ਭਾਰਤ ਦੀ ਅਪੀਲ ਦੇ ਬਾਵਜੂਦ ਖਾਲਿਸਤਾਨੀ ਸਮੂਹਾਂ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ 'ਤੇ ਕੈਨੇਡਾ ਨੇ ਖਿੱਚੇ ਪੈਰ

Monday, Oct 02, 2023 - 05:07 PM (IST)

ਭਾਰਤ ਦੀ ਅਪੀਲ ਦੇ ਬਾਵਜੂਦ ਖਾਲਿਸਤਾਨੀ ਸਮੂਹਾਂ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ 'ਤੇ ਕੈਨੇਡਾ ਨੇ ਖਿੱਚੇ ਪੈਰ

ਨਵੀਂ ਦਿੱਲੀ: ਕੈਨੇਡਾ ਨੇ ਭਾਵੇਂ ਖਾਲਿਸਤਾਨੀ ਸੰਗਠਨਾਂ ਬੱਬਰ ਖਾਲਸਾ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ 'ਤੇ ਪਾਬੰਦੀ ਲਗਾ ਦਿੱਤੀ ਹੈ, ਹਾਲਾਂਕਿ 5 ਹੋਰ ਖ਼ਤਰਨਾਕ ਖਾਲਿਸਤਾਨੀ ਸੰਗਠਨਾਂ 'ਤੇ ਪਾਬੰਦੀ ਲਗਾਉਣ ਦੀ ਭਾਰਤ ਦੀ ਲਗਾਤਾਰ ਅਪੀਲ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਹਨਾਂ ਸੰਗਠਨਾਂ ਵਿਚ ਗੁਰਪਤਵੰਤ ਸਿੰਘ ਪੰਨੂੰ ਦਾ ਸਿਖਸ ਫੌਰ ਜਸਟਿਸ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ ਅਤੇ ਖਾਲਿਸਤਾਨ ਟਾਈਗਰ ਫੋਰਸ ਸ਼ਾਮਲ ਹਨ। ਇਹਨਾਂ ਵਿਚੋਂ ਹੀ ਇਕ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਵੀ ਹੈ ਜਿਸ 'ਤੇ ਕੈਨੇਡਾ ਨੇ ਕੋਈ ਪਾਬੰਦੀ ਨਹੀਂ ਲਗਾਈ ਹੈ। ਇਹਨਾਂ ਸਾਰੇ ਖਾਲਿਸਤਾਨੀ ਸੰਗਠਨਾਂ 'ਤੇ ਭਾਰਤ ਵਿਚ ਪਾਬੰਦੀ ਹੈ ਪਰ ਕੈਨੇਡਾ ਨੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ।

ਇਹਨਾਂ ਵਿਚੋਂ ਇਕ ਖਾਲਿਸਤਾਨ ਟਾਈਗਰ ਫੋਰਸ ਤੋਂ ਹਰਦੀਪ ਸਿੰਘ ਨਿੱਝਰ ਜੁੜਿਆ ਹੋਇਆ ਸੀ। ਇਸ ਖਾਲਿਸਤਾਨੀ ਅੱਤਵਾਦੀ ਦੀ ਜੂਨ ਵਿਚ ਕੈਨੇਡਾ ਦੇ ਹੀ ਇਕ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਇਹਨਾਂ ਖਾਲਿਸਤਾਨੀ ਸੰਗਠਨਾਂ ਦੇ ਇਲਾਵਾ ਵੀ ਕਈ ਅਜਿਹੇ ਸੰਗਠਨ ਹਨ, ਜਿਹਨਾਂ 'ਤੇ ਭਾਰਤੀ ਏਜੰਸੀਆਂ ਦੀ ਨਜ਼ਰ ਹੈ। ਵਿਦੇਸ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਸੰਗਠਨਾਂ ਅਤੇ ਸਰਗਰਮ ਤੱਤਾਂ ਦੀ ਜਾਣਕਾਰੀ ਕੈਨੇਡਾ ਦੇ ਇਲਾਵਾ ਅਮਰੀਕਾ ਨੂੰ ਵੀ ਦਿੱਤੀ ਗਈ ਹੈ। ਬੱਬਰ ਖਾਲਸਾ ਇੰਟਰਨੈਸ਼ਨਲ 'ਤੇ ਕੈਨੇਡਾ ਨੇ ਪਬਲਿਕ ਸੇਫਟੀ ਐਕਟ ਦੇ ਤਹਿਤ ਪਾਬੰਦੀ ਲਗਾਈ ਹੈ। ਇਸਨੂੰ ਲੈ ਕੇ ਕੈਨੇਡਾ ਸਰਕਾਰ ਨੇ ਕਿਹਾ ਸੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਇਕ ਸਿੱਖ ਅੱਤਵਾਦੀ ਸੰਗਠਨ ਹੈ ਜੋ ਭਾਰਤ ਦੇ ਪੰਜਾਬ ਰਾਜ ਨੂੰ ਵੱਖ ਕਰਨਾ ਚਾਹੁੰਦਾ ਹੈ। ਬੱਬਰ ਖਾਲਸਾ ਇੰਟਰਨੈਸ਼ਨਲ ਹਥਿਆਰਬੰਦ ਹਮਲਿਆਂ, ਕਤਲੇਆਮ, ਬੰਬ ਧਮਾਕਿਆਂ ਵਿਚ ਸ਼ਾਮਲ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-Nobel Prize : ਮੈਡੀਕਲ ਦੇ ਖੇਤਰ 'ਚ ਕੈਟਾਲਿਨ ਕੈਰੀਕੋ ਅਤੇ ਡਰਿਊ ਵੇਸਮੈਨ ਨੋਬਲ ਪੁਰਸਕਾਰ ਨਾਲ ਸਨਮਾਨਿਤ

ਇਹੀ ਨਹੀਂ ਕੈਨੇਡਾ ਦੀ ਸਰਕਾਰ ਦੀ ਐਡਵਾਇਜ਼ਰੀ ਵਿਚ ਇਹ ਵੀ ਮੰਨਿਆ ਿਗਆ ਹੈ ਕਿ ਇਸ ਸੰਗਠਨ ਨੇ ਮੈਂਬਰ ਭਾਰਤ ਦੇ ਬਾਹਰ ਪਾਕਿਸਤਾਨ, ਉੱਤਰੀ ਅਮਰੀਕਾ, ਯੂਰਪ ਵਿਚ ਮੌਜੂਦ ਹਨ। ਇਹੀ ਨਹੀਂ ਇੰਟਰਨੈਸ਼ਨਲ ਸਿੱਕ ਯੁਵਾ ਫੈਡਰੇਸ਼ਨ ਨੂੰ ਲੈ ਕੇ ਵੀ ਕੈਨੇਡਾ ਨੇ ਮੰਨਿਆ ਹੈ ਕਿ ਇਹਅੱਤਵਾਦੀ ਸੰਗਠਨ ਹੈ। ਕੈਨੇਡਾ ਸਰਕਾਰ ਮੁਤਾਬਕ ਇਸ ਦਾ ਗਠਨ 1984 ਵਿਚ ਯੂਕੇ ਵਿਚ ਕੀਤਾ ਗਿਆ ਸੀ। ਇਹ ਸੰਗਠਨ ਉਸ ਵਿਚਾਰਧਾਰਾ ਨੂੰ ਪੋਸ਼ਿਤ ਕਰ ਰਿਹਾ ਹੈ ਜਿਸ ਦਾ ਉਦੇਸ਼ ਖਾਲਿਸਤਾਨ ਦੇ ਨਾਮ ਨਾਲ ਇਕ ਵੱਖਰਾ ਦੇਸ਼ ਸਥਾਪਿਤ ਕਰਨਾ ਹੈ। ਕੈਨੇਡਾ ਨੇ ਇਹਨਾਂ 2  ਸੰਗਠਨਾਂ 'ਤੇ 2003 ਵਿਚ ਹੀ ਪਾਬੰਦੀ ਲਗਾ ਦਿੱਤੀ ਸੀ।
ਇਸ ਦੇ ਬਾਅਦ ਉਸ ਨੇ 2018 ਵਿਚ ਇਕ ਵਾਰ ਫਿਰ ਤੋਂ ਆਪਣੇ ਫ਼ੈਸਲੇ ਦੀ ਸਮੀਖਿਆ ਕੀਤੀ ਤਾਂ ਇਹਨਾਂ ਦੋਵਾਂ 'ਤੇ ਮੁੜ ਪਾਬੰਦੀ ਲਗਾਈ। ਪਰ ਹੋਰ 5 ਸੰਗਠਨਾਂ 'ਤੇ ਕੈਨੇਡਾ ਨੇ ਕੋਈ ਫ਼ੈਸਲਾ ਨਹੀਂ ਲਿਆ ਸਗੋਂ ਉਹਨਾਂ ਵਿਚੋਂ ਇਕ ਦੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈਕੇ ਭਾਰਤ ਨਾਲ ਰਿਸ਼ਤੇ ਖਰਾਬ ਕਰ ਲਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News