ਕੈਨੇਡਾ ਨੇ ਜਾਰੀ ਕੀਤੇ ਰਿਕਾਰਡ ਤੋੜ ਵੀਜ਼ੇ, ਭਾਰਤੀ ਵਿਦਿਆਰਥੀਆਂ ਦੀ ਗਿਣਤੀ ਹੋਰਾਂ ਨਾਲੋਂ ਵਧੇਰੇ

03/26/2022 1:40:17 PM

ਇੰਟਰਨੈਸ਼ਨਲ ਡੈਸਕ: ਕੈਨੇਡਾ ਨੇ ਰਿਕਾਰਡ ਤੋੜਦੇ ਹੋਏ 2021 ਵਿਚ ਸਟੱਡੀ ਪਰਮਿਟ ਪ੍ਰੋਗਰਾਮ ਰਾਹੀਂ ਵੱਡੀ ਗਿਣਤੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਹੈ। ਕੈਨੇਡਾ ਨੇ ਪਿਛਲੇ ਸਾਲ ਤਕਰੀਬਨ 450,000 ਨਵੇਂ ਸਟੱਡੀ ਪਰਮਿਟ ਜਾਰੀ ਕੀਤੇ ਸਨ। ਉਥੇ ਹੀ ਭਾਰਤ ਸਭ ਤੋਂ ਵੱਡਾ ਲਾਭਪਾਤਰੀ ਸੀ, ਜਿਸ ਵਿਚ ਭਾਰਤੀ ਵਿਦਿਆਰਥੀਆਂ ਨੂੰ 2 ਲੱਖ 15 ਹਜ਼ਾਰ ਤੋਂ ਵਧੇਰੇ ਪਰਮਿਟ ਜਾਰੀ ਕੀਤੇ ਗਏ ਸਨ। ਇਸੇ ਤਰ੍ਹਾਂ ਚੀਨ ਦੂਜੇ ਨੰਬਰ 'ਤੇ ਆਇਆ, ਜਿਸ ਨੇ ਲਗਭਗ 1 ਲੱਖ 5 ਹਜ਼ਾਰ ਤੋਂ ਵੱਧ ਸਟੱਡੀ ਪਰਮਿਟ ਪ੍ਰਾਪਤ ਕੀਤੇ। ਮਹਾਮਾਰੀ ਕਾਰਨ ਕੈਨੇਡਾ ਨੇ 2020 ਵਿਚ ਸਿਰਫ਼ 255,000 ਤੋਂ ਜ਼ਿਆਦਾ ਸਟੱਡੀ ਪਰਮਿਟ ਜਾਰੀ ਕੀਤੇ ਸਨ। 

ਇਹ ਵੀ ਪੜ੍ਹੋ: 16 ਦੇਸ਼ਾਂ ਦੀਆਂ ਮਹਿਲਾ ਵਿਦੇਸ਼ ਮੰਤਰੀਆਂ ਵੱਲੋਂ ਕੁੜੀਆਂ ਦੇ ਹੱਕ 'ਚ ਤਾਲਿਬਾਨ ਨੂੰ ਖ਼ਾਸ ਅਪੀਲ

ਦੱਸ ਦੇਈਏ ਕਿ 31 ਦਸੰਬਰ 2021 ਤੱਕ ਕੈਨੇਡਾ ਵਿਚ ਲਗਭਗ 6 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਪਹੁੰਚੇ ਸਨ ਪਰ ਇਹ ਗਿਣਤੀ 2019 ਵਿਚ ਦਰਜ ਕੀਤੇ ਗਏ 640,000 ਦੇ ਅੰਕੜੇ ਤੋਂ ਘੱਟ ਹੈ। ਜਦੋਂ ਕਿ ਮਹਾਮਾਰੀ ਕਾਰਨ 2020 ਵਿਚ ਇਹ ਗਿਣਤੀ ਲਗਭਗ 530,000 ਵਿਦੇਸ਼ੀ ਵਿਦਿਆਰਥੀਆਂ ਤੱਕ ਡਿੱਗ ਗਈ ਸੀ। ਉਥੇ ਹੀ ਇਹ ਗਿਣਤੀ 2021 ਵਿਚ ਫਿਰ ਵੱਧ ਗਈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੇ 2 ਟਰੱਕ ਡਰਾਈਵਰ 10 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਕਾਬੂ

ਜੇਕਰ ਬਾਕੀ ਦੇਸ਼ਾਂ ਨਾਲ ਤੁਲਨਾ ਕਰੀਏ ਤਾਂ ਭਾਰਤੀ ਵਿਦਿਆਰਥੀਆਂ ਨੂੰ ਵੱਧ ਵੀਜ਼ੇ ਹਾਸਲ ਹੋਏ ਹਨ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 2 ਲੱਖ 15 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਪਹੁੰਚੇ ਸਨ। ਉਥੇ ਹੀ ਚੀਨ ਤੋਂ 1 ਲੱਖ 5 ਹਜ਼ਾਰ ਤੋਂ ਵੱਧ, ਫਰਾਂਸ ਤੋਂ 26 ਹਜ਼ਾਰ ਤੋਂ ਵੱਧ, ਇਰਾਨ ਤੋਂ 16 ਹਜ਼ਾਰ 900, ਵੀਅਤਨਾਮ ਤੋਂ 16 ਹਜ਼ਾਰ 800 ਤੋਂ ਵੱਧ, ਦੱਖਣੀ ਕੋਰੀਆ ਤੋਂ 15 ਹਜ਼ਾਰ 500 ਤੋਂ ਵੱਧ, ਫਿਲੀਪੀਨ ਤੋਂ 15 ਹਜ਼ਾਰ 545, ਅਮਰੀਕਾ ਅਤੇ ਨਾਈਜ਼ੀਰੀਆ ਤੋਂ 13 ਹਜ਼ਾਰ 700 ਤੋਂ ਵੱਧ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦਿੱਤਾ ਗਿਆ।

ਇਹ ਵੀ ਪੜ੍ਹੋ: ਜਿੰਮ 'ਚ ਵਰਕਆਊਟ ਕਰ ਰਹੇ ਸ਼ਖ਼ਸ ਦੇ ਮੂੰਹ 'ਤੇ ਜਾਣਬੁੱਝ ਕੇ ਸੁੱਟਿਆ 20 ਕਿਲੋ ਭਾਰ, ਟੁੱਟੀ ਖੋਪੜੀ ਦੀ ਹੱਡੀ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News