ਦੋ ਸਾਲਾ ਪੁੱਤ ਤੋਂ ਦੱਬਿਆ ਗਿਆ ਬੰਦੂਕ ਦਾ ਟਰਿਗਰ, ਮਾਂ ਦੀ ਹੋ ਗਈ ਮੌਤ

Thursday, Dec 12, 2024 - 05:12 PM (IST)

ਕੈਲੀਫੋਰਨੀਆ- ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਵਿਚ ਇੱਕ 22 ਸਾਲਾ ਔਰਤ ਦਾ ਉਸਦੇ 2 ਸਾਲਾ ਪੁੱਤਰ ਨੇ ਗਲਤੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦੋਂ ਬੱਚੇ ਨੇ ਮਾਂ ਦੇ ਪ੍ਰੇਮੀ ਦੀ ਲੋਡਡ ਬੰਦੂਕ ਦਾ ਟਰਿੱਗਰ ਦਬਾ ਦਿੱਤਾ। ਇਹ ਘਟਨਾ ਔਰਤ ਦੇ ਉੱਤਰੀ ਕੈਲੀਫੋਰਨੀਆ ਦੇ ਅਪਾਰਟਮੈਂਟ ਦੇ ਅੰਦਰ ਵਾਪਰੀ। ਪੁਲਸ ਨੇ ਕਿਹਾ ਕਿ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਔਰਤ ਦੀ ਪਛਾਣ ਜੈਸੀਨੀਆ ਮੀਨਾ ਵਜੋਂ ਹੋਈ ਹੈ। ਪੁਲਸ ਨੇ ਮੀਨਾ ਦੇ 18 ਸਾਲਾ ਪ੍ਰੇਮੀ ਐਂਡਰਿਊ ਸਾਂਚੇਜ਼ ਨੂੰ ਗ੍ਰਿਫਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ: ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ

PunjabKesari

ਫਰਿਜ਼ਨੋ ਪੁਲਸ ਵਿਭਾਗ ਨੇ ਕਿਹਾ ਕਿ ਜਦੋਂ ਮੀਨਾ ਅਤੇ ਉਸ ਦਾ ਪ੍ਰੇਮੀ ਕਮਰੇ ਵਿਚ ਆਰਾਮ ਕਰ ਰਹੇ ਸਨ ਤਾਂ ਬੱਚੇ ਨੇ ਗਲਤੀ ਨਾਲ ਮੀਨਾ'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਮੀਨਾ ਇੱਕ ਅੱਠ ਮਹੀਨੇ ਦੀ ਬੇਟੀ ਦੀ ਮਾਂ ਵੀ ਹੈ। ਪੁਲਸ ਅਨੁਸਾਰ, ਸਾਂਚੇਜ਼ ਨੇ ਲਾਪਰਵਾਹੀ ਨਾਲ ਲੋਡ ਕੀਤੀ ਬੰਦੂਕ ਨੂੰ ਉਸ ਸਥਾਨ 'ਤੇ ਛੱਡ ਦਿੱਤਾ ਜਿੱਥੇ ਬੱਚੇ ਇਸ ਤੱਕ ਪਹੁੰਚ ਆਸਾਨੀ ਨਾਲ ਪਹੁੰਚ ਸਕਦੇ ਸਨ। ਸਾਂਚੇਜ਼ ਨੂੰ ਮੌਕੇ 'ਤੇ ਹਿਰਾਸਤ ਵਿਚ ਲਿਆ ਗਿਆ ਅਤੇ ਉਸ ਤੋਂ ਪੁੱਛ-ਗਿਛ ਕੀਤੀ ਗਈ। ਘਟਨਾ ਵਿਚ ਵਿੱਚ ਵਰਤੀ ਗਈ ਬੰਦੂਕ ਨੂੰ ਵੀ ਸਬੂਤ ਦੇ ਤੌਰ 'ਤੇ ਜ਼ਬਤ ਕਰ ਲਿਆ ਗਿਆ ਹੈ। ਸਾਂਚੇਜ਼ ਨੂੰ ਪੀਸੀ 273(ਏ)ਏ - ਬਾਲ ਅਪਰਾਧ ਅਤੇ ਪੀਸੀ 25100(ਏ)- ਬੰਦੂਕ ਦੇ ਅਪਰਾਧਿਕ ਸਟੋਰੇਜ ਲਈ ਫਰਿਜ਼ਨੋ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ: ਰਨਵੇ ਦੀ ਬਜਾਏ ਸੜਕ 'ਤੇ ਉਤਰਿਆ ਜਹਾਜ਼, ਲੈਂਡ ਕਰਦੇ ਹੀ ਹੋਏ ਦੋ ਟੋਟੋ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News