25 ਨੂੰ ਭਾਰਤ ਦੇ ਹਵਾਲੇ ਕੀਤੇ ਜਾਣਗੇ ਜਸਵਿੰਦਰ ਕਤਲ ਕਾਂਡ ਦੇ ਦੋਸ਼ੀ

01/18/2019 2:53:01 PM

ਓਟਾਵਾ (ਏਜੰਸੀ)— ਕੈਨੇਡਾ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਜਸਵਿੰਦਰ ਸਿੱਧੂ ਉਰਫ ਜੱਸੀ ਦੀ ਹੱਤਿਆ ਮਾਮਲੇ ਦੀ ਦੋਸ਼ੀ ਉਸ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ 25 ਜਨਵਰੀ ਤੱਕ ਭਾਰਤ ਦੇ ਹਵਾਲੇ ਕੀਤਾ ਜਾਵੇਗਾ। ਮਲਕੀਤ ਅਤੇ ਬਦੇਸ਼ਾ ਦੋਵੇਂ ਕਥਿਤ ਰੂਪ ਨਾਲ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ੀ ਪਾਏ ਗਏ ਸਨ। ਉਨ੍ਹਾਂ ਨੇ ਕੈਨੇਡਾ ਸੁਪਰੀਮ ਕੋਰਟ ਵਿਚ 10 ਜਨਵਰੀ ਤੱਕ ਅਪੀਲ ਦਾਇਰ ਕਰਨੀ ਸੀ, ਜੋ ਉਹ ਨਹੀਂ ਕਰ ਪਾਏ। ਇਸ ਮਗਰੋਂ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਕੈਨੇਡਾ ਦੇ ਫੈਡਰਲ ਨਿਆਂ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ ਦੋਹਾਂ ਦੀ ਭਾਰਤ ਨੂੰ ਸੁਰੱਖਿਅਤ ਹਵਾਲਗੀ ਲਈ ਉਚਿਤ ਵਿਵਸਥਾ ਕੀਤੀ ਜਾਵੇਗੀ।

PunjabKesari

ਮਲਕੀਤ ਅਤੇ ਬਦੇਸ਼ਾ ਨੇ ਮਿਲ ਕੇ ਜਸਵਿੰਦਰ ਉਰਫ ਜੱਸੀ ਦੀ ਹੱਤਿਆ ਦੀ ਯੋਜਨਾ ਬਣਾਈ ਸੀ ਕਿਉਂਕਿ ਉਸ ਨੇ ਭਾਰਤ ਵਿਚ ਉਨ੍ਹਾਂ ਦੀ ਇੱਛਾ ਵਿਰੁੱਧ ਇਕ ਗਰੀਬ ਰਿਕਸ਼ਾ ਡਰਾਈਵਰ ਨਾਲ ਵਿਆਹ ਕਰਵਾਇਆ ਸੀ। ਜਦੋਂ ਸਾਲ 2000 ਵਿਚ ਇਹ ਜੋੜਾ ਭਾਰਤ ਦੌਰੇ 'ਤੇ ਆਇਆ ਸੀ ਉਦੋਂ ਕੁਝ ਹਥਿਆਰਬੰਦ ਲੋਕਾਂ ਦੇ ਸਮੂਹ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਉਨ੍ਹਾਂ ਲੋਕਾਂ ਨੇ ਜਸਵਿੰਦਰ ਦੇ ਪਤੀ ਸੁੱਖਵਿੰਦਰ ਸਿੱਧੂ ਮਿੱਠੂ ਦੀ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਅਤੇ ਜਸਵਿੰਦਰ ਦੀ ਹੱਤਿਆ ਕਰ ਦਿੱਤੀ। ਇਸ ਮਗਰੋਂ ਜਸਵਿੰਦਰ ਦੀ ਲਾਸ਼ ਪੰਜਾਬ ਦੀ ਇਕ ਨਹਿਰ ਵਿਚ ਪਾਈ ਗਈ। 

PunjabKesari

ਜਾਣਕਾਰੀ ਮੁਤਾਬਕ ਕੈਨੇਡੀਅਨ ਅਧਿਕਾਰੀਆਂ ਨੇ ਸਾਲ 2017 ਵਿਚ ਵੀ ਮਲਕੀਤ ਕੌਰ ਅਤੇ ਸੁਰਜੀਤ ਦੀ ਹਵਾਲਗੀ ਦੇ ਆਦੇਸ਼ ਦਿੱਤੇ ਸਨ ਪਰ ਬਚਾਅ ਪੱਖ ਦੇ ਵਕੀਲਾਂ ਵੱਲੋਂ ਦਿੱਤੀ ਗਈ ਐਪਲੀਕੇਸ਼ਨ ਦੇ ਬਾਅਦ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਕੋਰਟ ਆਫ ਅਪੀਲ ਵੱਲੋਂ ਇਸ ਐਪਲੀਕੇਸ਼ਨ ਨੂੰ ਬਾਅਦ ਵਿਚ ਬੀਤੇ ਸਾਲ ਦਸੰਬਰ ਵਿਚ ਰੱਦ ਕਰ ਦਿੱਤਾ ਗਿਆ, ਜਿਸ ਮਗਰੋਂ ਹੁਣ ਇਹ ਹਵਾਲਗੀ ਸੰਭਵ ਹੋਈ ਹੈ।


Vandana

Content Editor

Related News