ਕੈਲੀਫੋਰਨੀਆ : ਜੰਗਲੀ ਅੱਗ ਬੁਝਾ ਰਹੇ ਕਰਮਚਾਰੀ ਦਰੱਖਤ ਦੀ ਲਪੇਟ ''ਚ ਆਉਣ ਨਾਲ ਹੋਏ ਜ਼ਖਮੀ
Friday, Oct 08, 2021 - 09:50 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ 'ਚ ਜੰਗਲੀ ਅੱਗਾਂ ਨੂੰ ਬੁਝਾਉਣ ਲਈ ਫਾਇਰ ਫਾਈਟਰ ਜੱਦੋਜਹਿਦ ਕਰ ਰਹੇ ਹਨ। ਇਸੇ ਦੌਰਾਨ ਕੈਲੀਫੋਰਨੀਆ ਦੇ ਕੇ. ਐੱਨ. ਪੀ. ਕੰਪਲੈਕਸ ਦੀ ਅੱਗ ਬੁਝਾਊ ਮੁਹਿੰਮ 'ਚ ਸ਼ਾਮਲ ਚਾਰ ਫਾਇਰ ਕਰਮਚਾਰੀਆਂ ਨੂੰ ਅੱਗ ਬੁਝਾਉਣ ਵੇਲੇ ਹੋਏ ਇੱਕ ਹਾਦਸੇ ਦੀ ਵਜ੍ਹਾ ਨਾਲ ਜ਼ਖਮੀ ਹੋਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
ਫਾਇਰ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਦੁਪਹਿਰ ਲਗਭਗ 3:00 ਕੇ. ਐੱਨ. ਪੀ. ਕੰਪਲੈਕਸ 'ਚ ਇੱਕ ਦਰੱਖਤ ਡਿੱਗਣ ਦੀ ਸੂਚਨਾ ਮਿਲੀ, ਜਿਸਦੀ ਲਪੇਟ ਵਿਚ ਆ ਕੇ ਐੱਨ. ਪੀ. ਕੰਪਲੈਕਸ ਵਿਚ ਕੰਮ ਕਰ ਰਹੇ ਚਾਰ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀ ਹੋਏ ਫਾਇਰ ਫਾਈਟਰਜ਼ ਨੂੰ ਨਜ਼ਦੀਕੀ ਹੈਲੀਸਪੌਟ 'ਤੇ ਲਿਆਂਦਾ ਗਿਆ ਅਤੇ ਹੈਲੀਕਾਪਟਰ ਰਾਹੀਂ ਇਲਾਕਾ ਹਸਪਤਾਲਾਂ 'ਚ ਪਹੁੰਚਾਇਆ ਗਿਆ। ਅਧਿਕਾਰੀਆਂ ਅਨੁਸਾਰ ਮਰੀਜ਼ਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ ਤੇ ਘੱਟੋ-ਘੱਟ ਦੋ ਫਾਇਰ ਫਾਈਟਰਜ਼ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਵਿਚ ਲਿਆਂਦਾ ਗਿਆ ਸੀ। ਜ਼ਿਕਰਯੋਗ ਹੈ ਕਿ ਫਾਇਰ ਫਾਈਟਰਜ਼ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਕਰਦੇ ਹਨ ਤੇ ਕਈ ਵਾਰ ਅਜਿਹੇ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ।
ਇਹ ਖ਼ਬਰ ਪੜ੍ਹੋ- ਫਰਾਂਸ ਦੀ ਯੂਨੀਵਰਸਿਟੀ ਨੇ ਹਰਭਜਨ ਸਿੰਘ ਨੂੰ ਖੇਡਾਂ 'ਚ PHD ਦੀ ਦਿੱਤੀ ਡਿਗਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।