ਕੈਲਗਰੀ ’ਚ ਪੰਜਾਬੀ ਸਮੇਤ 3 ਗ੍ਰਿਫਤਾਰ , 30 ਲੱਖ ਡਾਲਰ ਦਾ ਨਸ਼ਾ ਬਰਾਮਦ

Friday, May 14, 2021 - 10:29 PM (IST)

ਕੈਲਗਰੀ (ਇੰਟ.)-ਐਲਰਟਾ ਕੈਲਗਰੀ ਦੇ ਸੰਗਠਤ ਜ਼ੁਰਮ ਅਤੇ ਗਿਰੋਹ ਦੇ 3 ਲੋਕਾਂ ਨੂੰ 30 ਲੱਖ ਡਾਲਰ ਦੇ ਨਸ਼ੇ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਸ ਵਲੋਂ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨਾਂ 'ਚੋਂ ਇਕ ਭਾਰਤੀ ਹੈ ਅਤੇ ਜਿਸ ਦਾ ਹਰਮਨਦੀਪ ਟਿਵਾਣਾ (28) ਹੈ। ਇਸ ਤੋਂ ਇਲਾਵਾ ਉਸ ਦੇ ਨਾਲ ਐਸ਼ਲੇ ਸਟੈਨਵੇ (30) ਅਤੇ ਰੇਅਨ ਬਲੈਕਮੌਰ (22) ਸ਼ਾਮਲ ਸਨ।

ਇਹ ਵੀ ਪੜ੍ਹੋ-ਪੰਜਾਬ 'ਚ ਕੋਰੋਨਾ ਦੇ ਵਿਗੜੇ ਹਾਲਾਤ ਦਰਮਿਆਨ ਕੈਪਟਨ ਨੇ ਪੰਜਾਬੀਆਂ ਨੂੰ ਕੀਤੀ ਇਹ ਖਾਸ ਅਪੀਲ

ਪੁਲਸ ਨੇ ਇਨ੍ਹਾਂ ਤੋਂ 30 ਲੱਖ ਡਾਲਰ ਦਾ ਨਸ਼ਾ ਫੜਿਆ ਹੈ। ਇਨ੍ਹਾਂ ਤੋਂ 113.5 ਲੀਟਰ ਜੀ. ਐੱਚ. ਬੀ., 22.3 ਕਿਲੋਗ੍ਰਾਮ ਮਿਥੇਮਫੇਟਾਮਾਈਨ, 18 ਹਜ਼ਾਰ ਫੈਂਟਨੈਲ ਦੀਆਂ ਗੋਲੀਆਂ, 1.5 ਕਿਲੋਗ੍ਰਾਮ ਫੈਂਟਨੈਲ, 4.1 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਤੋਂ 3 ਲੱਖ, 86 ਹਜ਼ਾਰ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਸ ਨੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਐਲਬਰਟਾ 'ਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਮਾਤਰਾ 'ਚ ਡਰੱਗ ਦੀ ਦਰਾਮਦਗੀ ਹੈ। ਪੁਲਸ ਨੂੰ ਜਾਂਚ 'ਚ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।

ਇਹ ਵੀ ਪੜ੍ਹੋ-ਬ੍ਰਿਟੇਨ 'ਚ ਕੋਰੋਨਾ ਦੇ ਇਸ ਵੈਰੀਐਂਟ ਕਾਰਣ ਮਾਮਲਿਆਂ 'ਚ ਹੋਇਆ ਦੁੱਗਣਾ ਵਾਧਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News