ਕੈਲੀਫੋਰਨੀਆ: ਪਾਣੀ ਦੀ ਵਧੇਰੇ ਕੀਮਤ ਵਸੂਲਣ ''ਤੇ ਸਟੋਰ ਮਾਲਕ ਨੂੰ ਠੁਕਿਆ 10 ਹਜ਼ਾਰ ਡਾਲਰ ਦਾ ਜੁਰਮਾਨਾ

03/21/2020 12:44:27 PM

ਕੈਲੇਫੋਰਨੀਆ (ਰਾਜ ਗੋਗਨਾ)— ਕੈਲੀਫੋਰਨੀਆ ਸ਼ੂਬੇ ਵੱਲੋਂ ਐਮਰਜੈਂਸੀ, ਜੋ 4 ਮਾਰਚ ਤੋ ਐਲਾਨੀ ਗਈ ਸੀ, ਸਥਿਤੀ ਦਾ ਐਲਾਨ ਹੋਣ ਦੇ ਬਾਅਦ ਜ਼ਰੂਰੀ ਚੀਜ਼ਾਂ, ਸੇਵਾਵਾਂ ਅਤੇ ਠਹਿਰਨ ਦੀ ਥਾਂ ਦੀ ਕੀਮਤ ਦੀ ਇਕ ਸੀਮਾ ਤੈਅ ਕੀਤੀ ਗਈ ਹੈ। ਉਥੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਪ੍ਰਬੰਧਕ ਅਧਿਕਾਰੀਆਂ ਦੀ ਟੀਮ ਨੇ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚਲਦਿਆ ਪਾਣੀ ਦੀਆ ਬੋਤਲਾਂ ਦੀ ਕੀਮਤ ਜ਼ਿਆਦਾ ਵਸੂਲਣ ਕਰਕੇ ਇੱਕ ਸ਼ਰਾਬ ਦੀ ਦੁਕਾਨ ਨੂੰ 10,000 ਹਜ਼ਾਰ ਡਾਲਰ ਦਾ ਪ੍ਰਬੰਧਕੀ ਜੁਰਮਾਨਾ ਠੋਕਿਆ ਗਿਆ ਹੈ।

ਇਸ ਸੰਬੰਧੀ ਸਥਾਨਿਕ ਅਖਬਾਰ ‘ਫਰਿਜ਼ਨੋ ਬੀ’ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਵਿਕਰੀ ਅਤੇ ਖ਼ਰੀਦਾਰੀ ਕੋਡ ਲਾਗੂ ਕਰਨ ਵਾਲੀ ਟੀਮ ਨੂੰ ਲੋਕਾਂ ਦੀਆਂ ਮਿਲੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਪਹਿਲਾਂ ਮਹਿਕਮੇ ਦਾ ਅਧਿਕਾਰੀ ਖੁਫੀਆ ਤੌਰ 'ਤੇ ਬਤੌਰ ਗਾਹਕ ਬਣ ਕੇ ਖਰੀਦ ਕੀਤੀ ਤੇ ਮੌਕੇ ਦਾ ਨਿਰੀਖਣ ਕੀਤਾ। ਮੌਕੇ ‘ਤੇ ਸ਼ਿਕਾਇਤ ਦਾ ਸੱਚ ਸਾਬਤ ਹੋਣ ਦਾ ਦਾਅਵਾ ਕਰਦੇ ਹੋਏ ਇਹ ਜੁਰਮਾਨਾ ਠੋਕਿਆ ਗਿਆ। ਬੀਤੇ ਵੀਰਵਾਰ ਨੂੰ ਫਿਗ-ਗਾਰਡਨ ਦੇ ਇਲਾਕੇ ਵਿੱਚ ਇਕ ‘ਸੁਪਰ ਲਿਕਰ' ਨਾਂ ਦੇ ਸਟੋਰ ਵੱਲੋਂ 24 ਬੋਤਲਾਂ ਵਾਲੇ ਪੈਕ ਪਾਣੀ ਦੀ ਕੀਮਤ 16 ਡਾਲਰ ਵਿਚ ਵੇਚਣ 'ਤੇ ਉਸ ਨੂੰ ਜੁਰਮਾਨਾ ਕੀਤਾ ਗਿਆ ਹੈ। ਆਪਣੇ ਬਚਾਅ ਦੇ ਪੱਖ ਲਈ ਸਟੋਰ ਮਾਲਕ ਵੀ ਕੋਰਟ ਚ’ ਆਪਣਾ ਪੱਖ ਦੇ ਸਕਦਾ ਹੈ। ਜਦਕਿ ਇਸ ਪਾਣੀ ਦੇ ਪੈਕ ਦੀ ਕੀਮਤ ਅੰਦਾਜ਼ਨ ਕੁਆਲਟੀ ਅਤੇ ਬ੍ਰਾਂਡ ਦੇ ਅਧਾਰ ‘ਤੇ 4.00 ਤੋਂ 5.00 ਡਾਲਰ ਹੋ ਸਕਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਅਧਿਕਾਰੀਆਂ ਨੇ ਆਪਣੇ ਢੰਗ ਨਾਲ ਸ਼ਟੋਰਾਂ ‘ਤੇ ਅਮਰੀਕਾ ਚ’ ਨਿਗਰਾਨੀ ਰੱਖ ਰਹੇ ਹਨ। ਅਜਿਹੇ ਤਤਕਾਲੀਨ (ਐਂਮਰਜੈਸੀ) ਹਾਲਾਤਾਂ ਵਿੱਚ ਕਿਸੇ ਵੀ ਵਸਤੂ ਨੂੰ 10 ਫੀਸਦੀ ਤੋਂ ਜ਼ਿਆਦਾ ਕੀਮਤ ਲਾ ਕੇ ਵੇਚਣਾ ਗ਼ੈਰ-ਕਨੂੰਨੀ ਜੁਰਮ ਹੈ। ਕੈਲੀਫੋਰਨੀਆ ਦੇ ਫਰਿਜ਼ਨੋ ਸਿਟੀ ਦੇ ਅਧਿਕਾਰੀਆਂ ਵੱਲੋਂ ਕਾਨੂੰਨੀ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ ਵਾਲੇ ਸਟੋਰਾਂ ਦੀ ਸਿਕਾਇਤ ਦਰਜ਼ ਕਰਨ ਲਈ ਫ਼ੋਨ ਨੰਬਰ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਅਜਿਹੇ ਗੰਭੀਰ ਹਾਲਾਤਾਂ ਵਿੱਚ ਲੋਕਾਂ ਦੀ ਹੋ ਰਹੀ ਨਜਾਇਜ਼ ਲੁੱਟ ਘਸੁੱਟ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕੇ।


Baljit Singh

Content Editor

Related News