ਕੈਨੇਡਾ ਨੇ ਮੰਨਿਆ, ਏਅਰ ਇੰਡੀਆ ਫਲਾਈਟ ਬਲਾਸਟ ਪਿੱਛੇ ਸੀ ਖਾਲਿਸਤਾਨੀਆਂ ਦਾ ਹੱਥ

Friday, Jun 26, 2026 - 01:37 PM (IST)

ਕੈਨੇਡਾ ਨੇ ਮੰਨਿਆ, ਏਅਰ ਇੰਡੀਆ ਫਲਾਈਟ ਬਲਾਸਟ ਪਿੱਛੇ ਸੀ ਖਾਲਿਸਤਾਨੀਆਂ ਦਾ ਹੱਥ

ਓਟਾਵਾ (ਇੰਟ.)- ਕੈਨੇਡਾ ਨੇ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਸਵੀਕਾਰ ਕੀਤਾ ਹੈ ਕਿ ਸਾਲ 1985 ਵਿਚ ਏਅਰ ਇੰਡੀਆ ਦੀ ਫਲਾਈਟ 182 ‘ਕਨਿਸ਼ਕ’ ’ਚ ਹੋਏ ਭਿਆਨਕ ਬੰਬ ਧਮਾਕੇ ਦੇ ਪਿੱਛੇ ਕੈਨੇਡਾ ਵਿਚ ਸਰਗਰਮ ਖਾਲਿਸਤਾਨੀ ਅੱਤਵਾਦੀਆਂ ਦਾ ਹੱਥ ਸੀ। ਕੈਨੇਡਾ ਦੀ ਖੁਫੀਆ ਏਜੰਸੀ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਐੱਸ.) ਨੇ ਇਸ ਘਟਨਾ ਨੂੰ ‘ਘਿਨਾਉਣਾ ਅੱਤਵਾਦੀ ਕਾਰਨਾਮਾ’ ਕਰਾਰ ਦਿੱਤਾ ਹੈ।

23 ਜੂਨ ਨੂੰ ਹੋਈ ਇਸ ਘਟਨਾ ਦੀ 41ਵੀਂ ਬਰਸੀ ’ਤੇ ਜਾਰੀ ਸੰਦੇਸ਼ ਵਿਚ ਸੀ.ਐੱਸ.ਆਈ.ਐੱਸ. ਨੇ ਏਅਰ ਇੰਡੀਆ ਫਲਾਈਟ 182 ਦੇ ਸਾਰੇ 329 ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 23 ਜੂਨ, 1985 ਨੂੰ ਏਅਰ ਇੰਡੀਆ ਫਲਾਈਟ 182 ‘ਕਨਿਸ਼ਕ’ ਅਟਲਾਂਟਿਕ ਮਹਾਸਾਗਰ ਦੇ ਉੱਪਰ ਬੰਬ ਧਮਾਕੇ ਦਾ ਸ਼ਿਕਾਰ ਹੋ ਗਈ ਸੀ। ਜਹਾਜ਼ ਵਿਚ ਸਵਾਰ ਸਾਰੇ 329 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ’ਚ 268 ਕੈਨੇਡੀਅਨ ਨਾਗਰਿਕ ਸ਼ਾਮਲ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਸਨ।


author

cherry

Content Editor

Related News