ਭੈਣ ਨੂੰ ਨਹੀਂ ਬਣਾ ਸਕਦੇ ਪਤਨੀ ...ਇਹ ਯੂਰਪੀ ਦੇਸ਼ ਲਗਾਉਣ ਜਾ ਰਿਹੈ ਪਾਬੰਦੀ

Wednesday, Oct 09, 2024 - 06:01 PM (IST)

ਸਟਾਕਹੋਮ- ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ, ਜਿੱਥੇ ਚਚੇਰੇ ਭੈਣ-ਭਰਾ ਵਿਆਹ ਕਰ ਸਕਦੇ ਹਨ। ਇਸ ਮਾਮਲੇ ਵਿਚ ਉਨ੍ਹਾਂ ਨੂੰ ਪੂਰੀ ਕਾਨੂੰਨੀ ਛੋਟ ਹੈ। ਸਵੀਡਨ ਵਿੱਚ ਇਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ। ਪਰ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਸਵੀਡਨ ਡਰ ਗਿਆ ਹੈ ਅਤੇ ਚਚੇਰੇ ਭਰਾ-ਭੈਣ ਦੇ ਵਿਆਹ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ। ਸਵੀਡਨ ਵਿਚ 2026 ਤੱਕ ਚਚੇਰੇ ਭੈਣ-ਭਰਾਵਾਂ ਦੇ ਵਿਆਹਾਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਸਵੀਡਨ ਦੇ ਕਾਨੂੰਨ ਮੰਤਰੀ ਗੁੰਨਾਰ ਸਟ੍ਰੋਮਰ ਨੇ ਕਿਹਾ, ਅਸੀਂ ਇਸ ਸਬੰਧੀ ਕਾਫੀ ਜਾਂਚ ਕਰਾਈ ਹੈ। ਪਤਾ ਲੱਗਾ ਕਿ ਇਕ-ਦੂਜੇ ਨਾਲ ਵਿਆਹ ਕਰਨ ਵਾਲੇ ਭੈਣ-ਭਰਾਵਾਂ ਵਿਚ ਸਭ ਤੋਂ ਵੱਧ ਲੜਾਈਆਂ ਹੁੰਦੀਆਂ ਹਨ। ਘਰੇਲੂ ਹਿੰਸਾ ਦੀਆਂ ਜ਼ਿਆਦਾਤਰ ਘਟਨਾਵਾਂ ਅਜਿਹੇ ਪਰਿਵਾਰਾਂ ਵਿੱਚ ਹੀ ਸਾਹਮਣੇ ਆਈਆਂ ਹਨ। ਇਹ ਜ਼ੁਲਮ ਨੂੰ ਉਤਸ਼ਾਹਿਤ ਕਰਦਾ ਹੈ। ਇਹ ਇੱਕ ਵੱਡੀ ਸਮਾਜਿਕ ਸਮੱਸਿਆ ਬਣ ਕੇ ਉਭਰ ਰਿਹਾ ਹੈ। ਇਸ ਕਾਰਨ ਕਈ ਘਰ ਟੁੱਟ ਰਹੇ ਹਨ। ਅਦਾਲਤਾਂ ਵਿੱਚ ਕੇਸ ਵੱਧ ਰਹੇ ਹਨ। ਇਸ ਕਾਰਨ ਸਰਕਾਰ ਜਲਦੀ ਹੀ ਅਜਿਹੇ ਵਿਆਹਾਂ 'ਤੇ ਪਾਬੰਦੀ ਲਗਾ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਨਾਲ ਇੰਝ connect ਹੁੰਦੀ ਹੈ ਨੰਨ੍ਹੀ ਜਾਨ.... AI ਨੇ ਕੀਤਾ ਖੁਲਾਸਾ

ਪਰਿਵਾਰ ਕਰਦਾ ਹੈ ਵਿਆਹ ਦਾ ਫ਼ੈਸਲਾ

Express.co.uk ਦੀ ਰਿਪੋਰਟ ਅਨੁਸਾਰ ਕੋਰਟ ਆਫ ਅਪੀਲ ਦੀ ਉਪ ਪ੍ਰਧਾਨ ਐਨੀ ਕੁਟੇਨਕੁਲਰ ਨੇ ਉਨ੍ਹਾਂ ਨੂੰ ਇਸ ਬਾਰੇ ਪਹਿਲੀ ਵਾਰ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਹੁਣ ਤੱਕ ਜੋ ਕੇਸ ਸੁਣੇ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਵਿਆਹ ਜ਼ਿਆਦਾਤਰ ਪਰਿਵਾਰ ਜਾਂ ਗੋਤ 'ਤੇ ਨਿਰਭਰ ਹੁੰਦੇ ਹਨ, ਯਾਨੀ ਪਰਿਵਾਰ ਫ਼ੈਸਲਾ ਕਰਦਾ ਹੈ ਅਤੇ ਵਿਆਹ ਹੁੰਦਾ ਹੈ। ਇਸ ਵਿਚ ਪਤੀ-ਪਤਨੀ ਦੀ ਪਸੰਦ-ਨਾਪਸੰਦ ਨੂੰ ਧਿਆਨ ਵਿਚ ਨਹੀਂ ਰੱਖਿਆ ਜਾਂਦਾ। ਇਸ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਜੱਜ ਨੇ ਕੀਤਾ ਹੈਰਾਨੀਜਨਕ ਖੁਲਾਸਾ

ਜੱਜ ਨੇ ਕਿਹਾ, ਮੈਂ ਅਜਿਹੇ ਕਰੀਬ 140-150 ਮਾਮਲੇ ਦੇਖੇ ਹਨ, ਇਹ ਅੰਕੜੇ ਕਿਤੇ ਵੱਧ ਹੋ ਸਕਦੇ ਹਨ। ਇੱਜ਼ਤ ਦੇ ਨਾਂ 'ਤੇ ਔਰਤਾਂ ਨੂੰ ਤੰਗ ਕੀਤਾ ਜਾਂਦਾ ਹੈ। ਇਹ ਕਾਫੀ ਆਮ ਗੱਲ ਹੈ। ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਵਿੱਚ ਚਚੇਰੇ ਭੈਣ-ਭਰਾਵਾਂ ਨੂੰ ਕਾਨੂੰਨੀ ਤੌਰ 'ਤੇ ਵਿਆਹ ਕਰਨ ਦੀ ਇਜਾਜ਼ਤ ਹੈ, ਹਾਲਾਂਕਿ ਇਹ ਪ੍ਰਥਾ ਜ਼ਿਆਦਾਤਰ ਭਾਈਚਾਰਿਆਂ ਵਿੱਚ ਅਸਾਧਾਰਨ ਹੈ। 2023 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ 38 ਤੋਂ 59 ਪ੍ਰਤੀਸ਼ਤ ਬ੍ਰਿਟਿਸ਼ ਪਾਕਿਸਤਾਨੀ ਆਪਣੇ ਚਚੇਰੇ ਭੈਣ-ਭਰਾਵਾਂ ਨਾਲ ਵਿਆਹ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News