ਕੈਨੇਡਾ : ਡਰੱਗ ਟ੍ਰੈਫਿਕਿੰਗ, ਹਥਿਆਰ ਅਤੇ ਹਿੰਸਾ ਮਾਮਲੇ 'ਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ

Thursday, Dec 09, 2021 - 10:06 AM (IST)

ਕੈਨੇਡਾ : ਡਰੱਗ ਟ੍ਰੈਫਿਕਿੰਗ, ਹਥਿਆਰ ਅਤੇ ਹਿੰਸਾ ਮਾਮਲੇ 'ਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਨਿਊਯਾਰਕ/ਕੈਲਗਰੀ (ਰਾਜ ਗੋਗਨਾ/ਕੁਲਤਰਨ ਪਧਿਆਣਾ): ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਵਿਚ ਡਰੱਗ ਟ੍ਰੈਫਿਕਿੰਗ, ਹਥਿਆਰ ਅਤੇ ਹਿੰਸਾ ਨਾਲ ਜੁੜੇ ਮਾਮਲੇ 'ਚ 9 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਹਨਾਂ ਗ੍ਰਿਫ਼ਤਾਰ ਲੋਕਾਂ ਵਿਚ 6 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਕੈਲਗਰੀ ਪੁਲਸ ਵੱਲੋਂ ਸੈਸਕਾਟੂਨ ਇੰਟੈਗਰੇਟਿਡ ਕ੍ਰਾਇਮ ਰਿਡਕਸ਼ਨ ਟੀਮ (Saskatoon Integrated Crime Reduction Team) ਨਾਲ ਮਿਲਕੇ 18 ਮਹੀਨੇ ਚੱਲੀ ਜਾਂਚ ਤੋ ਬਾਅਦ 9 ਲੋਕ ਗ੍ਰਿਫ਼ਤਾਰ ਕੀਤੇ ਹਨ ਅਤੇ ਉਹਨਾਂ 'ਤੇ ਕੁੱਲ 73 ਚਾਰਜ਼ ਲਗਾਏ ਗਏ ਹਨ। ਗ੍ਰਿਫ਼ਤਾਰ ਕੀਤੇ ਸ਼ੱਕੀ ਦੋਸ਼ੀਆਂ 'ਚ 6 ਪੰਜਾਬੀ ਵੀ ਹਨ। ਇੰਨਾ 'ਤੇ ਅੰਤਰਰਾਜ਼ੀ ਡਰੱਗ ਟ੍ਰੈਫਿਕਿੰਗ, ਗੈਰ-ਕਾਨੂੰਨੀ ਹਥਿਆਰ ਅਤੇ ਹਿੰਸਾ ਕਰਨ ਦੇ ਦੋਸ਼ ਲੱਗੇ ਹਨ।  

ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਵਿਚ 31 ਸਾਲਾ ਅਮਨਦੀਪ ਸੱਗੂ, 25 ਸਾਲਾ ਰਵਨੀਤ ਗਿੱਲ, 22 ਸਾਲਾ ਪ੍ਰਭਜੋਤ ਭੱਟੀ, 23 ਸਾਲਾ ਜਰਮਨਜੀਤ ਦੇਤਵਾਸ, 22 ਸਾਲਾ ਜਸਕਰਨ ਸਿੱਧੂ, 19 ਸਾਲਾ ਜਸਮਨ ਧਾਲੀਵਾਲ, 27 ਸਾਲਾ ਸਟੀਵਨ ਵਾਈਟ, 23 ਸਾਲਾ ਇਰਖਮ ਫਾਰੂਖ ਅਤੇ 22 ਸਾਲਾ ਸਫਵਮ ਇਆਜ ਦੇ ਨਾਮ ਹਨ। ਇਨ੍ਹਾਂ ਕਥਿਤ ਦੋਸ਼ੀਆ ਕੋਲੋਂ ਭਾਰੀ ਮਾਤਰਾ ਵਿੱਚ ਡਰੱਗ, ਹਥਿਆਰ ਅਤੇ ਨਕਦੀ ਵੀ ਬਰਾਮਦ ਹੋਈ ਹੈ। 

ਪੜ੍ਹੋ ਇਹ ਅਹਿਮ ਖਬਰ -ਦਰਦਨਾਕ : ਭੁੱਖ ਕਾਰਨ 8 ਸਾਲਾ ਬੱਚੀ ਦੀ ਮੌਤ, ਅਦਾਲਤ ਨੇ ਜੋੜੇ ਨੂੰ ਸੁਣਾਈ 30 ਸਾਲ ਦੀ ਸਜ਼ਾ

ਪੁਲਸ ਦਾ ਕਹਿਣਾ ਹੈ ਕਿ ਇਹ ਕੈਲਗਰੀ ਵਾਸੀਆਂ ਦੀ ਸੁਰੱਖਿਆ ਲਈ ਇਹ ਇਕ ਵੱਡਾ ਕਦਮ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ 17 ਦਸੰਬਰ 2021, 7 ਜਨਵਰੀ 2022, 17 ਜਨਵਰੀ 2022, 28 ਫਰਵਰੀ 2022, 3 ਅਕਤੂਬਰ 2022 ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਹ ਗੈਂਗ ਪਿਛਲੇ ਸਾਲ ਤੋਂ ਐਲਬਰਟਾ, ਸਸਕੈਚਵਾਨ ਅਤੇ ਬੀ.ਸੀ. ਵਿਚ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News