ਕੈਲੀਫੋਰਨੀਆ : ਜੰਗਲੀ ਅੱਗਾਂ ਤੋਂ ਬਾਅਦ ਹਜ਼ਾਰਾਂ ਦਰੱਖਤਾਂ ਨੂੰ ਜਾਵੇਗਾ ਹਟਾਇਆ
Monday, Oct 25, 2021 - 02:09 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਟੇਟ ਕੈਲੀਫੋਰਨੀਆ ਜੋ ਕਿ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ , 'ਚ ਜੰਗਲੀ ਅੱਗਾਂ ਤੋਂ ਬਾਅਦ ਨੁਕਸਾਨੇ ਗਏ ਸੈਂਕੜੇ ਦਰੱਖਤਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਹਟਾਇਆ ਜਾਵੇਗਾ। ਅਧਿਕਾਰੀਆਂ ਅਨੁਸਾਰ ਜੰਗਲਾਂ ਦੀ ਅੱਗ, ਸੋਕਾ, ਬਿਮਾਰੀ ਜਾਂ ਉਮਰ ਦੇ ਕਾਰਨ ਕਮਜ਼ੋਰ ਹੋਏ 10,000 ਤੋਂ ਵੱਧ ਦਰੱਖਤਾਂ ਨੂੰ ਹਟਾਉਣਾ ਜ਼ਰੂਰੀ ਹੈ, ਜੋ ਕਿ ਨੇੜਲੇ ਰਾਜਮਾਰਗਾਂ ਲਈ ਖਤਰਾ ਹੋ ਸਕਦੇ ਹਨ।
ਇਹ ਵੀ ਪੜ੍ਹੋ : ਸੋਮਾਲੀਆ 'ਚ ਸੰਘਰਸ਼ ਦੌਰਾਨ 30 ਲੋਕਾਂ ਦੀ ਮੌਤ ਤੇ 70 ਜ਼ਖਮੀ
ਸਕੋਇਆ ਅਤੇ ਕਿੰਗਜ਼ ਕੈਨਿਅਨ ਰਾਸ਼ਟਰੀ ਪਾਰਕਾਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰੱਖਤ ਸੰਭਾਵਤ ਤੌਰ 'ਤੇ ਸਟੇਟ ਰੂਟ 180 ਦੇ ਸੈਕਸ਼ਨ 'ਤੇ ਲੋਕਾਂ ਅਤੇ ਕਾਰਾਂ 'ਤੇ ਡਿੱਗ ਸਕਦੇ ਹਨ, ਜਿਸ ਨੂੰ ਜਨਰਲ ਹਾਈਵੇਅ ਵਜੋਂ ਜਾਣਿਆ ਜਾਂਦਾ ਹੈ। ਕੈਲੀਫੋਰਨੀਆ 'ਚ ਕੇ.ਐੱਨ.ਪੀ. ਕੰਪਲੈਕਸ ਦੀ ਅੱਗ ਕਾਰਨ ਹਾਈਵੇਅ ਬੰਦ ਹੈ ਅਤੇ ਇਸ ਅੱਗ ਦੁਆਰਾ 138 ਵਰਗ ਮੀਲ (357 ਵਰਗ ਕਿਲੋਮੀਟਰ) ਜੰਗਲ ਨੂੰ ਸਾੜਨ ਤੋਂ ਬਾਅਦ ਇਸ ਨੂੰ 60% ਕਾਬੂ ਕੀਤਾ ਗਿਆ ਹੈ। ਰਾਸ਼ਟਰੀ ਪਾਰਕਾਂ ਦੇ ਅਧਿਕਾਰੀਆਂ ਵੱਲੋਂ ਪੁਰਾਣੇ ਅਤੇ ਵੱਡੇ ਦਰੱਖਤਾਂ ਨੂੰ ਅੱਗਾਂ ਦੇ ਪ੍ਰਭਾਵ ਤੋਂ ਬਚਾਉਣ ਲਈ ਐਲੂਮੀਨੀਅਮ ਪਰਤਾਂ ਨਾਲ ਲਪੇਟਿਆ ਗਿਆ ਸੀ, ਜਿਨ੍ਹਾਂ 'ਚ ਜਨਰਲ ਸ਼ੇਰਮਨ ਦਰੱਖਤ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਪਾਕਿ ਦੇ ਕਬਾਇਲੀ ਇਲਾਕੇ 'ਚ ਦੋ ਧਿਰਾਂ 'ਚ ਹੋਈ ਝੜਪ, 10 ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।