ਅਮਰੀਕਾ: ਮਾਲ 'ਚ ਹੋਈ ਗੋਲੀਬਾਰੀ, ਨੌਂ ਸਾਲਾ ਬੱਚੀ ਦੀ ਮੌਤ

Wednesday, Apr 13, 2022 - 02:21 PM (IST)

ਅਮਰੀਕਾ: ਮਾਲ 'ਚ ਹੋਈ ਗੋਲੀਬਾਰੀ, ਨੌਂ ਸਾਲਾ ਬੱਚੀ ਦੀ ਮੌਤ

ਲਾਸ ਏਂਜਲਸ (ਵਾਰਤਾ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ ਵਿਖੇ ਇਕ ਮਾਲ ਵਿਚ ਹੋਈ ਗੋਲੀਬਾਰੀ ਵਿਚ 9 ਸਾਲਾ ਬੱਚੀ ਦੀ ਮੌਤ ਹੋ ਗਈ। ਕੇਏਬੀਸੀ-ਟੀਵੀ ਦੇ ਅਨੁਸਾਰ ਗੋਲੀਬਾਰੀ ਮੰਗਲਵਾਰ ਸ਼ਾਮ ਕਰੀਬ 6.30 ਵਜੇ ਵਿਕਟਰਵਿਲੇ ਵਿੱਚ ਵਿਕਟਰ ਵੈਲੀ ਮਾਲ ਦੇ ਅੰਦਰ ਬਾਰਨਸ ਐਂਡ ਨੋਬਲ ਸਟੋਰ ਦੇ ਨੇੜੇ ਹੋਈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਮਾਲ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਬੱਚੀ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਹਮਲੇ 'ਚ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਦੋ ਸਿੱਖ ਵਿਅਕਤੀਆਂ 'ਤੇ ਹਮਲਾ, ਕੀਤੀ ਗਈ ਲੁੱਟਮਾਰ

ਸ਼ੱਕੀ ਹਮਲਾਵਰ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਮਾਲ ਲਾਸ ਏਂਜਲਸ ਤੋਂ 80 ਮੀਲ ਦੂਰ ਹੈ। ਪੁਲਸ ਨੇ ਦੱਸਿਆ ਕਿ ਪਿਛਲੇ 12 ਘੰਟਿਆਂ ਵਿੱਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਇੱਕ ਵਿਅਕਤੀ ਨੇ ਭੀੜ-ਭੜੱਕੇ ਵਾਲੀ ਮੈਟਰੋ ਵਿੱਚ ਸਮੋਕ ਗ੍ਰੇਨੇਡ ਸੁੱਟ ਕੇ ਗੋਲੀਬਾਰੀ ਕੀਤੀ ਸੀ। ਬਰੁਕਲਿਨ ਵਿੱਚ ਹੋਏ ਇਸ ਹਮਲੇ ਵਿੱਚ 23 ਲੋਕ ਜ਼ਖ਼ਮੀ ਹੋਏ ਹਨ। ਪੁਲਸ ਇਨ੍ਹਾਂ ਘਟਨਾਵਾਂ ਲਈ ਫਰੈਂਕ ਜੇਮਸ ਨਾਮ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ ਨੇ ਕੁਝ ਪਰੇਸ਼ਾਨ ਕਰਨ ਵਾਲੀਆਂ ਵੀਡੀਓਜ਼ ਆਨਲਾਈਨ ਪੋਸਟ ਕੀਤੀਆਂ ਹਨ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਅਸੀਂ ਆਪਣੇ ਸ਼ਹਿਰ ਨੂੰ ਕੁਝ ਹਿੰਸਕ ਲੋਕਾਂ ਦੇ ਹਵਾਲੇ ਨਹੀਂ ਕਰਾਂਗੇ। ਸਟੇਸ਼ਨ ਦੇ ਸੀ.ਸੀ.ਟੀ.ਵੀ. ਕੈਮਰੇ ਵਿਚ ਇਸ ਘਟਨਾ ਨਾਲ ਸਬੰਧਤ ਕੁਝ ਵੀ ਰਿਕਾਰਡ ਨਹੀਂ ਹੋ ਸਕਿਆ ਹੈ ਇਸ ਲਈ ਦੋਸ਼ੀ ਦੀ ਤਲਾਸ਼ ਜਾਰੀ ਹੈ।


author

Vandana

Content Editor

Related News