ਡਾਇਨਾਸੋਰਾਂ ਦੇ ਪੁਰਾਣੇ ਅੰਡੇ ਖੋਲ੍ਹਣਗੇ ਉਨ੍ਹਾਂ ਦੀ ਉਤਪੱਤੀ ਦੇ ਰਾਜ਼

03/15/2019 4:33:19 PM

ਟੋਰਾਂਟੋ (ਭਾਸ਼ਾ)— ਵਿਸ਼ਵ ਵਿਚ ਡਾਇਨਾਸੋਰ ਦੇ ਸਭ ਤੋਂ ਪੁਰਾਣੇ ਜਾਣੂ ਅੰਡਿਆਂ ਤੋਂ ਵਿਗਿਆਨੀਆਂ ਨੇ ਇਸ ਵੱਡੇ ਜੀਵ ਦੀ ਉਤਪੱਤੀ ਬਾਰੇ ਨਵੀਆਂ ਜਾਣਕਾਰੀਆਂ ਪਤਾ ਲਗਾਈਆਂ ਹਨ। ਕੈਨੇਡਾ ਦੀ ਯੂਨੀਵਰਸਿਟੀ ਆਫ ਟੋਰਾਂਟੋ ਮਿਸੀਸਾਗਾ ਦੇ ਖੋਜ ਕਰਤਾਵਾਂ ਨੇ ਅਰਜਨਟੀਨਾ, ਚੀਨ ਅਤੇ ਦੱਖਣੀ ਅਫਰੀਕਾ ਵਿਚ ਖੋਜੀਆਂ ਗਈਆਂ ਥਾਵਾਂ ਬਾਰੇ ਇਨ੍ਹਾਂ ਅੰਡਿਆਂ ਅਤੇ ਅੰਡਿਆਂ ਦੇ ਛਿਲਕਿਆਂ ਦੇ ਫੋਸਿਲ ਅਵਸ਼ੇਸ਼ਾਂ ਦਾ ਅਧਿਐਨ ਕੀਤਾ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ 19.5 ਕਰੋੜ ਸਾਲ ਪੁਰਾਣੇ ਇਹ ਅੰਡੇ ਫੋਸਿਲ ਰਿਕਾਰਡ ਵਿਚ ਪਤਾ ਲਗਾਏ ਗਏ ਸਭ ਤੋਂ ਪੁਰਾਣੇ ਅੰਡੇ ਹਨ। 

ਇਹ ਸਾਰੇ ਅੰਡੇ ਸਾਰੋਪੋਡਸ ਨੇ ਦਿੱਤੇ ਸਨ। ਸਾਰੋਪੋਡਸ 4 ਤੋਂ 8 ਮੀਟਰ ਲੰਬੇ ਅਤੇ ਲੰਬੀ ਗਰਦਨ ਵਾਲੇ ਸ਼ਾਕਾਹਾਰੀ ਜੀਵ ਸਨ ਅਤੇ ਆਪਣੇ ਸਮੇਂ ਦੇ ਸਭ ਤੋਂ ਸਧਾਰਨ ਅਤੇ ਦੂਰ-ਦੂਰ ਤੱਕ ਪਾਏ ਜਾਣ ਵਾਲੇ ਡਾਇਨਾਸੋਰ ਸਨ। ਟੋਰਾਂਟੋ ਯੂਨੀਵਰਸਿਟੀ ਦੇ ਰੌਬਰਟ ਰੀਸਜ ਨੇ ਕਿਹਾ,''ਫੋਸਿਲ ਰਿਕਾਰਡ ਵਿਚ ਰੀਂਗਣ ਵਾਲੇ ਅਤੇ ਥਣਧਾਰੀ ਸ਼ਿਕਾਰੀਆਂ ਦੇ 31.6 ਕਰੋੜ ਸਾਲ ਪੁਰਾਣੇ ਕੰਕਾਲ ਮੌਜੂਦ ਹਨ ਪਰ 12 ਕਰੋੜ ਸਾਲ ਬਾਅਦ ਤੱਕ ਵੀ ਉਨ੍ਹਾਂ ਦੇ ਅੰਡਿਆਂ ਅਤੇ ਅੰਡਿਆਂ ਦੇ ਖੋਲਾਂ ਦੇ ਬਾਰੇ ਵਿਚ ਅਸੀਂ ਕੁਝ ਵੀ ਨਹੀਂ ਜਾਣਦੇ ਹਾਂ।'' 

ਰੀਸਜ ਨੇ ਇਕ ਬਿਆਨ ਵਿਚ ਕਿਹਾ,''ਇਹ ਵੱਡਾ ਰਹੱਸ ਹੈ ਕਿ ਇਹ ਅੰਡੇ ਅਚਾਨਕ ਤੋਂ ਇਸ ਸਮੇਂ ਨਜ਼ਰ ਆਏ ਹਨ ਅਤੇ ਇਸ ਤੋਂ ਪਹਿਲਾਂ ਨਹੀਂ ਦਿਸੇ ਸਨ।'' ਬੈਲਜੀਅਮ ਦੀ ਘੇਂਟ ਯੂਨੀਵਰਸਿਟੀ ਦੇ ਇਕ ਖੋਜਕਰਤਾ ਕੋਇਨ ਸਟੇਨ ਮੁਤਾਬਕ ਇਹ ਅੰਡੇ ਡਾਇਨਾਸੋਰਾਂ ਵਿਚ ਪ੍ਰਜਨਨ ਪ੍ਰਕਿਰਿਆ ਦੇ ਕ੍ਰਮਿਕ ਵਿਕਾਸ ਦਾ ਪਤਾ ਲਗਾਉਣ ਦੀ ਦਿਸ਼ਾ ਵਿਚ ਮਹੱਤਵਪੂਰਣ ਕਦਮ ਸਾਬਤ ਹੋ ਸਕਦੇ ਹਨ।


Vandana

Content Editor

Related News