ਕੈਨੇਡਾ ਦੇ ਧਾਰਮਿਕ ਕਾਰੁਕੰਨਾਂ ਦਾ ਸਮੂਹ ਇਥੋਪੀਆ ਨੇ ਲਿਆ ਹਿਰਾਸਤ ''ਚ

Sunday, Mar 01, 2020 - 12:11 PM (IST)

ਕੈਨੇਡਾ ਦੇ ਧਾਰਮਿਕ ਕਾਰੁਕੰਨਾਂ ਦਾ ਸਮੂਹ ਇਥੋਪੀਆ ਨੇ ਲਿਆ ਹਿਰਾਸਤ ''ਚ

ਮਾਂਟਰੀਅਲ (ਭਾਸ਼ਾ): ਕੈਨੇਡਾ ਨੇ ਇਥੋਪੀਆ ਵਿਚ ਓਟਾਵਾ ਦੇ ਨਾਗਰਿਕਾਂ ਦੇ ਇਕ ਸਮੂਹ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਇਕ ਪਰਉਪਕਾਰੀ ਸੰਗਠਨ ਨੇ 13 ਕੈਨੇਡੀਅਨ ਨਾਗਰਿਕਾਂ ਸਮੇਤ 15 ਵਾਲੰਟੀਅਰਾਂ ਤੇ ਕਾਰਕੁੰਨਾਂ ਨੂੰ ਫੜੇ ਜਾਣ ਦੀ ਖਬਰ ਦਿੱਤੀ ਸੀ। 

ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ,''ਉਸ ਨੇ ਇਹ ਮਾਮਲਾ ਸਿੱਧੇ ਇਥੋਪੀਆ ਸਰਕਾਰ ਦੇ ਸਾਹਮਣੇ ਚੁੱਕਿਆ ਹੈ ਅਤੇ ਅਧਿਕਾਰੀ ਹੋਰ ਜਾਣਕਾਰੀ ਜੁਟਾਉਣ ਲਈ ਸਥਾਨਕ ਅਧਿਕਾਰੀਆਂ ਦੇ ਨਾਲ ਸੰਪਰਕ ਵਿਚ ਹਨ।'' ਧਾਰਮਿਕ ਸੰਗਠਨ 'ਕੈਨੇਡੀਅਨ ਹਿਊਮੈਨਿਟੇਰੀਯਨ' ਨੇ ਕਿਹਾ ਕਿ ਹਿਰਾਸਤ ਵਿਚ ਲਏ ਗਏ 15 ਲੋਕ ਮੈਡੀਕਲ ਪੇਸ਼ੇਵਰ ਵਾਲੰਟੀਅਰ, ਆਮ ਵਾਲੰਟੀਅਰ ਅਤੇ ਸਟਾਫ ਦੇ ਮੈਂਬਰ ਹਨ। ਉਸਨੇ ਕਿਹਾ ਕਿ 2 ਇਥੋਪੀਆਈ ਸਟਾਫ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਕੈਨੇਡਾ ਦੇ ਨਾਗਰਿਕ ਹਨ।


author

Vandana

Content Editor

Related News