾਏਗੀ ਰੂਹ! ਕੀ ਤੁਸੀਂ ਦੇਖੀ ਹੈ ਇਹ 1 ਘੰਟੇ 52 ਮਿੰਟ ਦੀ Most Horror Movie


author

cherry

Content Editor

Related News