ਕੈਨੇਡਾ ਆਪਣੇ 500 ਫੌਜੀ ਇਰਾਕ ਤੋਂ ਭੇਜੇਗਾ ਕੁਵੈਤ

01/08/2020 12:35:33 PM

ਟੋਰਾਂਟੋ (ਭਾਸ਼ਾ): ਕੈਨੇਡਾ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਰਾਕ ਵਿਚ ਤਾਇਨਾਤ 500 ਕੈਨੇਡੀਅਨ ਫੌਜੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਅਸਥਾਈ ਤੌਰ 'ਤੇ ਕੁਵੈਤ ਭੇਜ ਦਿੱਤਾ ਜਾਵੇਗਾ। ਇਹ ਕਦਮ ਖੇਤਰ ਵਿਚ ਵੱਧਦੇ ਤਣਾਅ ਦੇ ਕਾਰਨ ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਪ੍ਰਮੁੱਖ ਰੱਖਿਆ ਮੁਖੀ ਜਨਰਲ ਜੌਨਾਥਾਨ ਵਾਂਸ ਨੇ ਟਵਿੱਟਰ 'ਤੇ ਇਕ ਪੱਤਰ ਪੋਸਟ ਕੀਤਾ ਜੋ ਇਰਾਕ ਵਿਚ ਤਾਇਨਾਤ ਮਿਲਟਰੀ ਕਰਮੀਆਂ ਦੇ ਪਰਿਵਾਰਾਂ ਨੂੰ ਸੰਬੋਧਿਤ ਸੀ। ਇਸ ਵਿਚ ਉਹਨਾਂ ਨੇ ਮੁਹਿੰਮ ਨੂੰ ਰੋਕਣ ਦਾ ਐਲਾਨ ਕੀਤਾ।

 

ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਆਪਣੇ ਲੋਕਾਂ ਨੂੰ ਅਸੀਂ ਅਸਥਾਈ ਤੌਰ 'ਤੇ ਇਰਾਕ ਤੋਂ ਕੁਵੈਤ ਭੇਜਾਂਗੇ, ਅਜਿਹਾ ਉਹਨਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕੀਤਾ ਜਾਵੇਗਾ। ਉਹਨਾਂ ਦੇ ਫੌਜੀ ਨਾਟੋ ਦਾ ਹਿੱਸਾ ਹਨ ਅਤੇ ਨਾਟੋ ਨੇ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਇਰਾਕ ਵਿਚ ਆਪਣੇ ਸਿਖਲਾਈ ਮਿਸ਼ਨ ਨੂੰ ਮੁਅੱਤਲ ਕੀਤਾ ਹੈ। ਜਰਮਨੀ ਅਤੇ ਰੋਮਾਨੀਆ ਸਮੇਤ ਕਈ ਦੇਸ਼ਾਂ ਨੇ ਆਪਣੇ ਬਲਾਂ ਨੂੰ ਉੱਥੋਂ ਹਟਾਉਣ ਦਾ ਐਲਾਨ ਕੀਤਾ ਹੈ। ਭਾਵੇਂਕਿ ਫਰਾਂਸ ਨੇ ਕਿਹਾ ਹੈ ਕਿ ਇਰਾਕ ਤੋਂ ਫੌਜੀ ਹਟਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ।


Vandana

Content Editor

Related News