ਕੈਲੀਫੋਰਨੀਆ : ਮਾਲ ਰੇਲਗੱਡੀ ਨਾਲ ਹਾਦਸੇ 'ਚ ਹੋਈ 12 ਸਾਲਾਂ ਬੱਚੇ ਦੀ ਮੌਤ

Thursday, Aug 26, 2021 - 10:51 PM (IST)

ਕੈਲੀਫੋਰਨੀਆ : ਮਾਲ ਰੇਲਗੱਡੀ ਨਾਲ ਹਾਦਸੇ 'ਚ ਹੋਈ 12 ਸਾਲਾਂ ਬੱਚੇ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ 'ਚ ਬੁੱਧਵਾਰ ਨੂੰ ਇੱਕ ਮਾਲ ਰੇਲਗੱਡੀ ਦੀ ਇੱਕ ਕਾਰ ਨਾਲ ਟੱਕਰ ਹੋਣ ਕਾਰਨ 12 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਤੇ ਇੱਕ 19 ਸਾਲਾਂ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੋਈ ਹੈ। ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਲ ਰੇਲਗੱਡੀ ਓਕਲੇ ਸ਼ਹਿਰ 'ਚ ਪੂਰਬੀ ਸਾਈਪਰੈਸ ਤੋਂ ਪੱਛਮ ਵੱਲ ਜਾ ਰਹੀ ਸੀ, ਜਿਸ ਦੌਰਾਨ ਪਟੜੀ 'ਤੇ ਇਹ ਜਾਨਲੇਵਾ ਹਾਦਸਾ ਵਾਪਰਿਆ।

ਇਹ ਖ਼ਬਰ ਪੜ੍ਹੋ- ENG v IND : ਰੂਟ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਇਸ ਖਿਡਾਰੀ ਦਾ ਰਿਕਾਰਡ


ਇਸ ਕਾਰ 'ਚ ਸਵਾਰ 12 ਸਾਲਾਂ ਲੜਕੇ ਨੂੰ ਘਟਨਾ ਸਥਾਨ 'ਤੇ ਹੀ ਮ੍ਰਿਤਕ ਐਲਾਨ ਦੇ ਦਿੱਤਾ ਗਿਆ ਸੀ ਤੇ ਉਸਦੀ ਪਛਾਣ ਜੋਸ਼ੁਆ ਸ਼ੈਫਰ ਵਜੋਂ ਉਸਦੀ ਮਾਂ ਮੇਲਿਸਾ ਸ਼ੈਫਰ ਦੁਆਰਾ ਕੀਤੀ ਗਈ। ਜਦਕਿ ਕਾਰ ਦੀ ਡਰਾਈਵਰ, 19 ਸਾਲਾ ਔਰਤ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਗੰਭੀਰ ਹਾਲਤ 'ਚ ਹੈ। ਇਸ ਟੱਕਰ 'ਚ ਦੋ ਹੋਰ ਵਾਹਨ ਵੀ ਨੁਕਸਾਨੇ ਗਏ। ਇਸ ਹਾਦਸੇ ਦੇ ਵਾਪਰਨ ਸਬੰਧੀ ਕਾਰਨਾਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਸੀ, ਜਦਕਿ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸ਼ਹਿਰ ਦੇ ਇਸ ਘਟਨਾ ਸਥਾਨ ਵਾਲੇ ਪਾਸੇ ਦੇ ਸੜਕ ਮਾਰਗ ਤੋਂ ਬਚਣ ਦੀ ਅਪੀਲ ਕੀਤੀ ਸੀ।

ਇਹ ਖ਼ਬਰ ਪੜ੍ਹੋ- US OPEN 'ਚ ਦਰਸ਼ਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਨਹੀਂ, ਸਟੇਡੀਅਮ ਭਰੇ ਰਹਿਣ ਦੀ ਉਮੀਦ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News