ਕੈਨੇਡਾ ਪੜ੍ਹਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ ''ਚ ਛੋਟ ਦਾ ਐਲਾਨ

Monday, Nov 29, 2021 - 06:47 PM (IST)

ਕੈਨੇਡਾ ਪੜ੍ਹਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ ''ਚ ਛੋਟ ਦਾ ਐਲਾਨ

ਟੋਰਾਂਟੋ (ਬਿਊਰੋ)- ਕੈਨੇਡਾ ਵਿਚ ਪੜ੍ਹਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਬੀਤੇ ਦਿਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੀਤੇ ਐਲਾਨ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਪੂਰੀ ਕਰਨ ਮਗਰੋਂ ਓਪਨ ਵਰਕ ਪਰਮਿਟ ਲੈਣ ਦਾ ਸੌਖਾ ਮੌਕਾ ਮਿਲੇਗਾ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਅਜੇ ਦੇਸ਼ ਅਤੇ ਵਿਦੇਸ਼ਾਂ 'ਚ ਸਫਰ ਕਰਨਾ ਸੁਰੱਖਿਅਤ ਨਹੀਂ ਹੈ ਜਿਸ ਕਰਕੇ ਕੈਨੇਡਾ 'ਚ ਮਾਨਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਵਿਚ ਦਾਖਲਾ ਲੈ ਕੇ ਵਿਦੇਸ਼ਾਂ 'ਚ ਆਪਣੇ ਘਰਾਂ ਤੋਂ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਵਰਕ ਪਰਮਿਟ ਦੀਆਂ ਸ਼ਰਤਾਂ ਦਾ ਲਚਕਦਾਰ ਹੋਣਾ ਜ਼ਰੂਰੀ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਸਟੱਡੀ ਪਰਮਿਟ ਦੀ ਅਰਜੀ ਸਵੀਕਾਰ ਕਰਨ ਮਗਰੋਂ ਆਨਲਾਈਨ ਪੜ੍ਹਾਈ ਪੂਰੀ ਕਰਕੇ 31 ਅਗਸਤ, 2022 ਤੱਕ ਕੈਨੇਡਾ ਵਿਚ ਆਉਣ ਵਾਲੇ ਵਿਦਿਆਰਥੀ ਆਪਣਾ ਓਪਨ ਵਰਕ ਪਰਮਿਟ ਲੈਣ ਦੇ ਯੋਗ ਸਮਝੇ ਜਾਣਗੇ। ਹੁਣ ਤੱਕ ਇਹ ਸਮਾਂ ਸੀਮਾ 31 ਦਸੰਬਰ, 2021 ਤੱਕ ਸੀ। ਹਾਲ ਹੀ ਵਿਚ ਨਿਯਮਾਂ ਵਿਚ ਕੀਤੀ ਇਕ ਵੱਖਰੀ ਸੋਧ ਮੁਤਾਬਕ ਕੈਨੇਡਾ ਦੇ ਓਪਨ ਵਰਕ ਪਰਮਿਟ ਲਈ ਯੋਗ ਨਾ ਹੋਣ ਵਾਲੇ ਵਿਦਿਆਰਥੀ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਵਿਚ ਵਰਕ ਪਰਮਿਟ 'ਤੇ ਨਹੀਂ ਬੁਲਾ ਸਕਦੇ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਕੋਵਿਡ-19 ਦੇ ਓਮੀਕਰੋਨ ਵੈਰੀਐਂਟ ਦੇ ਦੋ ਮਾਮਲਿਆਂ ਦੀ ਪੁਸ਼ਟੀ

ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ 2021 ਦਾ ਇਮੀਗ੍ਰੇਸ਼ਨ ਕੋਟਾ (401000) ਲਗਭਗ ਪੂਰਾ ਹੋ ਜਾਣ ਕਾਰਨ ਐਕਸਪ੍ਰੈਸ ਐਂਟਰੀ 'ਚੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਸਕਿੱਲਡ ਵਰਕਰਜ਼ ਕੈਟੇਗਰੀ ਦੇ ਡਰਾਅ ਕੱਢਣ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਵਲੋਂ ਪਰਮਾਨੈਂਟ ਰੈਜੀਡੈਂਸੀ ਲਈ ਹੁਣ ਤੱਕ ਮਿਲ ਚੁੱਕੀਆਂ ਅਰਜੀਆਂ ਦਾ ਨਿਪਟਾਰਾ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। 2022 ਦੇ ਸ਼ੁਰੂ 'ਚ ਹਰੇਕ ਦੂਸਰੇ ਹਫ਼ਤੇ ਡਰਾਅ ਨਿਕਲਣੇ ਦੁਬਾਰਾ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News