ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਭੁੱਲਿਆ ਨਹੀਂ ਜਾ ਸਕਦਾ : ਮਨਜੀਤ ਸਿੰਘ

07/15/2017 5:29:07 PM

ਮਿਲਾਨ/ਇਟਲੀ (ਸਾਬੀ ਚੀਨੀਆ)— ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਦੇਸ਼ ਵਾਸੀ ਕਦੇ ਨਹੀਂ ਭੁੱਲ ਸਕਦੇ ਸਗੋਂ ਉਨ੍ਹਾਂ ਵਲੋਂ ਦੇਸ਼ ਖਾਤਰ ਦਿੱਤੀਆਂ ਕੁਰਬਾਨੀਆਂ ਨੌਜਵਾਨਾਂ ਅੰਦਰ ਸ਼ਹਾਦਤ ਦਾ ਜਜ਼ਬਾ ਪੈਦਾ ਕਰਦੀਆਂ ਸਾਨੂੰ ਬੁਰਾਈ ਖਿਲਾਫ ਲੜਨ ਤੇ ਖੜਨ ਦੀ ਪ੍ਰੇਰਣਾ ਦਿੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਦੇ ਪ੍ਰਧਾਨ ਮਨਜੀਤ ਸਿੰਘ ਰੋਮ, ਜੁਗਰਾਜ ਸਿੰਘ ਤੇ ਸ੍ਰੀ ਗੁਰਵਿੰਦਰ ਕੁਮਾਰ ਬਿੱਟੂ ਨੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਤੇ ਕਰਤਾਰ ਸਿੰਘ ਸਰਾਭਾ ਕਲੱਬਾਂ ਵਲੋਂ ਸਾਂਝੇ ਤੌਰ 'ਤੇ ਕਰਵਾਈ ਇਕਾਗਰਤਾ 'ਚੋਂ ਬੋਲਦੇ ਹੋਏ ਕੀਤਾ।
ਇਸ ਮੌਕੇ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ ਤੋਂ ਇਲਾਵਾ ਫੈਸਲਾ ਲਿਆ ਗਿਆ ਕਿ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਜੰਗੀ ਪੱਧਰ 'ਤੇ ਮਨਾਇਆ ਜਾਵੇਗਾ। ਜਿਸ ਦੀ ਸਾਰੀ ਰੂਪ ਰੇਖਾ ਤਿਆਰ ਕਰਕੇ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਸੁਖਜਿੰਦਰ ਸਿੰਘ ਕਾਲਰੂ, ਬਲਬੀਰ ਸਿੰਘ ਲੱਲ, ਜੁਪਿੰਦਰ ਸਿੰਘ ਜੋਗਾ, ਇੰਦਰਪ੍ਰੀਤ ਸਿੰਘ ਝਿੱਕਾ, ਗੁਰਮਨਦੀਪ ਪਨੂੰ, ਜੀਵਨ ਸਿੰਘ, ਗੁਰਜੀਤ ਸਿੰਘ ਭਾਊ, ਰਾਣਾ ਚੰਦੀ ਮਨਜੀਤ ਸਿੰਘ ਨਾਜਰ, ਹਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਮੌਜੂਦ ਸਨ।


Related News