ਕੈਨੇਡਾ ਦੇ ਜ਼ਿਆਦਾਤਰ ਲੋਕਾਂ ਦਾ ਹੈਰੀ ਤੇ ਮੇਗਨ ਦਾ ਸੁਰੱਖਿਆ ਖਰਚ ਦੇਣ ਤੋਂ ਇਨਕਾਰ

Monday, Feb 03, 2020 - 01:29 PM (IST)

ਕੈਨੇਡਾ ਦੇ ਜ਼ਿਆਦਾਤਰ ਲੋਕਾਂ ਦਾ ਹੈਰੀ ਤੇ ਮੇਗਨ ਦਾ ਸੁਰੱਖਿਆ ਖਰਚ ਦੇਣ ਤੋਂ ਇਨਕਾਰ

ਮਾਂਟਰੀਅਲ (ਬਿਊਰੋ:): ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦਾ ਅਹੁਦਾ ਛੱਡ ਚੁੱਕੇ ਪ੍ਰਿੰਸ ਹੈਰੀ ਆਪਣੀ ਪਤਨੀ ਮੇਗਨ ਮਰਕੇਲ ਤੇ ਬੇਟੇ ਆਰਚੀ ਨਾਲ ਇਨੀ ਦਿਨੀਂ ਕੈਨੇਡਾ ਵਿਚ ਹਨ। ਉੱਥੇ ਉਹਨਾਂ ਦੇ ਸੁਰੱਖਿਆ ਖਰਚ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ। ਇਸ ਦੌਰਾਨ ਇਕ ਸਰਵੇ ਕਰਵਾਇਆ ਗਿਆ ਜਿਸ ਵਿਚ ਕੈਨੇਡਾ ਦੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਰਹਿ ਰਹੇ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੀ ਸੁਰੱਖਿਆ ਲਈ ਉਹਨਾਂ ਦੇ ਦੇਸ਼ ਨੂੰ ਭੁਗਤਾਨ ਨਹੀਂ ਕਰਨਾ ਚਾਹੀਦਾ। ਇਸ ਬਾਰੇ ਵਿਚ ਸਪੱਸ਼ਟ ਬਹੁਮਤ ਸਾਹਮਣੇ ਆਇਆ ਹੈ। 

ਸੀ.ਟੀਵੀ. ਲਈ ਨਾਨੋਸ ਰਿਸਰਚ ਨੇ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਵਿਚੋਂ 77 ਫੀਸਦੀ ਨੇ ਕਿਹਾ ਕਿ ਕੈਨੇਡਾ ਦੇ ਟੈਕਸ ਦੇਣ ਵਾਲਿਆਂ ਨੂੰ ਡਿਊਕ ਅਤੇ ਡਚੇਸ ਆਫ ਸਸੈਕਸ ਦੇ ਲਈ ਖਰਚ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਕੈਨੇਡਾ ਵਿਚ ਮਹਾਰਾਣੀ ਦੇ ਪ੍ਰਤੀਨਿਧੀ ਦੇ ਤੌਰ 'ਤੇ ਨਹੀਂ ਰਹਿ ਰਹੇ ਹਨ। ਸਿਰਫ 19 ਫੀਸਦੀ ਕੈਨੇਡੀਅਨ ਲੋਕਾਂ ਨੇ ਕਿਹਾ ਕਿ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਦਾ ਖਰਚ ਉਹਨਾਂ ਦੇ ਦੇਸ਼ ਵੱਲੋਂ ਕੀਤੇ ਜਾਣ 'ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ।ਇਸ ਸਰਵੇ ਵਿਚ ਕੈਨੇਡਾ ਦੇ 1000 ਤੋਂ ਵੱਧ ਲੋਕਾਂ ਨਾਲ ਗੱਲਬਾਤ ਕੀਤੀ ਗਈ। ਹੈਰੀ ਅਤੇ ਮੇਗਨ ਦੀ ਸੁਰੱਖਿਆ ਦਾ ਖਰਚ ਕੌਣ ਚੁੱਕੇਗਾ ਇਸ ਬਾਰੇ ਵਿਚ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਭਾਵੇਂਕਿ ਕੈਨੇਡਾ ਦੇ ਪ੍ਰਸ਼ਾਸਨ ਨੇ ਇਹ ਸੰਕੇਤ ਦਿੱਤਾ ਹੈ ਕਿ ਇਸ ਬਾਰੇ ਵਿਚ ਚਰਚਾ ਚੱਲ ਰਹੀ ਹੈ। 


author

Vandana

Content Editor

Related News