ਕੈਮਰੂਨ ''ਚ ਬੰਦੂਕਧਾਰੀਆਂ ਨੇ 36 ਯਾਤਰੀ ਕੀਤੇ ਅਗਵਾ
Wednesday, Jan 16, 2019 - 10:04 AM (IST)

ਯਾਓਨਡੇ (ਭਾਸ਼ਾ)— ਦੱਖਣ-ਪੱਛਮ ਕੈਮਰੂਨ ਵਿਚ ਬੰਦੂਕਧਾਰੀਆਂ ਨੇ ਮੰਗਲਵਾਰ ਨੂੰ ਬਿਉਏਆ-ਕੁਮਬਾ ਹਾਈਵੇਅ 'ਤੇ 36 ਯਾਤਰੀਆਂ ਨੂੰ ਅਗਵਾ ਕਰ ਲਿਆ। ਘਟਨਾ ਦੇ ਚਸ਼ਮਦੀਦ ਡਰਾਈਵਰ ਸੈਮੁਅਲ ਅਸਾਂਗ ਨੇ ਦੱਸਿਆ,''ਦੋ ਯਾਤਰੀ ਬੱਸਾਂ ਕੁਮਬਾ ਤੋਂ ਬਿਉਏਆ ਲਈ ਰਵਾਨਾ ਹੋਈਆਂ ਸਨ। ਇਸੇ ਦੌਰਾਨ ਇਡਿਕੀ ਪਿੰਡ ਵਿਚ ਬੰਦੂਕਧਾਰੀਆਂ ਨੇ ਬੱਸਾਂ ਨੂੰ ਰੋਕਿਆ ਅਤੇ ਸਾਰੇ ਯਾਤਰੀਆਂ ਨੂੰ ਹੇਠਾਂ ਉਤਾਰ ਕੇ ਆਪਣਾ ਪਛਾਣ ਪੱਤਰ ਦੇਣ ਲਈ ਕਿਹਾ। ਇਸ ਮਗਰੋਂ ਉਹ ਲੋਕ ਸਾਰੇ ਯਾਤਰੀਆਂ ਨੂੰ ਇਕ ਅਣਜਾਣ ਜਗ੍ਹਾ 'ਤੇ ਲੈ ਗਏ। ਉਨ੍ਹਾਂ ਲੋਕਾਂ ਨੇ ਬੱਸ ਡਰਾਈਵਰਾਂ ਨੂੰ ਕੁਮਬਾ ਬੱਸ ਅੱਡੇ ਵਾਪਸ ਜਾਣ ਲਈ ਕਿਹਾ।'' ਸਥਾਨਕ ਪ੍ਰਸ਼ਾਸਨ ਦੇ ਮੁਤਾਬਕ ਹਾਈਵੇਅ 'ਤੇ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਅਗਵਾ ਕੀਤੇ ਗਏ ਲੋਕਾਂ ਦੀ ਤਲਾਸ਼ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।