ਯੂਕ੍ਰੇਨ ਦੇ ਮਾਰੀਊਪੋਲ ਤੋਂ ਨਾਗਰਿਕਾਂ ਨੂੰ ਕੱਢੇ ਜਾਣ ਦੀ ਮੁਹਿੰਮ ਜਾਰੀ
Wednesday, Mar 16, 2022 - 01:00 AM (IST)
ਕੀਵ-ਯੂਕ੍ਰੇਨ ਦੀ ਬੰਦਰਗਾਹ ਸ਼ਹਿਰ ਦੀ ਨਗਰ ਕੌਂਸਲ ਦਾ ਕਹਿਣਾ ਹੈ ਕਿ ਦੋ ਹਜ਼ਾਰ ਨਾਗਰਿਕ ਵਾਹਨ ਅਖੌਤੀ ਮਨੁੱਖੀ ਗਲਿਆਰੇ ਰਾਹੀਂ ਮਾਰੀਉਪੋਲ ਤੋਂ ਰਵਾਨਾ ਹੋਏ ਹਨ। ਨਗਰ ਕੌਂਸਲ ਨੇ ਕਿਹਾ ਕਿ ਹੋਰ ਦੋ ਹਜ਼ਾਰ ਕਾਰਾਂ ਨਿਕਾਸੀ ਮਾਰਗ ਤੋਂ ਲੰਘਣ ਦੀ ਉਡੀਕ ਕਰ ਰਹੀਆਂ ਹਨ। ਯੁੱਧ ਤੋਂ ਪਹਿਲਾਂ ਮਾਰੀਉਪੋਲ ਦੀ ਆਬਾਦੀ 4,30,000 ਸੀ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਪਤਾ ਹੈ ਕਿ ਉਹ ਨਾਟੋ 'ਚ ਸ਼ਾਮਲ ਨਹੀਂ ਹੋ ਸਕਦਾ : ਜ਼ੇਲੇਂਸਕੀ
ਰਣਨੀਤਕ ਤੌਰ 'ਤੇ ਮਹੱਤਵਪੂਰਨ ਇਹ ਬੰਦਰਗਾਹ ਸ਼ਹਿਰ ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਗੋਲੀਬਾਰੀ ਦੀ ਲਪੇਟ 'ਚ ਹੈ। ਸਥਾਨਕ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਮਾਰੀਉਪੋਲ 'ਚ ਹਮਲੇ 'ਚ 2,300 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿਵਾਸੀਆਂ ਕੋਲ ਭੋਜਨ, ਪਾਣੀ ਅਤੇ ਦਵਾਈ ਦੀ ਕਮੀ ਹੋ ਗਈ ਹੈ।
ਇਹ ਵੀ ਪੜ੍ਹੋ : ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਯੂਕ੍ਰੇਨ 'ਤੇ ਰੂਸੀ ਫੌਜੀ ਹਮਲੇ ਦੀ ਨਿੰਦਾ
ਇਹ ਤੁਰੰਤ ਸਪੱਸ਼ਟ ਨਹੀਂ ਸੀ ਕਿ ਮੰਗਲਵਾਰ ਨੂੰ ਰਵਾਨਾ ਹੋਈਆਂ ਕਾਰਾਂ 'ਚ ਕੀ 160 ਉਹ ਵਾਹਨ ਸ਼ਾਮਲ ਹਨ ਜੋ ਇਕ ਦਿਨ ਪਹਿਲਾਂ ਰਵਾਨਾ ਹੋਏ ਸਨ। ਨਗਰ ਕੌਂਸਲ ਨੇ ਕਿਹਾ ਕਿ ਮੰਗਲਵਾਰ ਸਵੇਰ ਤੱਕ ਲਗਭਗ 300 ਲੋਕ ਜਾਪੋਰੀਜੀਆ ਪਹੁੰਚੇ ਸਨ। ਯੂਕ੍ਰੇਨ ਦੀ ਰਾਜਧਾਨੀ ਦੇ ਇਕ ਰਿਹਾਇਸ਼ੀ ਇਲਾਕੇ 'ਚ ਮੰਗਲਵਾਰ ਨੂੰ ਰੂਸ ਨੇ ਕਈ ਹਵਾਈ ਹਮਲੇ ਕੀਤੇ ਜਿਸ ਨਾਲ ਕੀਵ 'ਚ 15 ਮੰਜ਼ਿਲਾ ਇਕ ਇਮਾਰਤ ਨੂੰ ਅੱਗ ਲਗ ਗਈ। ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈਆਂ ਦੇ ਇਮਾਰਤ 'ਚ ਫਸੇ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ : ਫਰਿਜ਼ਨੋ ਨਿਵਾਸੀ ਗਿੱਲ ਪਰਿਵਾਰ ਨੂੰ ਸਦਮਾ- ਮਾਤਾ ਗੁਰਦੇਵ ਕੌਰ ਦਾ ਅਕਾਲ ਚਲਾਣਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ