ਕੈਨੇਡਾ ਦੀ ਅਪੀਲ, ਕੈਨੇਡੀਅਨ ਨਾਗਰਿਕ ''ਤੇ ਰਹਿਮ ਕਰੇ ਚੀਨ

01/16/2019 1:47:56 PM

ਓਟਾਵਾ (ਭਾਸ਼ਾ)— ਕੈਨੇਡਾ ਨੇ ਮੰਗਲਵਾਰ ਨੂੰ ਚੀਨ ਨੂੰ ਅਪੀਲ ਕੀਤੀ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਨੇਡੀਅਨ ਨਾਗਰਿਕ 'ਤੇ ਰਹਿਮ ਕਰੇ। ਚੀਨ ਨੇ ਕੈਨੇਡੀਅਨ ਨਾਗਰਿਕ ਰਾਬਰਟ ਲਿਓਜ ਸ਼ਿਲੇਨਬਰਗ (36) ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਮਗਰੋਂ ਕੈਨੇਡਾ ਨੇ ਚੀਨ 'ਤੇ ਮਨਮਰਜ਼ੀ ਨਾਲ ਕਾਨੂੰਨ ਲਾਗੂ ਕਰਨ ਦਾ ਦੋਸ਼ ਲਗਾਉਂਦਿਆਂ ਆਪਣੇ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਸਬੰਧੀ ਚਿਤਾਵਨੀ ਜਾਰੀ ਕੀਤੀ ਸੀ। 

PunjabKesari

ਬੀਤੇ ਮਹੀਨੇ ਚੀਨੀ ਨਾਗਰਿਕ ਅਤੇ ਹੁਵੇਈ ਕੰਪਨੀ ਦੀ ਮੁਖ ਵਿੱਤੀ ਸਲਾਹਕਾਰ ਮੇਂਗ ਵਾਂਗਝੋਉ ਦੀ ਕੈਨੇਡਾ ਵਿਚ ਗ੍ਰਿਫਤਾਰੀ ਦੇ ਬਾਅਦ ਦੋਹਾਂ ਦੇਸ਼ਾਂ ਵਿਚ ਵਿਵਾਦ ਪੈਦਾ ਹੋ ਗਿਆ, ਜਿਸ ਨੂੰ ਸ਼ਿਲੇਨਬਰਗ ਦੇ ਮਾਮਲੇ ਨੇ ਹੋਰ ਵਧਾ ਦਿੱਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕੈਨੇਡਾ ਵਿਚ ਚੀਨ ਦੇ ਰਾਜਦੂਤ ਤੋਂ ਸ਼ਿਲੇਨਬਰਗ ਨੂੰ ਮੁਆਫ ਕਰਨ ਦੀ ਅਪੀਲ ਕਰ ਚੁੱਕੇ ਹਾਂ। ਫ੍ਰੀਲੈਂਡ ਨੇ ਕਿਹਾ,''ਅਸੀਂ ਇਸ ਨੂੰ ਅਣਮਨੁੱਖੀ ਅਤੇ ਗਲਤ ਮੰਨਦੇ ਹਾਂ ਅਤੇ ਜਿੱਥੇ ਵੀ ਕੈਨੇਡੀਅਨ ਨਾਗਰਿਕ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ 'ਤੇ ਵਿਚਾਰ ਕੀਤਾ ਗਿਆ, ਅਸੀਂ ਇਸ ਦਾ ਵਿਰੋਧ ਕੀਤਾ ਹੈ।''


Vandana

Content Editor

Related News