ਟੋਰਾਂਟੋ ਵਿਖੇ ਦਸੰਬਰ ਮਹੀਨੇ ਡਰੱਗ ਦੀ ਓਵਰਡੋਜ਼ ਨਾਲ 34 ਜਣਿਆਂ ਦੀ ਮੌਤ
Sunday, Jan 31, 2021 - 06:05 PM (IST)
ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਕੈਨੇਡਾ ਦੇ ਆਬਾਦੀ ਪੱਖੋਂ ਸਾਰਿਆਂ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਖੇ ਲੰਘੇ ਦਸੰਬਰ ਮਹੀਨੇ ਓਵਰਡੋਜ਼ ਨਾਲ 34 ਜਣਿਆਂ ਦੀ ਮੌਤ ਦੀ ਖ਼ਬਰ ਹੈ। 1 ਜਨਵਰੀ 2020 ਤੋਂ ਲੈਕੇ 30 ਸਤੰਬਰ 2020 ਤੱਕ ਇੱਕਲੇ ਟੋਰਾਂਟੋ ਵਿਖੇ ਡਰੱਗ ਕਾਰਨ 823 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 2019 ਦੌਰਾਨ 494 ਜਣਿਆਂ ਦੀਆਂ ਮੌਤਾਂ ਡਰੱਗਜ਼ ਲੈਣ ਕਾਰਨ ਹੋਈਆਂ ਸਨ।
ਸਾਲ 2020 ਦਾ ਇਹ ਅੰਕੜਾ ਸਾਲ 2019 ਨਾਲੋਂ 67 ਫੀਸਦ ਵੱਧ ਬਣਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕਲੇ ਸ਼ੁੱਕਰਵਾਰ ਵਾਲੇ ਦਿਨ ਹੀ ਓਵਰਡੋਜ਼ ਸਬੰਧੀ ਪੁਲਸ ਨੂੰ 40 ਕਾਲਾਂ ਆਈਆਂ ਸਨ ਜੋਕਿ 2017 ਤੋਂ ਬਾਅਦ ਇੱਕ ਦਿਨ ਵਿੱਚ ਆਉਣ ਵਾਲੀਆਂ ਕਾਲਾਂ ਪੱਖੋਂ ਸਭ ਤੋਂ ਵੱਡੀ ਗਿਣਤੀ ਹੈ। ਇੱਕ ਅੰਦਾਜ਼ੇ ਮੁਤਾਬਕ ਓਂਟਾਰੀਓ ਵਿਖੇ 2020 ਦੌਰਾਨ 2200 ਤੋਂ ਵੱਧ ਜਣਿਆਂ ਦੀਆਂ ਮੌਤਾਂ ਡਰੱਗਜ਼ (Opioid-related) ਨਾਲ ਹੋਈਆਂ ਦੱਸੀਆਂ ਜਾ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਕਿਊਬਾ 'ਚ ਵਾਪਰਿਆ ਬੱਸ ਹਾਦਸਾ, 10 ਲੋਕਾਂ ਦੀ ਮੌਤ ਤੇ 25 ਜ਼ਖਮੀ
ਇਸ ਤੋਂ ਇਲਾਵਾ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਵਿਖੇ ਕੋਰੋਨਾ ਤੋਂ ਵੱਧ ਲੋਕ ਨਸ਼ਿਆਂ ਨਾਲ ਮਰ ਰਹੇ ਹਨ। 90 ਫੀਸਦ ਦੇ ਕਰੀਬ ਮਰਨ ਵਾਲਿਆਂ ਦੀ ਉਮਰ 24-64 ਸਾਲ ਦੇ ਵਿਚਕਾਰ ਹੈ। ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਸ਼ਰਾਬ, ਭੰਗ ਤੇ ਹੋਰਨਾਂ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਨੋਟ- ਕੈਨੇਡਾ ਵਿਚ ਡਰੱਗ ਦੀ ਓਵਰਡੋਜ਼ ਕਾਰਨ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।