ਕੈਨੇਡਾ ''ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 123,000 ਦੇ ਪਾਰ
Wednesday, Aug 19, 2020 - 06:26 PM (IST)
ਟੋਰਾਂਟੋ (ਬਿਊਰੋ): ਕੈਨੇਡਾ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਮੰਗਲਵਾਰ ਨੂੰ ਕੈਨੇਡਾ ਵਿਚ ਕੋਵਿਡ-19 ਇਨਫੈਕਸ਼ਨ ਦੇ ਕੁੱਲ 364 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਦੀ ਮਾਮਲਿਆਂ ਦੀ ਕੁੱਲ ਗਿਣਤੀ 123,097 ਹੋ ਗਈ। ਸੂਬਾਈ ਅਤੇ ਖੇਤਰੀ ਸਿਹਤ ਅਧਿਕਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਵਿਡ-19 ਦੇ ਪ੍ਰਕੋਪ ਨਾਲ 13 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 9,045 ਹੋ ਚੁੱਕੀ ਹੈ। ਮਾਮਲਿਆਂ ਦੀ ਗਿਣਤੀ
ਓਨਟਾਰੀਓ ਵਿਚ, ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਕੋਵਿਡ-19 ਦੇ 125 ਨਵੇਂ ਮਾਮਲੇ ਦਰਜ ਕੀਤੇ ਅਤੇ ਕਿਹਾ ਕਿ ਵਾਇਰਸ ਦੇ ਇਨਫੈਕਸ਼ਨ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਸੀ।ਕਿਊਬੇਕ ਮਹਾਮਾਰੀ ਨਾਲ ਬਹੁਤ ਪ੍ਰਭਾਵਿਤ ਹੋਇਆ। ਇਸ ਨੇ 46 ਨਵੇਂ ਮਾਮਲਿਆਂ ਦੀ ਰਿਪੋਰਟ ਕੀਤੀ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਵਾਇਰਸ ਦੇ ਨਤੀਜੇ ਵਜੋਂ ਇੱਥੇ 6 ਹੋਰ ਲੋਕਾਂ ਦੀ ਮੌਤ ਹੋਈ ਹੈ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ, ਕਿਉਬੇਕ ਵਿਚ ਕੁੱਲ 989,421 ਟੈਸਟ ਕੀਤੇ ਗਏ ਹਨ ਅਤੇ 54,083 ਵਿਅਕਤੀ ਬੀਮਾਰ ਪੈਣ ਤੋਂ ਬਾਅਦ ਠੀਕ ਹੋ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਤੇ ਚੀਨ 'ਚ ਉਡਾਣਾਂ ਦੀ ਗਿਣਤੀ ਦੁੱਗਣੀ ਕਰਨ 'ਤੇ ਬਣੀ ਸਹਿਮਤੀ
ਨਿਊ ਬਰਨਸਵਿਕ ਨੇ ਮੰਗਲਵਾਰ ਨੂੰ ਵਾਇਰਸ ਦੇ 17 ਨਵੇਂ ਮਾਮਲੇ ਦਰਜ ਕੀਤੇ ਅਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਦੋ ਹੋਰ ਮੌਤਾਂ ਹੋਈਆਂ ਹਨ।ਸੂਬੇ ਨੇ ਕੋਵਿਡ-19 ਲਈ 116,990 ਟੈਸਟ ਕੀਤੇ ਹਨ ਅਤੇ 502 ਵਿਅਕਤੀ ਵਾਇਰਸ ਤੋਂ ਠੀਕ ਹੋਏ ਹਨ।ਸਸਕੈਚੇਵਨ ਵਿਚ, ਇਕ ਨਵਾਂ ਕੋਰੋਨਾਵਾਇਰਸ ਇਨਫੈਕਸ਼ਨਸ ਦਾ ਮਾਮਲਾ ਪਾਇਆ ਗਿਆ, ਜਿਸ ਨਾਲ ਸੂਬੇ ਵਿਚ ਮਾਮਲਿਆਂ ਦੀ ਗਿਣਤੀ 1,582 ਹੋ ਗਈ।
ਭਾਵੇਂਕਿ, ਸਿਹਤ ਅਧਿਕਾਰੀਆਂ ਨੇ ਕਿਹਾ ਕਿ ਵਾਇਰਸ ਦੇ ਨਤੀਜੇ ਵਜੋਂ ਕਿਸੇ ਹੋਰ ਦੀ ਮੌਤ ਨਹੀਂ ਹੋਈ। ਸਸਕੈਚਵਨ ਵਿਚ, 124,219 ਟੈਸਟ ਕਰਵਾਏ ਗਏ ਹਨ ਅਤੇ ਕੁੱਲ 1,403 ਵਿਅਕਤੀ ਠੀਕ ਹੋਏ ਹਨ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ 83 ਨਵੇਂ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿਚ ਕੁੱਲ ਮਾਮਲਿਆਂ ਦੀ ਗਿਣਤੀ 4,620 ਹੋ ਗਈ ਹੈ। ਕਿਸੇ ਨਵੀਂ ਮੌਤ ਦੀ ਖ਼ਬਰ ਨਹੀਂ ਹੈ।