ਕੈਨੇਡਾ ''ਚ ਬੱਚਿਆਂ ਦੀਆਂ ਕਬਰਾਂ ਮਿਲਣ ਦਾ ਮਾਮਲਾ: ‘ਚਰਚਾਂ ਨੂੰ ਸਾੜ’ ਦਿਓ ਟਿੱਪਣੀ ਕਰ ਵਿਵਾਦਾਂ ''ਚ ਫਸੀ ਹਰਸ਼ਾ
Saturday, Jul 10, 2021 - 11:47 AM (IST)
ਟੋਰੰਟੋ (ਇੰਟਰਨੈਸ਼ਨਲ ਡੈਸਕ)- ਬ੍ਰਿਟਿਸ਼ ਕੰਲੋਬੀਆ ਸਿਵਲ ਲਿਬਰਟੀਜ ਐਸੋਸੀਏਸ਼ਨ (ਬੀ. ਸੀ. ਸੀ. ਐੱਲ. ਏ.) ਦੀ ਕਾਰਜਕਾਰੀ ਡਾਇਰੈਕਟਰ ਹਰਸ਼ਾ ਵਾਲੀਆ ‘ਉਨ੍ਹਾਂ ਸਾਰਿਆਂ ਨੂੰ ਸਾੜ ਦਿਓ’ ਟਿੱਪਣੀ ਕਰ ਕੇ ਵਿਵਾਦਾਂ ਵਿਚ ਘਿਰ ਗਈ ਹੈ। ਵਾਲੀਆ ਨੇ ਇਹ ਟਿੱਪਣੀ ‘ਕੈਨੇਡਾ ਦਿਵਸ’ ਮੌਕੇ 2 ਹੋਰ ਕੈਥੋਲਿਕ ਚਰਚਾਂ ਦੇ ਸੜਨ ਦੀਆਂ ਖਬਰਾਂ ਦੇ ਜਵਾਬ ਵਿਚ ਇਕ ਟਵੀਟ ਵਿਚ ਕੀਤੀ ਸੀ। ਜ਼ਿਕਰਯੋਗ ਹੈ ਕਿ ਹਰਸ਼ਾ ਵਾਲੀਆ ਬ੍ਰਿਟਿਸ਼ ਕੰਲੋਬੀਆ ਸਥਿਤ ਵੈਨਕੂਵਰ ਵਿਚ ਭਾਰਤੀ ਐਕਟੀਵਿਸਟ ਅਤੇ ਲੇਖਿਕਾ ਹੈ ਅਤੇ ਉਹ ਮੈਂਟਲ ਹੈਲਥ, ਵਿਕਲਾਂਗਤਾ, ਲਿੰਗ, ਜਾਤੀ, ਗਰੀਬੀ, ਟਰਾਂਸਜੈਂਡਰਾਂ ਦੇ ਅਧਿਕਾਰਾਂ, ਸਮਾਨਤਾ ਦੇ ਅਧਿਕਾਰਾਂ ਅਤੇ ਕੈਨੇਡਾ ਵਿਚ ਆਪ੍ਰਵਾਸ ਅਤੇ ਸ਼ਰਨਾਰਥੀਆਂ ਦੇ ਅਦਾਲਤਾਂ ਵਿਚ ਕੇਸ ਲੜ ਰਹੀ ਹੈ। ਉਸਦੀ ਇਹ ਟਿੱਪਣੀ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿਚ ਹਜ਼ਾਰਾਂ ਬੱਚਿਆਂ ਦੀਆਂ ਕਬਰਾਂ ਮਿਲਣ ਤੋਂ ਬਾਅਦ ਆਈ ਹੈ।
ਸਾਡੇ ਸਮਾਜ ਵਿਚ ਹਿੰਸਾ ਦੀ ਕੋਈ ਥਾਂ ਨਹੀਂ
ਕ੍ਰਿਸ ਸੈਂਕੀ ਨੇ ਕਿਹਾ ਕਿ ਇਸ ਔਰਤ ਨੂੰ ਬੀ. ਸੀ. ਸਿਵਲ ਲਿਬਰਟੀਜ ਤੋਂ ਹਟਾਏ ਜਾਣ ਦੀ ਲੋੜ ਹੈ। ਇਹ ਬ੍ਰਿਟਿਸ਼ ਕੋਲੰਬੀਆ ਲਈ ਸ਼ਰਮਿੰਦਗੀ ਦੀ ਗੱਲ ਹੈ। ਸਾਡੇ ਸਮਾਜ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਉਹ ਸ਼ੁਰੂਆਤ ਵਿਚ ਹੀ ਇਸਦੇ ਬਾਰੇ ਬਹੁਤ ਜਨਤਕ ਸੀ
ਨੈਸ਼ਨਲ ਪੋਸਟ ਦੇ ਕਾਲਮ ਲੇਖਕ ਜੋਨਾਥਨ ਕਾਯੇ ਨੇ ਟਵੀਟ ਕੀਤਾ ਕਿ ਜੇਕਰ ਸਿਰਫ ਬੀ. ਸੀ. ਸੀ. ਐੱਲ. ਏ. ਨੂੰ ਪਤਾ ਹੁੰਦਾ ਕਿ ਹਰਸ਼ਾ ਵਾਲੀਆ ਇਕ ਅਜੀਬ ਕੰਮ ਅਤੇ ਹਿੰਸਾ ਦੀ ਸਮਰੱਥਕ ਹੈ ਤਾਂ ਸ਼ਾਇਦ ਉਹ ਉਸਨੂੰ ਕੰਮ ’ਤੇ ਨਹੀਂ ਰੱਖਦੇ। ਓਹ ਰੁਕੋ, ਉਹ ਜਾਣਦੇ ਸਨ ਕਿਉਂਕਿ ਉਹ 2010 ਦੀ ਸ਼ੁਰੂਆਤ ਵਿਚ ਹੀ ਇਸਦੇ ਬਾਰੇ ਬਹੁਤ ਜਨਤਕ ਸੀ।
ਚਰਚਾਂ ਖਿਲਾਫ ਹੋਏ 23 ਹਮਲੇ
- ਈਸਾਈ ਚਰਚਾਂ ਦੇ ਖਿਲਾਫ ਘੱਟੋ-ਘੱਟ 23 ਹਮਲੇ ਹੋਏ ਹਨ ਜਿਨ੍ਹਾਂ ਵਿਚੋਂ 5 ਚਰਚਾਂ ਪੂਰੀ ਤਰ੍ਹਾਂ ਅੱਗ ਨਾਲ ਨਸ਼ਟ ਹੋ ਗਈਆਂ।
- 3 ਅੱਗ ਨਾਲ ਨੁਕਸਾਨੀਆਂ ਗਈਆਂ ਅਤੇ 15 ਤੋਂ ਜ਼ਿਆਦਾ ’ਤੇ ਵੱਖ-ਵੱਖ ਤਰ੍ਹਾਂ ਦੇ ਹਮਲੇ ਕੀਤੇ ਗਏ।
ਹਰਸ਼ਾ ਵਾਲੀਆ ਦੇ ਸਰਮਥਨ ਵਿਚ ਉੱਤਰੀ ਐਸੋਸੀਏਸ਼ਨ
ਬੀ. ਸੀ. ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੇ ਪ੍ਰਧਾਨ ਡੇਵਿਡ ਫਈ ਆਪਣੀ ਕਾਰਜਕਾਰੀ ਡਾਇਰੈਕਟਰ ਦਾ ਸਮਰਥਨ ਕਰ ਰਹੇ ਹਨ, ਜਿਨ੍ਹਾਂ ਨੇ ਪੁਰਾਣੇ ਰਿਹਾਇਸ਼ੀ ਸਕੂਲਾਂ ਵਿਚ ਕਬਰਾਂ ਦੀ ਖੋਜ ਤੋਂ ਬਾਅਦ ਪੂਰੇ ਕੈਨੇਡਾ ਵਿਚ ਕੈਥੋਲਿਕ ਚਰਚਾਂ ਨੂੰ ਸਾੜਨ ਦਾ ਸੱਦਾ ਦਿੱਤਾ ਸੀ। ਉਥੇ ਓਂਟਾਰੀਓ ਸੂਬਾਈ ਵਿਧਾਇਕਾ ਦੇ ਇਕ ਐੱਨ. ਡੀ. ਪੀ. ਮੈਂਬਰ ਨੇ ਵੀ ਹਰਸ਼ਾ ਵਾਲੀਆ ਦਾ ਸਮਰਥਨ ਕੀਤਾ ਹੈ। ਡੇਵਿਡ ਫਈ ਨੇ ਕਿਹਾ ਕਿ ਵਾਲੀਆ ਨੇ ਨਿੱਜੀ ਟਿੱਪਣੀ ਕੀਤੀ ਹੈ ਅਤੇ ਇਸਦਾ ਸ਼ਾਬਦਿਕ ਅਰਥ ‘ਉਨ੍ਹਾਂ ਸਾਰਿਆਂ ਨੂੰ ਸਾੜ ਦੇਣਾ’ ਨਹੀਂ ਸੀ। ਫਈ ਨੇ ਟਵੀਟ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਸ਼ਾਬਦਿਕ ਰੂਪ ਨਾਲ ਨਹੀਂ ਲਿਆ ਜਾਣਾ ਚਾਹੀਦਾ ਸੀ।