ਕੈਨੇਡਾ : ਟੋਰਾਂਟੋ ਤੇ ਪੀਲ ਰੀਜਨ ''ਚ ਲੋਕਾਂ ਵੱਲੋਂ ਖ਼ਰੀਦਦਾਰੀ ਲਈ ਮੁੜ ਹਫੜਾ-ਦਫੜੀ ਦੀਆਂ ਖ਼ਬਰਾਂ
Sunday, Nov 22, 2020 - 10:36 AM (IST)

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਕੈਨੇਡਾ ਦੇ ਪੀਲ ਰੀਜ਼ਨ ਤੇ ਟੋਰਾਂਟੋ ਵਿਖੇ ਸੋਮਵਾਰ ਤੋਂ ਲੱਗਣ ਜਾਂ ਰਹੀ 28 ਦਿਨਾਂ ਦੀ ਤਾਲਾਬੰਦੀ ਦੇ ਚਲਦਿਆਂ ਲੋਕਾਂ ਦੀਆਂ ਕੁੱਝ ਗਰੋਸਰੀ ਸਟੋਰਾਂ, ਫਾਰਮੇਸੀ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਦੀ ਟੀਮ 'ਚ ਸ਼ਾਮਲ ਭਾਰਤੀ ਮੂਲ ਦੀ ਮਾਲਾ ਅਡਿਗਾ, ਮਿਲੀ ਇਹ ਜ਼ਿੰਮੇਵਾਰੀ
ਬੇਸ਼ੱਕ ਗਰੋਸਰੀ, ਫਾਰਮੇਸੀ ਤੇ ਹੋਰ ਜ਼ਰੂਰੀ ਵਸਤਾਂ ਦੇ ਸਟੋਰ ਖੁੱਲੇ ਰਹਿਣਗੇ ਤੇ ਇੰਨਾ ਵਸਤਾਂ ਦੀ ਸਪਲਾਈ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਆਵੇਗੀ ਪਰ ਫਿਰ ਵੀ ਅਫਵਾਹਾਂ ਦੇ ਚਲਦਿਆਂ ਲੋਕ ਸਰਗਰਮ ਹੋ ਗਏ ਹਨ ਤੇ ਪਹਿਲਾਂ ਦੋ ਵਾਂਗ ਟਾਇਲਟ ਪੇਪਰਾਂ ਵਰਗੀਆਂ ਗੈਰ ਜਰੂਰੀ ਵਸਤਾਂ ਵੀ ਇੱਕਠੀਆਂ ਕਰਨ ਲੱਗ ਪਏ ਹਨ। ਸਰਕਾਰ ਤੇ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਇਸ ਬਾਬਤ ਜਾਗਰੂਕ ਕਰੇ ਕਿ ਇਹ ਸਭ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਤੇ ਸਪਲਾਈ ਨਿਰ ਵਿਘਣ ਚੱਲਦੀ ਰਹੇਗੀ। ਇਸ ਲਈ ਇੱਕਠ ਕਰਨ ਤੇ ਹਫੜਾ-ਦਫੜੀ ਵਾਲਾ ਮਾਹੌਲ ਬਣਾਉਣ ਦੀ ਕੋਈ ਲੋੜ ਨਹੀਂ ਹੈ।