ਕੈਨੇਡਾ ਨੇ ਫ਼ੌਜ ਦੁਆਰਾ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਪੀੜਤਾਂ ਤੋਂ ਮੰਗੀ ਮੁਆਫ਼ੀ

Tuesday, Dec 14, 2021 - 10:24 AM (IST)

ਓਟਾਵਾ (ਭਾਸ਼ਾ)- ਕੈਨੇਡਾ ਦੇ ਰਾਜਨੀਤਕ ਅਤੇ ਫ਼ੌਜੀ ਆਗੂਆਂ ਨੇ ਸੋਮਵਾਰ ਨੂੰ ਫ਼ੌਜ ਦੁਆਰਾ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਮੁਆਫ਼ੀ ਮੰਗੀ। ਨੈਸ਼ਨਲ ਡਿਫੈਂਸ ਹੈੱਡਕੁਆਰਟਰ ਤੋਂ ਆਨਲਾਈਨ ਪ੍ਰਸਾਰਿਤ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਫੈਡਰਲ ਸਰਕਾਰ ਨੇ ਹਥਿਆਰਬੰਦ ਬਲਾਂ ਦੇ ਉਹਨਾਂ ਹਜ਼ਾਰਾਂ ਮੌਜੂਦਾ ਅਤੇ ਸਾਬਕਾ ਮੈਂਬਰਾਂ ਨੂੰ 46.8 ਕਰੋੜ ਡਾਲਰ ਫੰਡ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਸੇਵਾ ਦੌਰਾਨ ਅਜਿਹੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ। 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਅਤੇ ਫ਼ੌਜੀ ਲੀਡਰਸ਼ਿਪ ਨੂੰ ਕੁਝ ਚੋਟੀ ਦੇ ਫ਼ੌਜੀ ਨੇਤਾਵਾਂ ਦਰਮਿਆਨ ਅਪਰਾਧਿਕ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਕਾਰਨ ਸਵਾਲਾਂ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਰੱਖਿਆ ਮੰਤਰੀ ਅਨੀਤਾ ਆਨੰਦ ਦੀ ਅਗਵਾਈ ਵਿੱਚ 40 ਮਿੰਟ ਦੇ ਪ੍ਰੋਗਰਾਮ ਵਿੱਚ ਇਹ ਮੁਆਫ਼ੀ ਮੰਗੀ ਗਈ। ਇਸ ਸਮਾਗਮ ਨੂੰ ਇੱਕ ਵਾਰ ਵਿੱਚ ਲਗਭਗ 8,000 ਲੋਕਾਂ ਨੇ ਦੇਖਿਆ। ਉਹਨਾਂ ਨੇ ਕਿਹਾ ਕਿ ਮੈਂ ਉਨ੍ਹਾਂ ਹਜ਼ਾਰਾਂ ਕੈਨੇਡੀਅਨਾਂ ਤੋਂ ਮੁਆਫ਼ੀ ਮੰਗਦੀ ਹਾਂ ਜਿਨ੍ਹਾਂ ਨੂੰ ਇਸ ਲਈ ਨੁਕਸਾਨ ਪਹੁੰਚਾਇਆ ਗਿਆ ਕਿਉਂਕਿ ਤੁਹਾਡੀ ਸਰਕਾਰ ਨੇ ਤੁਹਾਡੀ ਸੁਰੱਖਿਆ ਨਹੀਂ ਕੀਤੀ ਅਤੇ ਨਾ ਹੀ ਅਸੀਂ ਇਹ ਯਕੀਨੀ ਕੀਤਾ ਕਿ ਨਿਆਂ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਹੀ ਪ੍ਰਣਾਲੀਆਂ ਬਣਾਈਆਂ ਜਾਣ। ਤੁਹਾਡੀ ਸਰਕਾਰ ਫ਼ੌਜ ਅਤੇ ਵਿਭਾਗ ਵਿਚ ਲਿੰਗ ਦੇ ਆਧਾਰ 'ਤੇ ਜਿਨਸੀ ਸ਼ੋਸ਼ਣ ਅਤੇ ਵਿਤਕਰੇ ਨਾਲ ਨਜਿੱਠਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਅਸਫਲ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ ਦੀ ਦਹਿਸ਼ਤ, ਕੈਨੇਡੀਅਨ ਸ਼ਹਿਰ ਨੇ ਲੋਕਾਂ ਦੇ ਇਕੱਠ 'ਤੇ ਲਾਈ ਪਾਬੰਦੀ

ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਚੀਜ਼ਾਂ ਬਦਲ ਸਕਦੀਆਂ ਹਨ, ਇਹ ਬਦਲਣੀਆਂ ਚਾਹੀਦੀਆਂ ਹਨ ਅਤੇ ਇਹ ਬਦਲਣਗੀਆਂ। ਆਨੰਦ ਨੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਵਿਚਕਾਰ ਅਜਿਹੇ ਦੁਰਵਿਵਹਾਰ ਨਾਲ ਨਜਿੱਠਣ ਲਈ ਬਹੁਤ ਕੁਝ ਨਾ ਕਰਨ ਲਈ ਆਲੋਚਨਾਵਾਂ ਦਾ ਸ਼ਿਕਾਰ ਬਣੇ ਹਰਜੀਤ ਸੱਜਣ ਦੀ ਜਗ੍ਹਾ 'ਤੇ ਅਕਤੂਬਰ ਵਿੱਚ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ ਸੀ।ਅਜਿਹਾ ਅਨੁਮਾਨ ਹੈ ਕਿ  ਜਿਨਸੀ ਸ਼ੋਸ਼ਣ ਦਾ ਪੀੜਤਾਂ ਵਿਚੋਂ 60 ਪ੍ਰਤੀਸ਼ਤ ਔਰਤਾਂ ਹਨ।


Vandana

Content Editor

Related News