ਕੈਨੇਡਾ ਹੁਣ ਨਹੀਂ ਚੁੱਕੇਗਾ ਪ੍ਰਿੰਸ ਹੈਰੀ ਤੇ ਮੇਗਨ ਦੀ ਸੁਰੱਖਿਆ ਦਾ ਖਰਚ

Friday, Feb 28, 2020 - 11:03 PM (IST)

ਕੈਨੇਡਾ ਹੁਣ ਨਹੀਂ ਚੁੱਕੇਗਾ ਪ੍ਰਿੰਸ ਹੈਰੀ ਤੇ ਮੇਗਨ ਦੀ ਸੁਰੱਖਿਆ ਦਾ ਖਰਚ

ਓਟਾਵਾ (ਏਜੰਸੀ)- ਕੈਨੇਡਾ ਦੀ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਮਾਰਚ ਤੋਂ ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਦੀ ਸੁਰੱਖਿਆ ਦਾ ਖਰਚ ਨਹੀਂ ਚੁੱਕਿਆ ਜਾਵੇਗਾ। ਇਹ ਸ਼ਾਹੀ ਜੋੜਾ ਬੀਤੇ ਨਵੰਬਰ ਮਹੀਨੇ ਤੋਂ ਕੈਨੇਡਾ ਦੇ ਵੈਨਕੂਵਰ ਟਾਪੂ ਦੇ ਵਿਕਟੋਰੀਆ ਵਿਚ ਇਕ ਆਲੀਸ਼ਾਨ ਰਿਹਾਇਸ਼ ਵਿਚ ਰਹਿ ਰਿਹਾ ਹੈ। ਹੈਰੀ ਅਤੇ ਮੇਗਨ ਅਧਿਕਾਰਤ ਤੌਰ 'ਤੇ ਸ਼ਾਹੀ ਪਰਿਵਾਰ ਤੋਂ ਵੱਖ ਹੋ ਚੁੱਕੇ ਹਨ। ਦੋਹਾਂ ਨੇ ਬੀਤੀ 8 ਜਨਵਰੀ ਨੂੰ ਇਹ ਐਲਾਨਦੇ ਹੋਏ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਉਹ ਸ਼ਾਹੀ ਜ਼ਿੰਮੇਵਾਰੀਆਂ ਛੱਡ ਕੇ ਆਰਥਿਕ ਤੌਰ 'ਤੇ ਸੁਤੰਤਰ ਹੋਣਾ ਚਾਹੁੰਦੇ ਹਨ।

PunjabKesari

PunjabKesari

ਅਜੇ ਸ਼ਾਹੀ ਜੋੜੇ ਦੀ ਸੁਰੱਖਿਆ ਦਾ ਜ਼ਿੰਮਾ ਹੈ ਆਰ.ਸੀ.ਐਮ.ਪੀ. ਪੁਲਸ ਕੋਲ

ਸਥਾਨਕ ਵੈਬਸਾਈਟਾਂ ਦੀ ਖਬਰ ਮੁਤਾਬਕ ਕੈਨੇਡਾ ਦੇ ਜਨਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਰਚ ਦੀ ਸ਼ੁਰੂਆਤ ਤੋਂ ਹੈਰੀ ਅਤੇ ਮੇਗਨ ਨੂੰ ਸਰਕਾਰੀ ਖਰਚ 'ਤੇ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਵੇਗੀ। ਅਜੇ ਰਾਇਲ ਕੈਨੇਡਾ ਮਾਉਂਟੇਡ ਪੁਲਸ ਸ਼ਾਹੀ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ, ਪਰ ਆਉਣ ਵਾਲੇ ਹਫਤਿਆਂ ਵਿਚ ਇਹ ਸੁਰੱਖਿਆ ਖਤਮ ਕਰ ਦਿੱਤੀ ਜਾਵੇਗੀ।

PunjabKesari

PunjabKesari

ਸਰਵੇ ਵਿਚ ਲੋਕਾਂ ਨੇ ਸੁਰੱਖਿਆ ਦਾ ਭੁਗਤਾਨ ਨਾ ਕਰਨ ਨੂੰ ਕਿਹਾ

ਹਾਲੀਆ ਸਰਵੇ ਵਿਚ ਕੈਨੇਡੀਆਈ ਨਾਗਰਿਕਾਂ ਨੇ ਵੀ ਸ਼ਾਹੀ ਜੋੜੀ ਨੂੰ ਸਰਕਾਰੀ ਖਰਚ 'ਤੇ ਸੁਰੱਖਿਆ ਮੁਹੱਈਆ ਕਰਵਾਏ ਜਾਣ 'ਤੇ ਸਵਾਲ ਚੁੱਕੇ ਸਨ। ਸਰਵੇ ਵਿਚ 77 ਫੀਸਦੀ ਲੋਕਾਂ ਨੇ ਮੰਨਿਆ ਸੀ ਕਿ ਕਰਜ਼ਦਾਤਾਵਾਂ ਨੂੰ ਡਿਊਕ ਆਫ ਡਚੇਜ਼ ਆਫ ਸਸੇਕਸ ਦੀ ਉਪਾਧੀ ਰੱਖਣ ਵਾਲੇ ਪ੍ਰਿੰਸ ਹੈਰੀ ਅਤੇ ਮੇਗਨ ਦੀ ਸੁਰੱਖਿਆ ਲਈ ਭੁਗਤਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੈਨੇਡਾ ਵਿਚ ਬ੍ਰਿਟਿਸ਼ ਮਹਾਰਾਣੀ ਦੇ ਪ੍ਰਤੀਨਿਧੀ ਦੇ ਤੌਰ 'ਤੇ ਨਹੀਂ ਰਹਿ ਰਹੇ। ਕੈਨੇਡਾ ਵਿਚ ਸੰਸਦੀ ਰਾਜਸ਼ਾਹੀ ਵਿਵਸਥਾ ਹੈ ਅਤੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-2 ਸ਼ਾਸਨ ਦੀ ਪ੍ਰਮੁੱਖ ਹੈ। ਹੈਰੀ ਅਤੇ ਮੇਗਨ 31 ਮਾਰਚ ਨੂੰ ਅਧਿਕਾਰਤ ਤੌਰ 'ਤੇ ਸ਼ਾਹੀ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਣਗੇ।

PunjabKesari

 


author

Sunny Mehra

Content Editor

Related News