ਕੈਮਰੂਨ : ਆਤਮਘਾਤੀ ਹਮਲੇ ''ਚ 11 ਲੋਕਾਂ ਦੀ ਮੌਤ

Tuesday, Jan 07, 2020 - 11:07 AM (IST)

ਕੈਮਰੂਨ : ਆਤਮਘਾਤੀ ਹਮਲੇ ''ਚ 11 ਲੋਕਾਂ ਦੀ ਮੌਤ

ਯਾਓਂਡੇ— ਕੈਮਰੂਨ ਦੇ ਉੱਤਰੀ ਖੇਤਰ ਦੇ ਫੋਟੋਕੋਲ ਇਲਾਕੇ 'ਚ ਸੋਮਵਾਰ ਨੂੰ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਆਤਮਘਾਤੀ ਹਮਲੇ 'ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ ਹੋਰ 26 ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਹਮਲੇ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਨੇ ਹਮਲੇ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਸਥਾਨਕ ਪੱਤਰਕਾਰਾਂ ਮੁਤਾਬਕ ਅੱਤਵਾਦੀ ਸੰਗਠਨ ਬੋਕੋ ਹਰਾਮ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ,''ਆਤਮਘਾਤੀ ਹਮਲਾਵਰ ਫੋਟੋਕੋਲ ਇਲਾਕੇ 'ਚ ਭੀੜ ਨਾਲ ਭਰੇ ਪੁਲ ਕੋਲ ਗਿਆ ਤੇ ਫਿਰ ਬੰਬ ਨਾਲ ਆਪਣੇ ਆਪ ਨੂੰ ਉਡਾ ਲਿਆ। ਮ੍ਰਿਤਕਾਂ ਅਤੇ ਜ਼ਖਮੀਆਂ 'ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ।''
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਬੋਕੋ ਹਰਾਮ ਨੇ 50 ਲੋਕਾਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ, ਜਿਸ ਦੇ ਬਾਅਦ ਇਹ ਆਤਮਘਾਤੀ ਹਮਲਾ ਹੋਇਆ।


Related News