ਕੈਨੇਡਾ : ਕੋਵਿਡ ਦੇ ''ਡੈਲਟਾ'' ਵੈਰੀਐਂਟ ਨਾਲ ਟਾਂਜ੍ਰਿਟ ਆਪਰੇਟਰ ਅਤੀਫ ਖ਼ਲੀਲ ਦੀ ਮੌਤ
Monday, Jun 28, 2021 - 10:22 AM (IST)
ਨਿਊਯਾਰਕ/ਓਂਟਾਰੀਓ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਓਂਟਾਰੀਓ ਵਿਖੇ ਕੋਰੋਨਾ ਨਾਲ ਸਬੰਧਤ ਕੁੱਲ ਆਏ ਨਵੇਂ ਮਾਮਲਿਆ ਵਿੱਚੋ 70% ਤੋ ਵੀ ਵੱਧ ਮਾਮਲੇ ਭਾਰਤ ਵਿੱਚ ਕਹਿਰ ਢਾਹੁਣ ਵਾਲੇ ਕੋਵਿਡ ਦੇ ਡੈਲਟਾ ਵੈਰੀਐਂਟ ਦੇ ਹਨ। ਜਿਹੜੀ ਰਫਤਾਰ ਨਾਲ ਡੈਲਟਾ ਵੈਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ ਉਸ 'ਤੇ ਕੈਨੇਡਾ ਦੇ ਸਿਹਤ ਮਾਹਿਰਾ ਨੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ : ਚਾਰ ਲੋਕਾਂ ਦੀ ਮੌਤ ਦੇ ਦੋਸ਼ ਹੇਠ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਦੀ ਕੈਦ
ਇਸ ਵੈਰੀਐਂਟ ਦੇ ਚੱਲਦਿਆਂ ਕੈਨੇਡਾ ਦੇ ਬਰੈਂਪਟਨ ਟ੍ਰਾਂਜਿਟ ਵਿਚ ਕੰਮ ਕਰਨ ਵਾਲੇ ਇਕ 38 ਸਾਲ ਦੀ ਉਮਰ ਦੇ ਏਸ਼ੀਅਨ ਮੂਲ ਦੇ ਆਪਰੇਟਰ ਅਤੀਫ ਖਲੀਲ ਨਾਮੀ ਵਿਅਕਤੀ ਦੀ ਡੈਲਟਾ ਵੈਰੀਐਂਟ ਦੇ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੋ ਬੱਚਿਆਂ ਦਾ ਬਾਪ ਸੀ।ਭਾਵੇਂਕਿ ਕੈਨੇਡਾ ਦੀ ਓਂਟਾਰੀਓ ਸਰਕਾਰ ਵੱਲੋਂ ਤਾਲਾਬੰਦੀ ਵਿਚ ਲਗਾਤਾਰ ਖੁੱਲ੍ਹ ਦਿੱਤੀ ਜਾ ਰਹੀ ਹੈ ਪਰ ਡੈਲਟਾ ਵੈਰੀਐਂਟ ਦਾ ਇਸ ਤਰ੍ਹਾਂ ਵੱਧਣਾ ਸਾਨੂੰ ਸਭ ਨੂੰ ਤੁਰੰਤ ਸੁਚੇਤ ਜ਼ਰੂਰ ਕਰਦਾ ਹੈ। ਭਾਵੇਂ ਹਾਲੇ ਤੱਕ ਉਹ ਸਮਾਂ ਨਹੀਂ ਆਇਆ ਹੈ ਫਿਰ ਵੀ ਸਾਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ।